ਸਰਕਾਰ GST (ਗੁੱਡਜ਼ ਐਂਡ ਸਰਵਿਸਿਜ਼ ਟੈਕਸ) ਦੀ ਚੋਰੀ ਕਰਨ ਵਾਲਿਆਂ ਖਿਲਾਫ ਸਖਤ ਹੋ ਗਈ ਹੈ। ਜੀ.ਐੱਸ.ਟੀ. ਅਧਿਕਾਰੀਆਂ ਨੇ ਪਿਛਲੇ ਦੋ ਸਾਲਾਂ ਵਿੱਚ 55,575 ਕਰੋੜ ਰੁਪਏ ਦੀ ਟੈਕਸ ਚੋਰੀ ਫੜੀ ਹੈ ਅਤੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿੱਚ ਇਨ੍ਹਾਂ ਮਾਮਲਿਆਂ ਵਿੱਚ 700 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਡਾਇਰੈਕਟੋਰੇਟ ਜਨਰਲ ਆਫ ਗੁਡਸ ਐਂਡ ਸਰਵਿਸਿਜ਼ ਟੈਕਸ ਇੰਟੈਲੀਜੈਂਸ (DGGI) ਦੇ ਅਧਿਕਾਰੀਆਂ ਨੇ 22,300 ਤੋਂ ਵੱਧ ਫਰਜ਼ੀ GST ਪਛਾਣ ਨੰਬਰ (GSTIN) ਦਾ ਪਤਾ ਲਗਾਇਆ ਹੈ। ਵਸਤੂਆਂ ਅਤੇ ਸੇਵਾਵਾਂ ਦੀ ਸਪਲਾਈ ਤੋਂ ਬਗੈਰ ਅਤੇ ਫਰਜ਼ੀ ਬਿੱਲ ਜਾਰੀ ਕਰਕੇ ਇਨਪੁਟ ‘ਤੇ ਕ੍ਰੈਡਿਟ (ITC) ਦਾ ਲਾਭ ਲੈਣ ਅਤੇ ਇਸ ਤਰ੍ਹਾਂ ਜੀ.ਐੱਸ.ਟੀ. ਚੋਰੀ ਕਰਨ ਵਾਲਿਆਂ ਖਿਲਾਫ ਨੇ 9 ਨਵੰਬਰ 2020 ਨੂੰ ਰਾਸ਼ਟਰ ਪੱਧਰੀ ਵਿਸ਼ੇਸ਼ ਮੁਹਿੰਮ ਚਲਾਈ ਸੀ।
ਇਕ ਅਧਿਕਾਰੀ ਨੇ ਕਿਹਾ ਕਿ ਇਸ ਵਿਸ਼ੇਸ਼ ਕਾਰਵਾਈ ਨੂੰ ਦੋ ਸਾਲ ਹੋ ਗਏ ਹਨ ਅਤੇ ਇਸ ਦੌਰਾਨ 55,575 ਕਰੋੜ ਰੁਪਏ ਦੀ ਧੋਖਾਧੜੀ ਦਾ ਪਤਾ ਲੱਗਾ ਹੈ। 719 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 20 ਪੇਸ਼ੇਵਰ ਸੀਏ/ਸੀਐਸ ਹਨ। ਇਸ ਮਿਆਦ ਦੇ ਦੌਰਾਨ ਵਸਤੂ ਅਤੇ ਸੇਵਾ ਕਰ (ਜੀਐਸਟੀ) ਵਿੱਚ 3,050 ਕਰੋੜ ਰੁਪਏ ਦੀ ਸਵੈ-ਇੱਛਤ ਜਮ੍ਹਾ ਕੀਤੀ ਗਈ ਸੀ।
ਇਹ ਵੀ ਪੜ੍ਹੋ : ਅਸੀਂ ਸੋਨੀਆ ਗਾਂਧੀ ਨਾਲ ਵੀ ਸਹਿਮਤ ਨਹੀਂ’, ਰਾਜੀਵ ਗਾਂਧੀ ‘ਤੇ ਕਾਤਲਾਂ ਦੀ ਰਿਹਾਈ ‘ਤੇ ਭੜਕੀ ਕਾਂਗਰਸ
ਦੱਸ ਦੇਈਏ ਕਿ GST ਵਿਭਾਗ ਰਜਿਸਟ੍ਰੇਸ਼ਨ ਦੀ ਤਸਦੀਕ, ਈ-ਵੇਅ ਬਿੱਲ ਦੀ ਲੋੜ ਅਤੇ GST ਰਿਟਰਨ ਭਰਨ ਲਈ ਤਸਦੀਕ ਸਣੇ ਚੋਰੀ ਨੂੰ ਰੋਕਣ ਲਈ ਕਦਮ ਚੁੱਕ ਰਿਹਾ ਹੈ। ਇਸ ਤੋਂ ਇਲਾਵਾ, ITC ਦੀ ਰਕਮ ‘ਤੇ ਵੀ ਪਾਬੰਦੀਆਂ ਲਗਾਈਆਂ ਗਈਆਂ ਹਨ ਜੋ ਕਾਰੋਬਾਰਾਂ ਵੱਲੋਂ GST ਭੁਗਤਾਨਾਂ ਲਈ ਵਰਤੀ ਜਾ ਸਕਦੀ ਹੈ।
ਅਧਿਕਾਰੀ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਵਿਭਾਗ ਨੇ ਜਾਅਲੀ ਆਈਟੀਸੀ ਦਾਅਵਿਆਂ ਵਿਰੁੱਧ ਕਾਰਵਾਈ ਤੇਜ਼ ਕੀਤੀ ਹੈ। ਜੀਐਸਟੀ ਅਧਿਕਾਰੀਆਂ ਵੱਲੋਂ ਚੁੱਕੇ ਗਏ ਕਦਮਾਂ ਨੇ ਯਕੀਨੀ ਤੌਰ ‘ਤੇ ਸਥਿਤੀ ਵਿੱਚ ਸੁਧਾਰ ਕੀਤਾ ਹੈ ਅਤੇ ਇਹ ਮਹੀਨਾਵਾਰ ਜੀਐਸਟੀ ਕਲੈਕਸ਼ਨ ਵਿੱਚ ਸਾਫ ਨਜ਼ਰ ਆ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: