ਦੁਨੀਆ ਵਿਚ ਇਕ ਤੋਂ ਵਧ ਕੇ ਇਕ ਖੂਬਸੂਰਤ ਦੇਸ਼ ਹੈ ਜੋ ਆਪਣੀ ਖੂਬਸੂਰਤੀ ਤੇ ਦਿਲਕਸ਼ ਨਜ਼ਾਰਿਆਂ ਲਈ ਦੁਨੀਆ ਭਰ ਵਿਚ ਮਸ਼ਹੂਰ ਹਨ ਪਰ ਦੁਨੀਆ ਵਿਚ ਕੁਝ ਅਜਿਹੇ ਵੀ ਦੇਸ਼ ਹਨ, ਜੋ ਵੱਖਰੀ ਹੀ ਵਜ੍ਹਾ ਨਾਲ ਜਾਣੇ ਚਾਂਦੇ ਹਨ। ਉਂਝ ਤਾਂ ਹਰ ਦੇਸ਼ ਦੀ ਚਾਹਤ ਹੁੰਦੀ ਹੈ ਕਿ ਉਨ੍ਹਾਂ ਦੇ ਇਥੇ ਕੋਈ ਹਵਾਈ ਅੱਡੇ ਹੋਵੇ ਜਿਸ ਨਾਲ ਉਸ ਦੇਸ਼ ਦੀ ਯਾਤਰਾ ਕਰਨ ਵਾਲੇ ਸੈਲਾਨੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇਗਾ ਪਰ ਅੱਜ ਅਸੀਂ ਤੁਹਾਨੂੰ ਦੁਨੀਆ ਦੇ ਉਨ੍ਹਾਂ 5 ਦੇਸ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਥੇ ਇਕ ਵੀ ਏਅਰਪੋਰਟ ਨਹੀਂ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਜਦੋਂ ਇਕ ਵੀ ਏਅਰਪੋਰਟ ਨਹੀਂ ਹੈ ਤਾਂ ਲੋਕ ਕਿਵੇਂ ਹਵਾਈ ਯਾਤਰਾ ਕਰਦੇ ਹਨ। ਆਓ ਜਾਣਦੇ ਹਾਂ…
ਏਨਡੋਰਾ :ਯੂਰਪ ਦਾ ਛੇਵਾਂ ਤੇ ਸਭ ਤੋਂ ਛੋਟਾ ਤੇ ਦੁਨੀਆ ਦਾ 16ਵਾਂ ਸਭ ਤੋਂ ਛੋਟਾ ਦੇਸ਼ ਹੈ। ਅੰਡੋਰਾ ਜੋ ਲਗਭਗ 468 ਵਰਗ ਕਿਲੋਮੀਟਰ ਵਿਚ ਫੈਲਿਆ ਹੋਇਆ ਹੈ। ਇਸ ਦੀ ਜਨਸੰਖਿਆ 85,000 ਦੇ ਆਸ-ਪਾਸ ਹੈ।ਇਸ ਦੇਸ਼ ਵਿੱਚ ਇੱਕ ਵੀ ਹਵਾਈ ਅੱਡਾ ਨਹੀਂ ਹੈ, ਪਰ ਉਨ੍ਹਾਂ ਕੋਲ ਤਿੰਨ ਨਿੱਜੀ ਹੈਲੀਪੈਡ ਹਨ। ਇਸ ਦਾ ਕਾਰਨ ਇਸ ਦੇਸ਼ ਦੀ ਸਥਿਤੀ ਹੈ। ਇਹ ਦੇਸ਼ ਪੂਰੀ ਤਰ੍ਹਾਂ ਪਹਾੜਾਂ ‘ਤੇ ਬਣਿਆ ਹੋਇਆ ਹੈ, ਜਿਸ ਦੀ ਉਚਾਈ 3000 ਫੁੱਟ ਤੱਕ ਹੈ, ਅਜਿਹੇ ‘ਚ ਹਵਾਈ ਅੱਡਾ ਬਣਾਉਣਾ ਸੰਭਵ ਨਹੀਂ ਹੈ। ਇੱਥੋਂ ਸਭ ਤੋਂ ਨਜ਼ਦੀਕੀ ਹਵਾਈ ਅੱਡਾ ਸਪੇਨ ਵਿੱਚ ਹੈ, ਜੋ ਕਿ ਇਸ ਦੇਸ਼ ਤੋਂ ਲਗਭਗ 12 ਕਿਲੋਮੀਟਰ ਦੂਰ ਹੈ। ਹਾਲਾਂਕਿ ਇਸ ਦੇ ਬਾਵਜੂਦ ਹਰ ਸਾਲ ਲੱਖਾਂ ਲੋਕ ਇੱਥੇ ਘੁੰਮਣ ਲਈ ਆਉਂਦੇ ਹਨ।
ਲਿਕਟਨਸਟਾਈਨ : ਇਹ ਯੂਰਪ ਦਾ ਇੱਕ ਦੇਸ਼ ਵੀ ਹੈ, ਜੋ ਆਸਟਰੀਆ ਅਤੇ ਸਵਿਟਜ਼ਰਲੈਂਡ ਦੇ ਵਿਚਕਾਰ ਸਥਿਤ ਹੈ। ਸਿਰਫ਼ 160 ਵਰਗ ਕਿਲੋਮੀਟਰ ਵਿੱਚ ਫੈਲੇ ਇਸ ਦੇਸ਼ ਵਿੱਚ ਜ਼ਿਆਦਾਤਰ ਲੋਕ ਜਰਮਨ ਭਾਸ਼ਾ ਬੋਲਦੇ ਹਨ। ਲੀਚਟਨਸਟਾਈਨ ਨੂੰ ਇੱਕ ਪ੍ਰਾਚੀਨ ਦੇਸ਼ ਵਜੋਂ ਜਾਣਿਆ ਜਾਂਦਾ ਹੈ, ਕਿਉਂਕਿ ਇੱਥੇ ਪੱਥਰ ਯੁੱਗ ਤੋਂ ਮਨੁੱਖੀ ਨਿਵਾਸ ਦੇ ਸਬੂਤ ਮਿਲੇ ਹਨ। ਇਸ ਤੋਂ ਇਲਾਵਾ ਇਸ ਦੇਸ਼ ਨੂੰ ਇਸ ਲਈ ਵੀ ਜਾਣਿਆ ਜਾਂਦਾ ਹੈ ਕਿਉਂਕਿ ਇੱਥੇ ਇਕ ਵੀ ਏਅਰਪੋਰਟ ਨਹੀਂ ਹੈ, ਪਰ ਇੱਥੇ ਹੈਲੀਪੋਰਟ ਜ਼ਰੂਰ ਹੈ। ਬੇਹੱਦ ਯੂਨੀਕ ਲੋਕੇਸ਼ਨ ਦੀ ਵਜ੍ਹਾ ਨਾਲ ਇਥੇ ਏਅਰਪੋਰਟ ਬਣਨਾ ਮੁਸ਼ਕਲ ਹੈ। ਇਸੇ ਵਜ੍ਹਾ ਨਾਲ ਨਾਗਰਿਕ ਬੱਸਜਾਂ ਕੈਬ ਜ਼ਰੀਏ ਇੱਥੋਂ ਸਭ ਤੋਂ ਨਜ਼ਦੀਕੀ ਹਵਾਈ ਅੱਡਾ ਸਵਿਟਜ਼ਰਲੈਂਡ ਦੇ ਜ਼ਿਊਰਿਖ ਹਵਾਈ ਅੱਡਾ ਜਾਂਦੇ ਹਨ।
ਦਿ ਵੈਟਿਕਨ ਸਿਟੀ : ਇਸ ਨੂੰ ਦੁਨੀਆ ਦਾ ਸਭ ਤੋਂ ਛੋਟਾ ਦੇਸ਼ ਹੋਣ ਦਾ ਦਰਜਾ ਹਾਸਲ ਹੈ। ਇਸ ਦੇਸ਼ ਦਾ ਖੇਤਰਫਲ ਸਿਰਫ 0.44 ਵਰਗ ਕਿਲੋਮੀਟਰ ਹੈ, ਇੱਥੇ ਕੋਈ ਹਵਾਈ ਅੱਡਾ ਨਹੀਂ ਹੈ। ਇਹ ਦੇਸ਼ ਰੋਮ ਦੇ ਮੱਧ ਵਿਚ ਹੈ, ਪਰ ਇਸ ਦੇ ਬਾਵਜੂਦ ਨਾ ਤਾਂ ਕੋਈ ਸਮੁੰਦਰੀ ਰਸਤਾ ਹੈ ਅਤੇ ਨਾ ਹੀ ਕੋਈ ਦਰਿਆਈ ਰਸਤਾ। ਇਸ ਕਾਰਨ ਲੋਕਾਂ ਨੂੰ ਪੈਦਲ ਜਾਂ ਵਾਹਨਾਂ ਵਿੱਚ ਸਫ਼ਰ ਕਰਨਾ ਪੈਂਦਾ ਹੈ। ਹਵਾਈ ਸਫ਼ਰ ਕਰਨ ਲਈ, ਲੋਕਾਂ ਨੂੰ Fiumicino ਅਤੇ Ciampino ਹਵਾਈ ਅੱਡਿਆਂ ‘ਤੇ ਜਾਣਾ ਪੈਂਦਾ ਹੈ ਜਿੱਥੇ ਰੇਲ ਰਾਹੀਂ ਪਹੁੰਚਣ ਲਈ 30 ਮਿੰਟ ਲੱਗਦੇ ਹਨ। ਇਸ ਤੋਂ ਇਲਾਵਾ ਨੈਪਲਜ਼, ਪੀਸਾ ਅਤੇ ਫਲੋਰੈਂਸ ਦਾ ਰੇਲਵੇ ਮਾਰਗ ਵੀ ਇਸ ਦੇਸ਼ ਨਾਲ ਜੁੜਿਆ ਹੋਇਆ ਹੈ।
ਮੋਨੈਕੋ ਪ੍ਰਿਸਿਪੈਲਿਟੀ : ਹੋਰਨਾਂ ਦੇਸ਼ਾਂ ਨਾਲ ਰੇਲਵੇ ਜ਼ਰੀਏ ਜੁੜਿਆ ਹੋਇਆ ਹੈ ਜੋ ਫ੍ਰੈਂਚ ਸਾਮਾਨ ਆਉਣਾ ਹੁੰਦਾ ਹੈ ਉਹ ਸ਼ਿਪ ਜ਼ਰੀਏ ਹਾਰਬਰ ‘ਤੇ ਉਤਰਦਾ ਹੈ ਜਾਂ ਫਿਰ ਕਾਰ ਜ਼ਰੀਏ ਆਉਂਦਾ ਹੈ। ਦੇਸ਼ ਛੋਟਾ ਹੈ ਤੇ ਆਬਾਦੀ 40,00 ਤੋਂ ਵਧ ਹੈ। ਇਥੇ ਏਅਰਪੋਰਟ ਬਣਾਉਣਾ ਸੰਭਵ ਨਹੀਂ ਹੈ। ਮੌਨੈਕੋ ਨੇ ਆਪਣੇ ਗੁਆਂਢੀ ਦੇਸ਼ ਨਾਈਸ ਨਾਲ ਐਗਰੀਮੈਂਟ ਕੀਤਾ ਹੈ ਜਿਸ ਜ਼ਰੀਏ ਲੋਕ ਨਾਈਸ ਤੋਂ ਫਲਾਈਟ ਫੜ ਸਕਦੇ ਹਨ। ਕਾਰ ਜ਼ਰੀਏ 30 ਮਿੰਟ ਵਿਚ ਏਅਰਪੋਰਟ ਪਹੁੰਚਿਆ ਜਾ ਸਕਦਾ ਹੈ ਤੇ ਹੈਲੀਕਾਪਟਰ ਤੋਂ ਸਿਰਫ 5 ਮਿੰਟ ਦਾ ਸਮਾਂ ਲੱਗਦਾ ਹੈ।