ਅਮਰੀਕਾ ‘ਚ ਸ਼ੁੱਕਰਵਾਰ ਨੂੰ 6 ਸੂਬਿਆਂ ‘ਚ 53 ਤੂਫਾਨ ਆਏ ਹਨ। ਇਹ ਆਰਕਾਨਸਾਸ, ਟੈਨੇਸੀ, ਇਲੀਨੋਇਸ, ਵਿਸਕਾਨਸਿਨ, ਆਇਓਵਾ ਅਤੇ ਮਿਸੀਸਿਪੀ ਰਾਜਾਂ ਵਿੱਚ ਦੇਖੇ ਗਏ ਸਨ। ਤੂਫਾਨ ਕਾਰਨ ਮੱਧ ਅਮਰੀਕਾ ‘ਚ ਕਰੀਬ 3 ਲੱਖ ਘਰਾਂ ‘ਚ ਬਿਜਲੀ ਗੁੱਲ ਹੋ ਗਈ ਹੈ। ਅਰਕਾਨਸਸ ‘ਚ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 30 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਤੂਫਾਨ ਦੇ ਮੱਦੇਨਜ਼ਰ ਅਰਕਾਨਸਸ ਵਿੱਚ ਐਮਰਜੈਂਸੀ ਐਲਾਨੀ ਗਈ ਹੈ। ਇੱਥੇ ਕਰੀਬ 65 ਹਜ਼ਾਰ ਲੋਕਾਂ ਦੇ ਘਰਾਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ ਹੈ। ਲਿਟਲ ਰੌਕ, ਅਰਕਾਨਸਸ ਵਿੱਚ ਤੂਫਾਨ ਨਾਲ ਲਗਭਗ 2,100 ਘਰ ਤਬਾਹ ਹੋ ਗਏ ਸਨ।
ਤੂਫਾਨ ਕਾਰਨ ਇਲੀਨੋਇਸ ਵਿੱਚ ਇੱਕ ਸੰਗੀਤ ਸਮਾਰੋਹ ਦੀ ਛੱਤ ਡਿੱਗ ਗਈ। ਇਸ ਹਾਦਸੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 28 ਲੋਕ ਜ਼ਖਮੀ ਹੋ ਗਏ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਮਿਸੀਸਿਪੀ ਪਹੁੰਚੇ, ਜਿੱਥੇ ਤੂਫਾਨ ਕਾਰਨ 26 ਲੋਕਾਂ ਦੀ ਮੌਤ ਹੋ ਗਈ।