ਪੇਰੂ ਇੱਕ ਲਾਤੀਨੀ ਅਮਰੀਕੀ ਦੇਸ਼ ਹੈ। ਇੱਥੇ ਪਿਛਲੇ ਹਫ਼ਤੇ ਪਿੰਡ ਵਾਸੀਆਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਸੱਤ ਫੁੱਟ ਉੱਚੇ ਉੱਡਦੇ ਏਲੀਅਨਸ ਦੇਖੇ ਹਨ। ਏਲੀਅਨਸ ਨੇ ਪਿੰਡ ਵਾਸੀਆਂ ‘ਤੇ ਹਮਲਾ ਕਰਕੇ ਉਨ੍ਹਾਂ ਦੇ ਮੂੰਹ ਖਾ ਲਏ ਹਨ। ਹਾਲਾਂਕਿ, ਹੁਣ ਪੇਰੂ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਇਸ ਮਾਮਲੇ ‘ਤੇ ਕਿਹਾ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਪਿੰਡ ਵਾਲੇ ਜੋ ਸੋਚਦੇ ਸਨ ਉਹ ਪੇਲਕਾਰਾ (ਚਿਹਰਾ ਖਾਣ ਵਾਲੇ) ਸਨ। ਉਹ ਅਸਲ ਵਿੱਚ ਮੱਧ ਅਤੇ ਦੱਖਣੀ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਤੋਂ ਗੈਰ-ਕਾਨੂੰਨੀ ਸੋਨੇ ਦੀ ਮਾਈਨਿੰਗ ਸਿੰਡੀਕੇਟ ਦੇ ਮੈਂਬਰ ਸਨ।
ਸਥਾਨਕ ਪੇਰੂ ਦੇ ਪਿੰਡ ਵਾਲਿਆਂ ਨੇ ਹਮਲਾਵਰਾਂ ਦੀ ਪਛਾਣ ਕਰ ਲਈ। ਉਹਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਸਿਰ ਵੱਡੇ ਸਨ। ਉਹਨਾਂ ਦਾ ਰੰਗ ਚਾਂਦੀ ਵਰਗਾ ਸੀ। ਰਿਪੋਰਟ ਮੁਤਾਬਕ ਸਥਾਨਕ ਪਿੰਡ ਵਾਸੀਆਂ ਦੇ ਇੱਕ ਸਮੂਹ, ਆਈਕਿਟੂ ਮੁਤਾਬਕ ਏਲੀਅਨਸ ਦੀ ਘੇਰਾਬੰਦੀ 11 ਜੁਲਾਈ ਦੇ ਆਸਪਾਸ ਸ਼ੁਰੂ ਹੋਈ ਸੀ। ਉਸ ਦੌਰਾਨ ਸਥਾਨਕ ਲੋਕਾਂ ‘ਤੇ 7 ਫੁੱਟ ਲੰਬੇ ਰਹੱਸਮਈ ਵਿਅਕਤੀਆਂ ਨੇ ਕਾਲੇ ਰੰਗ ਦੇ ਹੁੱਡ ਵਿਚ ਹਮਲਾ ਕਰ ਦਿੱਤਾ।
ਪੇਰੂ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੇ ਅਨੁਸਾਰ, ਗੈਰਕਾਨੂੰਨੀ ਮਾਈਨਰਾਂ ਨੇ 29 ਜੁਲਾਈ ਨੂੰ ਇੱਕ 15 ਸਾਲਾ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਅਗਵਾ ਦੀ ਕੋਸ਼ਿਸ਼ ਦੌਰਾਨ ਕੁੜੀ ਦੀ ਗਰਦਨ ਵੱਢੀ ਗਈ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਸੱਟਾਂ ਦੇ ਨਿਸ਼ਾਨ ਦੇਖੇ ਗਏ। ਇਸ ਤੋਂ ਬਾਅਦ ਏਲੀਅਨਸ ਵੱਲੋਂ ਇੱਕ ਹੋਰ ਵਿਅਕਤੀ ‘ਤੇ ਹਮਲਾ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ।
ਰਿਪੋਰਟ ਮੁਤਾਬਕ ਆਈਕਿਟੂ ਆਗੂ ਅਵੀਲਾ ਨੇ ਦੱਸਿਆ, “ਏਲੀਅਨ ਸਪਾਈਡਰ-ਮੈਨ ਵਾਂਗ ਦਿਖਾਈ ਦਿੰਦੇ ਸਨ। ਉਹਨਾਂ ਦਾ ਸਿਰ ਲੰਬਾ ਸੀ, ਇੱਕ ਲੰਮਾ ਮਾਸਕ ਸੀ ਅਤੇ ਉਹਨਾਂ ਦੀਆਂ ਅੱਖਾਂ ਪੀਲੀਆਂ ਸਨ। ਰੰਗ ਹਰ ਸੀ, ਜੁਤੀਆਂ ਗੋਲ ਸਨ ਜੀਹਦੇ ਤੇ ਲਾਲ ਰੰਗ ਦੀ ਲਾਈਟ ਜਾਗ ਰਹੀ ਸੀ, ਇਸ ਲਈ ਉਹ ਤੁਹਾਨੂੰ ਚੰਗੀ ਤਰ੍ਹਾਂ ਦੇਖਦੇ ਹਨ ਅਤੇ ਚਲੇ ਜਾਂਦੇ ਹਨ।”
ਇਹ ਵੀ ਪੜ੍ਹੋ : ‘ਪੜ੍ਹਾਈ ‘ਤੇ ਧਿਆਨ ਦਿਓ’ ਕਹਿਣ ‘ਤੇ ਸਟੂਡੈਂਟ ਨੇ ਤੇਜ਼ਧਾਰ ਹਥਿਆਰ ਨਾਲ ਟੀਚਰ ‘ਤੇ ਕੀਤਾ ਹਮਲਾ
ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਸੱਤ ਫੁੱਟ ਲੰਬੇ ਏਲੀਅਨ ਸੰਭਾਵਤ ਤੌਰ ‘ਤੇ ਸੋਨਾ ਮਾਫੀਆ ਸਨ ਜੋ ਬ੍ਰਾਜ਼ੀਲ ਦੇ ਓ ਪ੍ਰਾਈਮੀਰੋ ਕਮਾਂਡੋ ਡਾ ਕੈਪੀਟਲ ਕੋਲੰਬੀਆ ਦੇ ‘ਕਲੈਨ ਡੇਲ ਗੋਲਫੋ’ FARC ਵਰਗੇ ਡਰੱਗ ਕਾਰਟੈਲ ਨਾਲ ਜੁੜੇ ਹੋਏ ਸਨ। ਉਹਨਾਂ ਨੇ ਦਹਾਕਿਆਂ ਤੱਕ ਲਾਤੀਨੀ ਅਮਰੀਕਾ ਨੂੰ ਤਬਾਹ ਕਰਨ ਲਈ ਕੰਮ ਕੀਤਾ।
ਵੀਡੀਓ ਲਈ ਕਲਿੱਕ ਕਰੋ -: