ਤਾਮਿਲਨਾਡੂ ਦੇ ਨੀਲਗਿਰੀ ਵਿੱਚ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਕ੍ਰੈਸ਼ ਹਾਦਸੇ ਵਿੱਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਹੈ ਕਿ ਹੁਣ ਤੱਕ ਇਥੋਂ 7 ਲਾਸ਼ਾਂ ਬਰਾਮਦ ਹੋਈਆਂ ਹਨ। ਬਚਾਅ ਕਾਰਜਾਂ ਲਈ ਮੌਕੇ ‘ਤੇ 8 ਐਂਬੂਲੈਂਸਾਂ ਪਹੁੰਚੀਆਂ ਹੋਈਆਂ ਹਨ।
ਪ੍ਰਸ਼ਾਸਨ ਨੇ ਕਿਹਾ ਕਿ ਹਾਦਸੇ ਕਾਰਨ ਲਾਸ਼ਾਂ ਪੂਰੀ ਤਰ੍ਹਾਂ ਝੁਲਸੀਆਂ ਹੋਈਆਂ ਹਨ, ਜਿਸ ਕਰਕੇ ਉਨ੍ਹਾਂ ਦੀ ਪਛਾਣ ਕਰ ਸਕਣਾ ਮੁਸ਼ਕਲ ਹੋ ਰਿਹਾ ਹੈ। ਫੌਜ ਤੋਂ ਪੁਸ਼ਟੀ ਹੋਣ ਤੋਂ ਬਾਅਦ ਹੀ ਮੀਡੀਆ ਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਕੁਨੂੰਰ ਵਿੱਚ ਪੈਂਦਾ ਵੈਲਿੰਗਟਨ ਇੱਕ ਕੰਟੋਨਮੈਂਟ ਏਰੀਆ ਹੈ ਇਹ ਹੈਲੀਕਾਪਟਰ ਵੈਲਿੰਗਟਨ ਹੀ ਜਾ ਰਿਹਾ ਸੀ ਤੇ ਲੈਂਡਿੰਗ ਤੋਂ ਠੀਕ ਦੋ-ਢਾਈ ਕਿਲੋਮੀਟਰ ਪਹਿਲਾਂ ਇਹ ਹਾਦਸਾ ਵਾਪਰਿਆ। ਵੈਲਿੰਗਟਨ ਵਿੱਚ ਇਲਾਜ ਦੀਆਂ ਸਾਰੀਆਂ ਸਹੂਲਤਾਂ ਹਨ।
ਇਹ ਵੀ ਪੜ੍ਹੋ : Mi-17 V5 ਹੈਲੀਕਾਪਟਰ ਕ੍ਰੈਸ਼ ‘ਚ ਚਾਰ ਦੀ ਮੌਤ, 3 ਜ਼ਖਮੀ, ਕੈਪਟਨ ਨੇ ਪ੍ਰਗਟਾਇਆ ਸੋਗ
ਜ਼ਖਮੀਆਂ ਨੂੰ ਵੈਲਿੰਗਟ ਦੇ ਹਸਪਤਾਲ ਵਿੱਚ ਲਿਜਾਇਆ ਜਾ ਰਿਹਾ ਹੈ ਤੇ ਉਥੇ ਉਨ੍ਹਾਂ ਨੂੰ ਪੂਰਾ ਮੈਡੀਕਲ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ। ਫਿਲਹਾਲ ਜ਼ਿਲ੍ਹਾ ਪ੍ਰਸ਼ਾਸਨ ਤੇ ਫੌਜ ਵੱਲੋਂ ਬਚਾਅ ਕਾਰਜ ਕੀਤੇ ਜਾ ਰਹੇ ਹਨ।