ਗੁਰੂਗ੍ਰਾਮ ਦੇ ਸਾਈਬਰ ਹੱਬ ‘ਚ ਚੱਲਦੀ ਕਾਰ ਦੀ ਛੱਤ ‘ਤੇ ਬੈਠ ਕੇ 4 ਨੌਜਵਾਨਾਂ ਦੇ ਸ਼ਰਾਬ ਪੀਂਦੇ ਅਤੇ ਪੁਸ਼-ਅੱਪ ਕਰਨ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਪੁਲਿਸ ਨੇ ਮਾਮਲਾ ਦਰਜ ਕਰਕੇ ਇਕ ਨੌਜਵਾਨ ਨੂੰ ਹਿਰਾਸਤ ‘ਚ ਲੈ ਲਿਆ ਹੈ। ਤਿੰਨ ਹੋਰ ਅਜੇ ਫਰਾਰ ਹਨ। ਉਸ ਦੀ ਭਾਲ ਜਾਰੀ ਹੈ। ਪੁਲਿਸ ਨੇ 6500 ਰੁਪਏ ਦਾ ਚਲਾਨ ਵੀ ਜਾਰੀ ਕੀਤਾ ਹੈ।
ਗੁਰੂਗ੍ਰਾਮ ਪੁਲਿਸ ਮੁਤਾਬਕ ਇਨ੍ਹਾਂ ਚਾਰ ਨੌਜਵਾਨਾਂ ਦੇ ਦੋ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹਨ। ਪਹਿਲੀ ਵੀਡੀਓ ‘ਚ ਇਕ ਬੰਦਾ ਚੱਲਦੀ ਆਲਟੋ ਕਾਰ ‘ਚੋਂ ਉਤਰ ਕੇ ਇਸ ਦੀ ਛੱਤ ‘ਤੇ ਬੈਠਦਾ ਹੈ। ਉਸ ਦੇ ਹੱਥ ਵਿਚ ਸ਼ਰਾਬ ਦੀ ਬੋਤਲ ਵੀ ਹੈ। ਉਹ ਚੱਲਦੀ ਕਾਰ ਦੀ ਛੱਤ ‘ਤੇ ਬੈਠ ਕੇ ਸ਼ਰਾਬ ਪੀਂਦਾ ਨਜ਼ਰ ਆ ਰਿਹਾ ਹੈ।
ਦੂਜੇ ਵੀਡੀਓ ‘ਚ ਉਸ ਦੇ ਨਾਲ ਤਿੰਨ ਦੋਸਤ ਵੀ ਨਜ਼ਰ ਆ ਰਹੇ ਹਨ। ਇਸ ਦੌਰਾਨ ਹੋਰ ਸਾਥੀ ਕਾਰ ਦੀ ਪਿਛਲੀ ਅਤੇ ਅਗਲੀ ਸੀਟ ਤੋਂ ਬਾਹਰ ਆ ਕੇ ਉਸ ਨਾਲ ਗਾਲ੍ਹਾਂ ਕੱਢਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਕਾਰ ਦੀ ਛੱਤ ‘ਤੇ ਬੈਠਾ ਨੌਜਵਾਨ ਸ਼ਰਾਬ ਪੀ ਕੇ ਪੁਸ਼-ਅੱਪ ਕਰਦਾ ਵੀ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਚੋਣਾਂ ਦੀਆਂ ਤਿਆਰੀਆਂ ਸ਼ੁਰੂ, 12 ਸਾਲਾਂ ਮਗਰੋਂ ਅਪਡੇਟ ਹੋਵੇਗੀ ਵੋਟਰ ਲਿਸਟ
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਗੱਡੀ ਦੀ ਨੰਬਰ ਪਲੇਟ ਦਿਖਾਈ ਦੇ ਰਹੀ ਹੈ। ਜਿਸ ਦੇ ਆਧਾਰ ‘ਤੇ ਗੁਰੂਗ੍ਰਾਮ ਪੁਲਿਸ ਨੇ ਕਾਰ ਬਰਾਮਦ ਕਰ ਲਈ ਹੈ। ਪੁਲਿਸ ਨੇ ਲੋਕੇਸ਼ ਨਾਂ ਦੇ ਵਿਅਕਤੀ ਨੂੰ ਹਿਰਾਸਤ ‘ਚ ਲਿਆ ਹੈ। ਟਰੈਫਿਕ ਡੀਸੀਪੀ ਵਰਿੰਦਰ ਵਿਜ ਨੇ ਕਿਹਾ ਕਿ ਅਸੀਂ ਮਾਮਲੇ ਵਿੱਚ ਤੁਰੰਤ ਕਾਰਵਾਈ ਕੀਤੀ ਹੈ। ਸੜਕਾਂ ‘ਤੇ ਇਸ ਤਰ੍ਹਾਂ ਦੀ ਹਰਕਤ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਾਰੀ ਘਟਨਾ ਦੀ ਵੀਡੀਓ ਕਾਰ ‘ਚ ਬੈਠੇ ਲੋਕਾਂ ਨੇ ਪਿੱਛੇ ਭੱਜ ਕੇ ਬਣਾਈ।
ਵੀਡੀਓ ਲਈ ਕਲਿੱਕ ਕਰੋ -: