ਵਿਆਹੁਤਾ ਕੱਪਲ ਵਿਚ ਤੁਸੀਂ ਅਜਿਹਾ ਕਈ ਵਾਰ ਦੇਖਿਆ ਹੋਵੇਗਾ ਕਿ ਪਤੀ ਆਪਣੀ ਪਤਨੀ ਦਾ ਜਨਮ ਦਿਨ ਭੁੱਲ ਜਾਂਦਾ ਹੈ। ਅਜਿਹੀ ਸਥਿਤੀ ਵਿਚ ਉਸ ਨੂੰ ਪਤਨੀ ਦੀ ਨਾਰਾਜ਼ਗੀ ਤੇ ਗੁੱਸੇ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਬਾਅਦ ਪਤੀ ਦੀ ਮਾਫੀ ਦਾ ਦੌਰ ਚੱਲਦਾ ਹੈ ਤੇ ਪਤਨੀ ਵੀ ਸਾਫ ਕਰ ਦਿੰਦੀ ਹੈ ਪਰ ਹਰ ਜਗ੍ਹਾ ਅਜਿਹਾ ਹੋਵੇ ਇਹ ਜ਼ਰੂਰੀ ਨਹੀਂ ਹੈ।
ਕਈ ਥਾਵਾਂ ‘ਤੇ ਪਤੀਆਂ ਨੂੰ ਇਸ ਦੀ ਭਾਰੀ ਕੀਮਤ ਵੀ ਚੁਕਾਉਣੀ ਪੈਂਦੀ ਹੈ। ਕੀਮਤ ਵੀ ਅਜਿਹੀ ਕਿ ਸ਼ਾਇਦ ਹੀ ਦੁਬਾਰਾ ਪਤੀ ਇਹ ਗਲਤੀ ਕਰੇ। ਜੀ ਹਾਂ, ਅਸੀਂ ਜਿਸ ਜਗ੍ਹਾ ਦੀ ਗੱਲ ਕਰ ਰਹੇ ਹਾਂ ਉਹ ਇਕ ਦੇਸ਼ ਹੈ ਤੇ ਇਥੇ ਪਤਨੀ ਦਾ ਜਨਮ ਦਿਨ ਭੁੱਲਣਾ ਕ੍ਰਾਈਮ ਹੈ। ਕਾਨੂੰਨ ਮੁਤਾਬਕ ਇਸ ਅਪਰਾਧ ਲਈ ਪਤੀ ਨੂੰ 5 ਸਾਲ ਦੀ ਜੇਲ੍ਹ ਵੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਅਡਾਨੀ ਮਾਮਲੇ ‘ਚ ਜਾਂਚ ਲਈ ਕੇਂਦਰ ਤਿਆਰ, ਸੁਪਰੀਮ ਕੋਰਟ ਨੂੰ ਭੇਜੇਗਾ ਐਕਸਪਰਟ ਦੇ ਨਾਂ
ਆਪਣੀ ਸੁੰਦਰਤਾ ਲਈ ਮਸ਼ਹੂਰ ਸਮੋਆ ਦੇਸ਼ ਵਿਚ ਇਹ ਕਾਨੂੰਨ ਲਾਗੂ ਹੈ। ਇਹੀ ਨਹੀਂ, ਇਸ ਕਾਨੂੰਨ ਦਾ ਪਾਲਣ ਵੀ ਸਖਤੀ ਨਾਲ ਕਰਾਇਆ ਜਾਂਦਾ ਹੈ। ਸਮੋਆ ਵਿਚ ਜੇਕਰ ਕੋਈ ਪਤੀ ਪਹਿਲੀ ਵਾਰ ਆਪਣੀ ਪਤਨੀ ਦਾ ਜਨਮ ਦਿਨ ਭੁੱਲਦਾ ਹੈ ਤਾਂ ਉਸ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ। ਜੇਕਰ ਇਹ ਗਲਤੀ ਦੂਜੀ ਵਾਰ ਹੁੰਦੀ ਹੈ ਤਾਂ ਪਤੀ ਨੂੰ ਜੁਰਮਾਨਾ ਜਾਂ ਜੇਲ੍ਹ ਦੀ ਸਜ਼ਾ ਮਿਲਦੀ ਹੈ। ਕਾਨੂੰਨ ਵਿਚ ਇਸ ਅਪਰਾਧ ਲਈ 5 ਸਾਲ ਤੱਕ ਦੀ ਜੇਲ੍ਹ ਦੀ ਵਿਵਸਥਾ ਹੈ।
ਇਸ ਕਾਨੂੰਨ ਦਾ ਪਾਲਣ ਕਰਾਉਣ ਲਈ ਸਮੋਆ ਵਿਚ ਖਾਸ ਤਿਆਰੀ ਵੀ ਰਹਿੰਦੀ ਹੈ। ਪੁਲਿਸ ਲੈਵਲ ‘ਤੇ ਇਸ ਲਈ ਇਕ ਟੀਮ ਵੱਖ ਤੋਂ ਕੰਮ ਕਰਦੀ ਹੈ। ਇਹ ਟੀਮ ਅਜਿਹੀ ਸ਼ਿਕਾਇਤ ਮਿਲਣ ‘ਤੇ ਤੁਰੰਤ ਕਾਰਵਾਈ ਵੀ ਕਰਦੀ ਹੈ। ਇਹੀ ਨਹੀਂ ਵਿਚ-ਵਿਚ ਵੀ ਜਾਗਰੂਕਤਾ ਕੈਂਪ ਚਲਾ ਕੇ ਪਤਨੀਆਂ ਨੂੰ ਇਸ ਕਾਨੂੰਨ ਬਾਰੇ ਦੱਸਿਆ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: