ਦੱਖਣ ਚੀਨ ਸਾਗਰ ਵਿਚ ਮਿਲੇ ਦੋ ਜਹਾਜ਼ਾਂ ਤੋਂ ਪ੍ਰਾਪਤ ਲੱਕੜੀ ਤੇ ਮਿੰਗ-ਯੁਗ ਦੇ ਚੀਨੀ ਮਿੱਟੀ ਦੇ ਭਾਂਡੇ ਦੇ ਅਵਸ਼ੇਸ਼, ਜਿਨ੍ਹਾਂ ਨੂੰ ਕਾਰਬਨ ਡੇਟਿੰਗ ਤੋਂ 500 ਸਾਲ ਪੁਰਾਣੇ ਦੱਸੇ ਜਾ ਰਹੇ ਹਨ। ਚੀਨੀ ਪੁਰਾਤੱਤਵ ਵਿਗਿਆਨੀਆਂ ਨੇ ਇਸ ਵਿੱਚ ਪੁਰਾਣੇ ਸਿਲਕ ਰੋਡ ਵਪਾਰ ਮਾਰਗਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸਮੁੰਦਰੀ ਤਲ ਤੋਂ 1 ਮੀਲ ਹੇਠਾਂ ਦੱਖਣੀ ਚੀਨ ਸਾਗਰ ਦੇ ਉੱਤਰ-ਪੱਛਮੀ ਤੱਟ ‘ਤੇ ਜਹਾਜ਼ਾਂ ਦੇ ਅਵਸ਼ੇਸ਼ ਮਿਲੇ ਹਨ। ਇਹ ਜਾਣਕਾਰੀ ਚਾਈਨੀਜ਼ ਅਕੈਡਮੀ ਆਫ ਸੋਸ਼ਲ ਸਾਇੰਸਿਜ਼ ਦੇ ਪੁਰਾਤੱਤਵ ਵਿਗਿਆਨ ਸੰਸਥਾ ਦੁਆਰਾ ਸੱਭਿਆਚਾਰਕ ਵਿਰਾਸਤ ਦੇ ਰਾਜ ਪ੍ਰਸ਼ਾਸਨ ਨੇ ਦਿੱਤੀ।
ਪਿਛਲੇ ਸਾਲ ਅਕਤੂਬਰ ਨੂੰ ਚੀਨੀ ਪੁਰਾਤਤਵਿਦਾਂ ਨੂੰ ਦੱਖਣ ਚੀਨ ਸਾਗਰ ਵਿਚ 500 ਸਾਲ ਪੁਰਾਣੇ ਜਹਾਜ਼ ਮਿਲੇ। ਇਨ੍ਹਾਂ ਜਹਾਜ਼ਾਂ ਵਿਚ ਹਜ਼ਾਰਾਂ ਲੱਕੜੀ ਤੇ ਚੀਨੀ ਦੇ ਭਾਂਡੇ ਮਿਲੇ ਹਨ ਜੋ ਮਿੰਗ ਸਾਮਰਾਜ ਦੇ ਸਮੇਂ ਵਿਚ ਸਿਲਕ ਰੂਟ ਤੋਂ ਆਯਾਤ-ਨਿਰਯਾਤ ਕੀਤੀਆਂ ਗਈਆਂ ਚੀਜ਼ਾਂ ਦੱਸੀਆਂ ਜਾ ਰਹੀਆਂ ਹਨ।
ਜਹਾਜ਼ ਵਿਚ ਮਿਲੇ ਅਵਸ਼ੇਸ਼ਾਂ ਵਿਚੋਂ ਇਕ ਮਲਬਾ ਮਿੰਗ ਰਾਜਵੰਸ਼ ਦੇ ਗੋਂਗਜੀ ਕਾਲ ਦਾ ਹੈ, ਜੋ 1488 ਤੋਂ 1505 ਤੱਕ ਚੱਲਿਆ ਸੀ। ਇਸ ਸਾਈਟ ‘ਤੇ ਮਾਹਿਰਾਂ ਨੂੰ ਲੱਕੜੀਆਂ ਦੇ ਢੇਰ ਤੇ ਕੁਝ ਮਿੱਟੀ ਦੇ ਭਾਂਡੇ ਮਿਲੇ ਹਨ। ਖੁਰਮਾ ਦੇ ਸਾਰੇ ਲੱਠੇ ਇਕ ਹੀ ਆਕਾਰ ਦੇ ਸਨ ਤੇ ਵੱਡੇ ਕਰੀਨੇ ਨਾਲ ਢੇਰ ਕੀਤੇ ਗਏ ਸਨ।
ਸੰਸਕ੍ਰਿਤਕ ਤੇ ਪੁਰਾਤਿਤਵ ਅਧਿਕਾਰੀਆਂ ਨੇ ਹੁਣ ਡੂੰਘੇ ਸਮੁੰਦਰ ਦੀ ਖੋਜ ਤੇ ਖੁਦਾਈ ਸ਼ੁਰੂ ਕਰ ਦਿੱਤੀ ਹੈ, ਜਿਸ ਵਿਚ ਘੱਟ ਤੋਂ ਘੱਟ ਇਕ ਸਾਲ ਦਾ ਸਮਾਂ ਲੱਗੇਗਾ। ਅਧਿਕਾਰੀਆਂ ਨੇ ਦੱਸਿਆ ਕਿ ਸਮੁੰਦਰ ਦੇ ਹੇਠਾਂ ਇਹ ਚੀਜ ਕਿਸੇ ਸੰਸਕ੍ਰਿਤਕ ਵਿਰਾਸਤ ਵਾਂਗ ਸੰਭਾਲ ਕੇ ਰੱਖੀ ਗਈ ਸੀ।
ਮਾਹਿਰਾਂ ਨੇ ਦੱਸਿਆ ਕਿ ਉਨ੍ਹਾਂ ਵਿਚੋਂ ਮਿਲੇ ਮਲਬੇ ਵਿਚੋਂ ਇਕ ਮਲਬਾ ਮਿਗ ਰਾਜਵੰਸ਼ ਦੇ ਹੋਂਗਝੀ ਕਾਲ ਦਾ ਹੈ, ਜੋ 1488 ਤੋਂ 1505 ਤੱਕ ਚੱਲਿਾ ਸੀ। ਜਹਾਜ਼ ਵਿਚ ਕੁਝ ਮਿੱਟੀ ਦੇ ਭਾਂਡੇ ਤੇ ਖੁਰਮਾ ਲੱਕੜੀ ਦੇ ਲੱਠਿਆਂ ਦਾ ਢੇਰ ਲੱਗਾ ਹਇਆ ਸੀ।
ਦੂਜੇ ਪਾਸੇ ਪੁਰਾਤਤਵਿਦਾਂ ਨੇ ਦੱਸਿਆ ਕਿ ਇਕ ਹੋਰ ਮਲਬਾ 1506 ਤੋਂ 1521 ਦੇ ਝੇਂਗਡੇ ਕਾਲ ਲਈ ਲਗਾਇਆ ਗਿਆ ਹੈ। ਜਹਾਜ਼ ਚੀਨੀ ਮਿੱਟੀ ਦੇ ਭਾਂਡਿਆਂ ਦੇ 100,000 ਤੋਂ ਵੱਧ ਟੁਕੜਿਆਂ ਨਾਲ ਭਰਿਆ ਸੀ।
ਵੀਡੀਓ ਲਈ ਕਲਿੱਕ ਕਰੋ -: