ਜੇ ਤੁਸੀਂ ਮਨਾਲੀ ਘੁੰਮਣ ਦਾ ਪਲਾਨ ਬਣਾਇਆ ਹੈ ਤਾਂ ਮੌਸਮ ਦਾ ਹਾਲ ਜਾਣ ਕੇ ਹੀ ਘਰੋਂ ਨਿਕਲੋ। ਦਰਅਸਲ ਸਨੋਅ ਫਾਲ ਵੇਖਣ ਲਈ ਪਹੁੰਚੇ ਸੈਂਕੜੇ ਸੈਲਾਨੀ ਬਰਫਬਾਰੀ ਕਰਕੇ ਹੀ ਉਹ ਵੱਖ-ਵੱਖ ਥਾਵਾਂ ‘ਤੇ ਫਸ ਗਏ।
ਸਿਰਫ ਬਰਫਬਾਰੀ ਹੀ ਨਹੀਂ ਸਗੋਂ ਟਰੈਫਿਕ ਜਾਮ ਵੀ ਸੈਲਾਨੀਆਂ ਦੇ ਵਾਹਨਾਂ ਦੇ ਫਸੇ ਹੋਣ ਦਾ ਕਾਰਨ ਬਣ ਗਿਆ ਕਿਉਂਕਿ ਉਹ ਸਮੇਂ ਸਿਰ ਇਲਾਕੇ ਤੋਂ ਬਾਹਰ ਨਹੀਂ ਨਿਕਲ ਸਕੇ। ਬਰਫਬਾਰੀ ਨੂੰ ਦੇਖ ਕੇ ਰੋਮਾਂਚਿਤ ਹੋਏ ਕਈ ਸੈਲਾਨੀ ਇਸ ਜਗ੍ਹਾ ਨੂੰ ਛੱਡਣ ਲਈ ਤਿਆਰ ਨਹੀਂ ਸਨ।
ਐਤਵਾਰ ਸ਼ਾਮ ਨੂੰ ਬਰਫ਼ਬਾਰੀ ਕਰਕੇ ਮਨਾਲੀ ਵਿੱਚ ਵੱਖ-ਵੱਖ ਥਾਵਾਂ ‘ਤੇ 700 ਤੋਂ ਵੱਧ ਸੈਲਾਨੀ ਫਸ ਗਏ, ਜਿਨ੍ਹਾਂ ਨੂੰ ਪੁਲਿਸ ਵੱਲੋਂ ਸਥਾਨਕ ਲੋਕਾਂ ਦੀ ਮਦਦ ਨਾਲ ਸੋਮਵਾਰ ਸ਼ਾਮ 7 ਵਜੇ ਤੋਂ 3 ਵਜੇ ਤੱਕ ਰੈਸਕਿਊ ਕੀਤਾ ਗਿਆ। ਉਨ੍ਹਾਂ ਵਿੱਚੋਂ ਕਈਆਂ ਨੂੰ ਆਪਣੇ ਵਾਹਨ ਛੱਡਣੇ ਪਏ ਅਤੇ ਫੋਰ-ਵ੍ਹੀਲਰ ਵਾਹਨਾਂ ਵਿੱਚ ਹੋਟਲਾਂ, ਢਾਬਿਆਂ ਤੇ ਹੋਰ ਥਾਵਾਂ ਤੱਕ ਪਹੁੰਚਾਇਆ ਗਿਆ। ਕਈ ਸੈਲਾਨੀਆਂ ਨੂੰ ਸਥਾਨਕ ਲੋਕਾਂ ਨੇ ਪਨਾਹ ਦਿੱਤੀ।
ਪੁਲਿਸ ਦੀ ਸਲਾਹ ਦੇ ਬਾਵਜੂਦ ਹਜ਼ਾਰਾਂ ਸੈਲਾਨੀ ਬਰਫਬਾਰੀ ਦੇਖਣ ਲਈ ਉੱਚੇ ਸੈਰ-ਸਪਾਟਾ ਵਾਲੀਆਂ ਥਾਵਾਂ ‘ਤੇ ਗਏ। ਬਰਫਬਾਰੀ ਕਰਕੇ ਹਮਤਾ, ਸੋਲੰਗ, ਅਟਲ ਸੁਰੰਗ ਦੇ ਦੱਖਣੀ ਪੋਰਟਲ ਅਤੇ ਪਰਾਸ਼ਰ ਵਿਖੇ ਬਰਫ ‘ਤੇ ਵਾਹਨਾਂ ਦੇ ਖਿਸਕਣ ਕਰਕੇ ਹਜ਼ਾਰਾਂ ਤੋਂ ਵੱਧ ਸੈਲਾਨੀ ਫਸ ਗਏ।
ਬਚਾਅ ਕਾਰਜਾਂ ਦੀ ਅਗਵਾਈ ਕਰਨ ਵਾਲੇ ਮਨਾਲੀ ਦੇ ਡਿਪਟੀ ਸੁਪਰਡੈਂਟ ਆਫ਼ ਪੁਲਿਸ ਸੰਜੀਵ ਕੁਮਾਰ ਨੇ ਕਿਹਾ, “ਐਤਵਾਰ ਨੂੰ ਹਜ਼ਾਰਾਂ ਵਾਹਨ ਸੋਲੰਗ ਘਾਟੀ ਪਹੁੰਚੇ ਸਨ। ਜ਼ਿਆਦਾਤਰ ਵਾਹਨਾਂ ਨੂੰ ਸੜਕ ਦੀ ਸਤ੍ਹਾ ‘ਤੇ ਬਰਫ ਜਮ੍ਹਾ ਹੋਣ ਤੋਂ ਤੁਰੰਤ ਬਾਅਦ ਵਾਪਸ ਭੇਜ ਦਿੱਤਾ ਗਿਆ, ਕਈ ਕਾਰਾਂ ਸੜਕ ‘ਤੇ ਤਿਲਕਣ ਲੱਗੀਆਂ। ਅੱਧੀ ਰਾਤ ਤੱਕ ਸਾਰੇ ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।”
ਡੀਐਸਪੀ ਨੇ ਕਿਹਾ ਕਿ 600 ਤੋਂ ਵੱਧ ਸੈਲਾਨੀ ਮਨਾਲੀ ਦੇ ਉੱਪਰ ਹਮਤਾ ਖੇਤਰ ਵਿੱਚ ਵੀ ਗਏ ਸਨ ਜਿੱਥੇ ਭਾਰੀ ਬਰਫ਼ਬਾਰੀ ਹੋ ਰਹੀ ਸੀ। ਬਰਫ਼ਬਾਰੀ ਕਾਰਨ ਸੜਕ ਤਿਲਕਣੀ ਹੋਣ ਤੋਂ ਤੁਰੰਤ ਬਾਅਦ ਸਥਾਨਕ ਨਿਵਾਸੀਆਂ ਨੇ ਫਸੇ ਸੈਲਾਨੀਆਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਬਹੁਤੇ ਸੈਲਾਨੀ ਸਮੇਂ ਸਿਰ ਇਲਾਕਾ ਛੱਡ ਗਏ ਪਰ ਬਾਕੀ ਫਸ ਗਏ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਬਰਫ਼ ਦੀ ਮੋਟੀ ਪਰਤ ਕਰਕੇ ਗੱਡੀਆਂ ਦਾ ਚੱਲਣਾ ਮੁਸ਼ਕਲ ਹੋ ਗਿਆ, ਜਿਸ ਕਰਕੇ ਲਗਭਗ 50 ਵਾਹਨਾਂ ਨੂੰ ਮੌਕੇ ‘ਤੇ ਛੱਡਣਾ ਪਿਆ ਤੇ ਚਾਰ ਪਹੀਆ ਵਾਹਨਾਂ ਵਿੱਚ ਸੈਲਾਨੀਆਂ ਨੂੰ ਹੋਟਲਾਂ, ਢਾਬਿਆਂ ਆਦਿ ਵਿੱਚ ਪਹੁੰਚਾਇਆ ਗਿਆ। ਬਚਾਅ ਕਾਰਜ ਤੜਕੇ 3 ਵਜੇ ਦੇ ਕਰੀਬ ਖਤਮ ਹੋ ਗਿਆ।
ਉਥੇ ਹੀ ਮੰਡੀ ਜ਼ਿਲ੍ਹੇ ਦੇ ਪਰਾਸ਼ਰ ਮੰਦਰ ਦੇ ਦਰਸ਼ਨ ਕਰਨ ਆਏ ਲਗਭਗ 100 ਸੈਲਾਨੀ ਵੀ ਬਰਫਬਾਰੀ ਕਾਰਨ ਫਸ ਗਏ ਹਨ। ਸੂਚਨਾ ਮਿਲਣ ਤੋਂ ਤੁਰੰਤ ਬਾਅਦ ਇੱਕ ਪੁਲਿਸ ਟੀਮ ਪਰਾਸ਼ਰ ਲਈ ਰਵਾਨਾ ਹੋਈ ਤੇ ਰਾਤ ਨੂੰ ਸੈਲਾਨੀਆਂ ਨੂੰ ਬਾਹਰ ਕੱਢਿਆ ਗਿਆ।