ਅਪ੍ਰੈਲ ਦੀ ਸ਼ੁਰੂਆਤ ਵਿੱਚ ਹੀ ਤੱਪਤੀ ਧੁੱਪ ਨਾਲ ਗਰਮੀ ਵਧਦੀ ਜਾ ਰਹੀ ਹੈ। ਇਸੇ ਵਿਚਾਲੇ ਲੁਧਿਆਣਾ ਵਾਸੀਆਂ ਨੂੰ ਭਲਕੇ ਐਤਵਾਰ ਨੂੰ ਲੰਮੇ ਬਿਜਲੀ ਕੱਟ ਵੀ ਝੱਲਣੇ ਪੈਣਗੇ। ਮੁਰੰਮਤ ਤੇ ਜ਼ਰੂਰੀ ਮੈਨਟੇਨੈਂਸ ਦੇ ਚੱਲਦਿਆਂ ਲੁਧਿਆਣਾ ਵਿੱਚ 7 ਘੰਟੇ ਬਿਜਲੀ ਬੰਦ ਰਹੇਗੀ।
ਲੁਧਿਆਣਾ ਵਿੱਚ ਐਤਵਾਰ ਨੂੰ 11 ਕੇਵੀ ਫੀਡਰਸ ਦੀ ਕੱਲ੍ਹ ਮੁਰੰਮਤ ਕੀਤੀ ਜਾਣੀ ਹੈ। ਇਸ ਕਰਕੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕੁਝ ਇਲਾਕਿਆਂ ਵਿੱਚ ਲੰਮਾ ਬਿਜਲੀ ਦਾ ਕੱਟ ਲੱਗੇਗਾ।
ਇਨ੍ਹਾਂ ਵਿੱਚ ਪਿੰਡ ਸੇਰਾ, ਬਾਜੜਾ, ਮੇਹਰਬਾਨ, ਕੈਪਟਨ ਕਾਲੋਨੀ, ਵਰਧਮਾਨ ਨਗਰ, ਬਾਜਰਾ ਰੋਡ, ਸੀਰਾ ਰੋਡ, ਆਨੰਦ ਵਿਹਾਰ ਕਾਲੋਨੀ, ਕੇਂਜਾ, ਸੁਜਾਤਵਾਲ, ਮਾਂਗਟ, ਢੇਰੀ, ਰਾਹੋ ਰੋਡ ਮੇਹਰਬਾਨ ਸਾਈਡ, ਖਾਸੀ ਕਲਾਂ, ਭੁਖੜੀ ਆਦਿ ਇਲਾਕੇ ਸ਼ਾਮਲ ਹਨ, ਜਿਥੇ ਇਸ ਦੌਰਾਨ ਬਿਜਲੀ ਬੰਦ ਰਹੇਗੀ।
ਦੱਸ ਦੇਈਏ ਕਿ ਥਰਮਲ ਪਲਾਂਟਾਂ ਵਿੱਚ ਕੋਲਾ ਸਪਲਾਈ ਘਟਣ ਕਰਕੇ ਪਹਿਲਾਂ ਹੀ ਪੂਰੇ ਸੂਬੇ ਵਿੱਚ ਪਾਵਰ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਛੁੱਟੀ ਵਾਲਾ ਦਿਨ ਹੋਣ ਕਰਕੇ ਇਸ ਦਿਨ ਬਿਜਲੀ ਸਪਲਾਈ ਦੀ ਵੱਧ ਲੋੜ ਹੁੰਦੀ ਹੈ, ਪਰ ਜ਼ਰੂਰੀ ਮੁਰੰਮਤ ਦੇ ਚੱਲਦਿਆਂ ਲੁਧਿਆਣੇ ਦੇ ਲੋਕਾਂ ਨੂੰ ਭਲਕੇ ਬਿਜਲੀ ਕੱਟਾਂ ਦੀ ਮਾਰ ਝੱਲਣੀ ਪਏਗੀ।
ਵੀਡੀਓ ਲਈ ਕਲਿੱਕ ਕਰੋ -: