ਨੇਪਾਲ ਦੋ ਪੋਖਰਾ ਵਿਚ ਹਾਦਸੇ ਦਾ ਸ਼ਿਕਾਰ ਹੋਏ ਯਤੀ ਏਅਰਲਾਈਨਸ ਦੇ ਜਹਾਜ਼ ਵਿਚ 5 ਭਾਰਤੀ ਯਾਤਰੀ ਵੀ ਸਵਾਰ ਸਨ। ਕੁੱਲ 68 ਯਾਤਰੀਆਂ ਤੇ 4 ਕਰੂਅ ਮੈਂਬਰਾਂ ਸਣੇ 72 ਲੋਕਾਂ ਨੂੰ ਲਿਜਾ ਰਿਹਾ ਇਹ ਜਹਾਜ਼ ਪੋਖਰਾ ਏਅਰਪੋਰਟ ਕੋਲ ਕ੍ਰੈਸ਼ ਹੋ ਗਿਆ। ਰਿਪੋਰਟ ਮੁਤਾਬਕ ਪਲੇਨ ਕ੍ਰੈਸ਼ ਵਿਚ ਹੁਣ ਤੱਕ 64 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।
ਪਲੇਨ ਵਿਚ ਸਵਾਰ 5 ਭਾਰਤੀਆਂ ਬਾਰੇ ਜਾਣਕਾਰੀ ਮਿਲੀ ਹੈ। ਨੇਪਾਲ ਸਿਵਲ ਏਵੀਏਸ਼ਨ ਅਥਾਰਟੀ ਨੇ ਦੱਸਿਆ ਕਿ ਪਲੇਨ ਵਿਚ ਸਵਾਰ 5 ਭਾਰਤੀਆਂ ਦੇ ਨਾਂ ਸੰਜੇ ਜਾਇਸਵਾਲ, ਸੋਨੂੰ ਜਾਇਸਵਾਲ, ਅਨਿਲ ਕੁਮਾਰ ਰਾਜਭਰ, ਅਭਿਸ਼ੇਕ ਕੁਸ਼ਵਾਹ ਤੇ ਵਿਸ਼ਾਲ ਸ਼ਰਮਾ ਹਨ।
ਕਾਠਮਾਂਡੂ ਵਿਚ ਭਾਰਤੀ ਦੂਤਾਵਾਸ ਵੀ ਨੇਪਾਲ ਪ੍ਰਸ਼ਾਸਨ ਤੇ ਯਤੀ ਏਅਰਲਾਈਨਸ ਦੇ ਨਾਲ ਸੰਪਰਕ ਵਿਚ ਹੈ। ਜਹਾਜ਼ ਵਿਚ 5 ਭਾਰਤੀ, 4 ਰੂਸੀ, 1 ਆਇਰਿਸ਼ ਤੇ ਦੋ ਕੋਰੀਅਨ ਨਾਗਰਿਕ ਸਵਾਰ ਸਨ। ਕ੍ਰੈਸ਼ ਵਾਲੀ ਥਾਂ ‘ਤੇ ਰੈਸਕਿਊ ਆਪ੍ਰੇਸ਼ਨ ਜਾਰੀ ਹੈ। ਹਾਦਸੇ ਦੀ ਜਗ੍ਹਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿਚ ਅੱਗ ਧੂੰਏਂ ਦੀ ਮੋਟੀ ਪਰਤ ਦਿਖਾਈ ਦੇ ਰਹੀ ਸੀ। ਨੇਪਾਲ ਦੀ ਸਿਵਲ ਏਵੀਏਸ਼ਨ ਅਥਾਰਟੀ ਮੁਤਾਬਕ ਯਤੀਨ ਏਅਰਲਾਈਨਸ ਦੇ ਜਹਾਜ਼ ਨੇ ਸਵੇਰੇ 1.033 ਵਜੇ ਉਡਾਣ ਭਰੀ ਸੀ। ਇਸ ਨੂੰ ਪੋਖਰਾ ਏਅਰਪੋਰਟ ‘ਤੇ ਲੈਂਡ ਕਰਨਾ ਸੀ। ਪਾਇਲਟ ਨੇ ਏਟੀਸੀ ਤੋਂ ਲੈਂਡਿੰਗ ਪਰਮਿਸ਼ਨ ਲੈ ਲਈ ਸੀ। ਪੋਖਰਾ ਏਟੀਸੀ ਤੋਂ ਲੈਂਡਿੰਗ ਲਈ ਓਕੇ ਵੀ ਕਹਿ ਦਿੱਤਾ ਗਿਆ ਸੀ। ਅਥਾਰਟੀ ਨੇ ਤਕਨੀਕੀ ਖਰਾਬੀ ਨਾਲ ਹਾਦਸੇ ਦੀ ਸ਼ੰਕਾ ਜ਼ਾਹਿਰ ਕੀਤੀ ਹੈ।
ਇਹ ਵੀ ਪੜ੍ਹੋ : ਦੇਸ਼ ‘ਚ 88 ਲੱਖ ਤੋਂ ਵੱਧ ਦਿਵਯਾਂਗਾਂ ਲਈ ਜਾਰੀ ਕੀਤੇ ਗਏ UDID ਕਾਰਡ
ਲੈਂਡਿੰਗ ਤੋਂ ਠੀਕ ਪਹਿਲਾਂ ਜਹਾਜ਼ ਵਿਚ ਅੱਗ ਦੀਆਂ ਲਪਟਾਂ ਦਿਖਾਈ ਦਿੱਤੀਆਂ ਸਨ। ਇਸ ਲਈ ਮੌਸਮ ਦੀ ਖਰਾਬੀ ਕਾਰਨ ਦੁਰਘਟਨਾ ਹੋਣ ਦੀ ਗੱਲ ਨਹੀਂ ਕਹੀ ਜਾ ਸਕਦੀ ਹੈ। ਇਹ ਜਹਾਜ਼ 15 ਸਾਲ ਪੁਰਾਣਾ ਸੀ। ਪਲੇਨ ਪੁਰਾਣੇ ਤੇ ਨਵੇਂ ਏਅਰਪੋਰਟ ਦੇ ਵਿਚ ਮੌਜੂਦ ਸੇਤੀ ਨਦੀ ਦੀ ਘਾਟੀ ਵਿਚ ਕ੍ਰੈਸ਼ ਹੋਇਆ। ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਪ੍ਰਚੰਡ ਨੇ ਦੁਰਘਟਨਾ ਦੇ ਬਾਅਦ ਮੰਤਰੀ ਮੰਡਲ ਦੀ ਐਮਰਜੈਂਸੀ ਬੈਠਕ ਬੁਲਾਈ ਹੈ
ਵੀਡੀਓ ਲਈ ਕਲਿੱਕ ਕਰੋ -: