ਮੋਹਾਲੀ ਵਿੱਚ ਅੱਜ ਵੱਡਾ ਹਾਦਸਾ ਵਾਪਰ ਗਿਆ, ਇਥੇ ਏਅਰਪੋਰਟ ਰੋਡ ‘ਤੇ ਸਥਿਤ ਮੁਹਾਲੀ ਸਿਟੀ ਸੈਂਟਰ-2 ਦੀ ਉਸਾਰੀ ਅਧੀਨ ਇਮਾਰਤ ਦੇ ਨੀਂਹ ਪੱਥਰ ਦਾ ਵੱਡਾ ਹਿੱਸਾ ਅਚਾਨਕ ਧੱਸ ਗਿਆ, ਜਿਸ ਨਾਲ ਛੇ ਮਜ਼ਦੂਰ ਇਮਾਰਤ ਹੇਠਾਂ ਦੱਬੇ ਗਏ।
ਹਾਦਸਾ ਐਤਵਾਰ ਸ਼ਾਮ ਕਰੀਬ 5.15 ਵਜੇ ਵਾਪਰਿਆ। ਇਸ ਵਿੱਚ ਕੁੱਲ ਛੇ ਮਜ਼ਦੂਰ ਕੰਮ ਕਰ ਰਹੇ ਸਨ ਅਤੇ ਮਿੱਟੀ ਡਿੱਗਣ ਕਾਰਨ ਦੱਬ ਗਏ। ਦੂਜੇ ਪਾਸੇ ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ। ਮੌਕੇ ‘ਤੇ ਕਈ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ।
ਇਹ ਵੀ ਪੜ੍ਹੋ : ਜ਼ਮੀਨ ਲਈ ਖੂਨ ਹੋਇਆ ਪਾਣੀ, ਪੰਜਾਬ ਪੁਲਿਸ ਦੇ ਥਾਣੇਦਾਰ ਨੇ ਸਕੇ ਭਰਾ ਨੂੰ ਉਤਾਰਿਆ ਮੌਤ ਦੇ ਘਾਟ
ਦੱਸਿਆ ਜਾ ਰਿਹਾ ਹੈ ਕਿ ਇਮਾਰਤ ਦੀ ਹੇਠਲੀ ਮੰਜ਼ਿਲ (ਬੇਸਮੈਂਟ) ‘ਤੇ ਕੰਮ ਚੱਲ ਰਿਹਾ ਸੀ। ਇੱਕ ਮਜ਼ਦੂਰ ਸਰੀਏ ਦਾ ਜਾਲ ਬੰਨ੍ਹ ਰਿਹਾ ਸੀ। ਫਿਰ ਅਚਾਨਕ ਉਹ ਫਸ ਗਿਆ ਤਾਂ ਬਾਕੀ ਮਜ਼ਦੂਰ ਵੀ ਉਸ ਨੂੰ ਬਚਾਉਣ ਲਈ ਆ ਗਏ। ਇਸ ਸਮੇਂ ਦੂਜੇ ਪਾਸਿਓਂ ਮਿੱਟੀ ਢਹਿ ਗਈ ਅਤੇ ਸਾਰੇ ਮਜ਼ਦੂਰ ਦੱਬ ਗਏ।
ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਅਧਿਕਾਰੀਆਂ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਮਿੱਟੀ ਹੇਠਾਂ ਦੱਬੇ ਮਜ਼ਦੂਰਾਂ ਨੂੰ ਕੱਢਣ ਦਾ ਕੰਮ ਸ਼ੁਰੂ ਕੀਤਾ। ਬਚਾਅ ਮੁਹਿੰਮ ਦੌਰਾਨ ਹੁਣ ਤੱਕ ਛੇ ਵਿੱਚੋਂ ਤਿੰਨ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਜਾ ਚੁੱਕਾ ਹੈ ਅਤੇ ਬਾਕੀ ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: