ਅਮਰੀਕਾ ਦੇ ਪੈਰੀਟਨ ਦੇ ਟੈਕਸਾਸ ਪੈਨਹੈਂਡਲ ਸ਼ਹਿਰ ਵਿਚ ਆਏ ਤੂਫਾਨ ਵਿਚ ਤਿੰਨ ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ ਹੋ ਗਏ। ਅਮਰੀਲੋ ਦੇ ਨੈਸ਼ਨਲ ਵੈਦਰ ਸਰਵਿਸ ਨੇ ਤੂਫਾਨ ਦੇ ਇਸ ਖੇਤਰ ਨਾਲ ਟਕਰਾਉਣ ਦੀ ਜਾਣਕਾਰੀ ਦਿੱਤੀ ਸੀ ਪਰ ਇਸ ਦੇ ਆਕਾਰ ਤੇ ਹਵਾ ਦੀ ਰਫਤਾਰ ‘ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਸੀ।
ਪੇਰੀਟਨ ਫਾਇਰ ਚੀਫ ਪਾਲ ਡਚਰ ਨੇ ਦੱਸਿਆ ਕਿ ਇਸ ਤੂਫਾਨ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੋਬਾਈਲ ਹੋਮ ਪਾਰਕ ਵਿਚ ਤੂਫਾਨ ਨਾਲ ਸਿੱਧੇ ਟਕਰਾਉਣ ਦੇ ਬਾਅਦ ਇਕ ਵਿਅਕਤੀ ਦੀ ਮੌਤ ਹੋ ਗਈ। ਡਚਰ ਮੁਤਾਬਕ ਹੁਣ ਤੱਕ 30 ਟ੍ਰੇਲਰ ਦੇ ਨੁਕਸਾਨੇ ਜਾਣ ਦੀਸੂਚਨਾ ਮਿਲੀ ਹੈ।
ਸ਼ਾਮ 6 ਵਜੇ ਫਾਇਰ ਬ੍ਰਿਗੇਡ ਮੁਲਾਜ਼ਮ ਲੋਕਾਂ ਨੂੰ ਮਲਬੇ ਤੋਂ ਕੱਢ ਰਹੇ ਹਨ। ਓਕਲਾਹੋਮਾ ਤੇ ਟੈਕਸਾਸ ਵਿਚ ਲਗਭਗ 50,000 ਲੋਕਾਂ ਨੂੰ ਤੂਫਾਨ ਕਾਰਨ ਬਿਨਾਂ ਬਿਜਲੀ ਦੇ ਰਹਿਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਵਿਦੇਸ਼ ਮੰਤਰੀ ਪੇਨੀ ਵੋਂਗ ਨੇ ਕੀਤਾ ਐਲਾਨ-‘ਫਿਲਿਪ ਗ੍ਰੀਨ ਹੋਣਗੇ ਭਾਰਤ ‘ਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ’
ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਅਮਰੀਕਾ ਵਿਚ ਤੂਫਾਨ ਆਇਆ। ਤੇਜ਼ ਹਵਾਵਾਂ ਕਾਰਨ ਕਈ ਦਰੱਖਤ ਉਖੜ ਗਏ, ਇਮਾਰਤਾਂ ਵੀ ਨੁਕਸਾਨੀਆਂ ਗਈਆਂ ਤੇ ਕਈ ਕਾਰਾਂ ਵੀ ਟੈਕਸਾਸ ਦੇ ਪੂਰਬੀ ਹਿੱਸੇ ਨਾਲ ਉਡ ਕੇ ਜਾਰਜੀਆ ਤੱਕ ਪਹੁੰਚ ਗਈ।
ਵੀਡੀਓ ਲਈ ਕਲਿੱਕ ਕਰੋ -: