ਹਰਿਆਣਾ ਅਧੀਨ ਪੈਂਦੇ ਫਤਿਹਾਬਾਦ ਵਿੱਚ ਕੁਦਰਤ ਦਾ ਕਰਿਸ਼ਮਾ ਵੇਖਣ ਨੂੰ ਮਿਲਿਆ। ਇਥੇ ਸ਼ਹਿਰ ਦੇ ਮਾਜਰਾ ਰੋਡ ਦੀ ਰਹਿਣ ਵਾਲੀ ਇੱਕ ਔਰਤ ਨੇ 4 ਬੱਚਿਆਂ ਨੂੰ ਇਕੱਠੇ ਜਨਮ ਦਿੱਤਾ। ਇਨ੍ਹਾਂ ਵਿੱਚੋਂ ਦੋ ਮੁੰਡੇ ਤੇ ਦੋ ਕੁੜੀਆਂ ਹਨ। ਔਰਤ 7 ਮਹੀਨੇ ਦੀ ਗਰਭਵਤੀ ਸੀ ਤੇ ਉਸ ਵੱਲੋਂ ਜੰਮੇ ਚਾਰੇ ਜਵਾਕ ਪੂਰੀ ਤਰ੍ਹਾਂ ਸਿਹਤਮੰਦ ਹਨ ਅਤੇ ਔਰਤ ਖੁਦ ਵੀ ਬਿਲਕੁਲ ਠੀਕ-ਠਾਕ ਹੈ।
ਹਸਪਤਾਲ ਦੇ ਡਾਕਟਰ ਰਵਿੰਦਰ ਨੇ ਦੱਸਿਆ ਕਿ ਸਾਰੇ ਬੱਚਿਆਂ ਦਾ ਭਾਰ ਇੱਕ ਤੋਂ ਡੇਢ ਕਿਲੋਗ੍ਰਾਮ ਦੇ ਆਲੇ-ਦੁਆਲੇ ਹੈ ਤੇ ਸਾਰੇ ਬਿਲਕੁਲ ਸਿਹਤਮੰਦ ਹਨ। ਦੱਸਿਆ ਜਾ ਰਿਹਾ ਹੈ ਕਿ ਨਵਜੰਮਿਆਂ ਨੂੰ ਹਿਸਾਰ ਦੇ ਇੱਕ ਪ੍ਰਾਈਵੇਟ ਹਸਪਾਤਲ ਦੀ ਨਰਸਰੀ ਵਿੱਚ ਰਖਿਆ ਗਿਆ ਹੈ।
ਇਸ ਔਰਤ ਦੇ ਪਹਿਲਾਂ ਵਿੱ ਇੱਕ ਸਾਲ ਡੇਢ ਮਹੀਨੇ ਦੀ ਧੀ ਹੈ। ਪੇਂਟਰ ਦਾ ਕੰਮ ਕਰਨ ਵਾਲੇ ਬੱਚਿਆਂ ਦੇ ਪਿਤਾ ਮਾਜਰਾ ਰੋਡ ਨਿਵਾਸੀ ਅਜੇ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਪੂਨਮ 7 ਮਹੀਨੇ ਦੀ ਗਰਭਵਤੀ ਸੀ। ਬੁੱਧਵਾਰ ਨੂੰ ਉਸ ਨੇ 4 ਬੱਚਿਆਂ ਨੂੰ ਜਨਮ ਦਿੱਤਾ।
ਇਹ ਵੀ ਪੜ੍ਹੋ : ਪ੍ਰੇਮਿਕਾ ਦੇ ਜ਼ਿੱਦ ਅੱਗੇ ਝੁਕੇ ਦਰੋਗਾ ਜੀ, ਥਾਣੇ ‘ਚ ਹੋਇਆ ਵਿਆਹ, ਵਰਦੀ ਵਾਲੇ ਬਣੇ ਬਰਾਤੀ
ਅਜੇ ਨੇ ਕਿਹਾ ਕਿ ਉਸ ਦੀ ਪਤਨੀ ਪੂਨਮ ਸਿਰਸਾ ਦੇ ਪਿੰਡ ਮੌਜੂਖੇੜਾ ਦੀ ਰਹਿਣ ਵਾਲੀ ਹੈ। ਉਨ੍ਹਾਂ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ। ਹੁਣ ਪੂਨਮ ਨੇ ਇਕੱਠੇ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ। ਪੂਨਮ ਨੂੰ ਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਡਿਲਵਰੀ ਲਈ ਭਰਤੀ ਕਰਵਾਇਆ ਗਿਆ ਸੀ, ਜਿਥੇ ਬੀਤੇ ਦਿਨ ਸ਼ਾਮ ਨੂੰ ਉਸ ਨੇ ਬੱਚਿਆਂ ਨੂੰ ਜਨਮ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: