ਹਰਿਦੁਆਰ: ਨਰਾਤਿਆਂ ਦੇ ਤਿਉਹਾਰ ਦੇ ਪਹਿਲੇ ਦਿਨ ਹਰਿਦੁਆਰ ਵਿੱਚ ਕੱਟੂ ਵਾਲੇ ਆਟੇ ਨਾਲ ਬਣਿਆ ਖਾਣਾ ਖਾ ਕੇ ਹਰਿਦੁਆਰ ਵਿੱਚ 70 ਲੋਕ ਤੋਂ ਵੱਧ ਲੋਕ ਬੀਮਾਰ ਹੋ ਗਏ।
ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੂਪਤਵਾਲਾ ਦੇ ਪਿੰਡ ਕੰਗੜੀ, ਗਾਜੀਵਾਲੀ, ਸ਼ਿਆਮਪੁਰ, ਬ੍ਰਹਮਪੁਰੀ ਅਤੇ ਸੰਤ-ਭਾਗ ਵਾਲੇ ਵਿੱਚ ਸ਼ੁੱਕਰਵਾਰ ਰਾਤ ਅਤੇ ਸ਼ਨੀਵਾਰ ਸਵੇਰੇ ਖਾਣੇ ਵਿੱਚ ਫੂਡ ਪੁਆਇਜ਼ਨਿੰਗ ਦੇ ਮਾਮਲੇ ਸਾਹਮਣੇ ਆਏ ਹਨ।
ਸਾਰੇ ਬੀਮਾਰ ਲੋਕਾਂ ਨੇ ਪੂਰਾ ਦਿਨ ਵਰਤ ਰੱਖਣ ਤੋਂ ਬਾਅਦ ਦੇਰ ਸ਼ਾਮ ਨੂੰ ਕੱਟੂ ਵਾਲੇ ਆਟੇ ਤੋਂ ਬਣੇ ਰੋਟੀਆਂ ਤੇ ਪਕੌੜੇ ਖਾਧੇ ਸਨ। । ਉਨ੍ਹਾਂ ਦਾ ਇਲਾਜ ਜ਼ਿਲ੍ਹਾ ਜਨਰਲ ਹਸਪਤਾਲ, ਮੇਲਾ ਹਸਪਤਾਲ ਅਤੇ ਸ਼ਿਆਮਪੁਰ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ।
ਜ਼ਿਲ੍ਹਾ ਮੈਜਿਸਟਰੇਟ ਵਿਨੈ ਸ਼ੰਕਰ ਪਾਂਡੇ ਅਤੇ ਸਿਟੀ ਮੈਜਿਸਟਰੇਟ ਅਵਦੇਸ਼ ਸਿੰਘ ਨੇ ਸ਼ਨੀਵਾਰ ਨੂੰ ਜ਼ਿਲ੍ਹਾ ਅਤੇ ਮੇਲਾ ਹਸਪਤਾਲ ਦਾ ਦੌਰਾ ਕੀਤਾ ਅਤੇ ਸਿਹਤ ਅਧਿਕਾਰੀਆਂ ਨੂੰ ਸਾਰੇ ਪ੍ਰਭਾਵਿਤ ਲੋਕਾਂ ਦਾ ਸਹੀ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਜ਼ਿਲ੍ਹਾ ਮੈਜਿਸਟ੍ਰੇਟ ਵਿਨੈ ਸ਼ੰਕਰ ਪਾਂਡੇ ਨੇ ਕਿਹਾ ਕਿ “ਪ੍ਰਭਾਵਿਤ ਲੋਕਾਂ ਲਈ ਉਚਿਤ ਡਾਕਟਰੀ ਇਲਾਜ ਅਤੇ ਦੇਖਭਾਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਅਤੇ ਕਰਿਆਨੇ ਦੀਆਂ ਦੁਕਾਨਾਂ ਨੂੰ ਕੱਟੂ ਵਾਲਾ ਆਟਾ ਸਪਲਾਈ ਕਰਨ ਵਾਲੇ ਦੋ ਡਿਸਟ੍ਰੀਬਿਊਟਰਾਂ ਦੀ ਪਛਾਣ ਕੀਤੀ ਗਈ ਹੈ। ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਸੈਂਪਲ ਲਏ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ :
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਜ਼ਿਲ੍ਹਾ ਫੂਡ ਸੇਫਟੀ ਅਫ਼ਸਰ ਆਰ.ਐਸ.ਪਾਲ ਨੇ ਕਿਹਾ ਕਿ ਲੋਕਾਂ ਨੂੰ ਖੁੱਲ੍ਹੀਆਂ ਬੋਰੀਆਂ ਵਿੱਚੋਂ ਆਟਾ ਖਰੀਦਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਖਰੀਦਣ ਤੋਂ ਪਹਿਲਾਂ ਮਿਆਦ ਪੁੱਗਣ ਦੀ ਮਿਤੀ ਦੀ ਜਾਂਚ ਕਰਨੀ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਡਿਸਟ੍ਰੀਬਿਊਟਰਾਂ ਦੇ ਗੋਦਾਮਾਂ ਅਤੇ ਆਮ ਦੁਕਾਨਦਾਰਾਂ ਦੀਆਂ ਦੁਕਾਨਾਂ ਤੋਂ ਕੱਟੂ ਵਾਲੇ ਆਟੇ ਦੇ ਸੈਂਪਲ ਲਏ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਅਗਲੇ ਹੁਕਮਾਂ ਤੱਕ ਕੱਟੂ ਵਾਲੇ ਆਟੇ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ।