ਅੱਜ ਅਸੀਂ ਤੁਹਾਨੂੰ ਅਜਿਹੇ ਬੱਚੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਸ ਬੱਚੇ ਨੇ ਸਾਬਤ ਕਰ ਦਿੱਤਾ ਹੈ ਕਿ ਉਮਰ ਸਿਰਫ਼ ਇੱਕ ਨੰਬਰ ਹੈ। ਮਾਰਟਿਨ ਨਾਮ ਦਾ ਇਹ ਬੱਚਾ 10 ਸਾਲ ਦਾ ਵੀ ਨਹੀਂ ਹੈ ਅਤੇ ਆਪਣੀ ਉਮਰ ਦੇ ਹਿਸਾਬ ਨਾਲ ਵਿਸ਼ਵ ਰਿਕਾਰਡ ਆਪਣੇ ਨਾਂ ਕਰ ਲਿਆ ਹੈ।
ਤੁਸੀਂ 10 ਸਾਲ ਤੋਂ ਘੱਟ ਉਮਰ ਦੇ ਬੱਚੇ ਤੋਂ ਕੀ ਉਮੀਦ ਕਰ ਸਕਦੇ ਹੋ? ਕੀ ਉਹ ਚੰਗੀ ਤਰ੍ਹਾਂ ਪੜ੍ਹਦਾ ਹੈ? ਪਰ, ਮਾਰਟਿਨ ਨੇ ਇਸ ਤੋਂ ਵੱਧ ਕੀਤਾ ਹੈ।
ਸੋਨੀਪਤ ਦੇ ਸੈਕਟਰ 23 ਵਿੱਚ ਰਹਿਣ ਵਾਲੇ ਮਾਰਟਿਨ ਦੀ ਉਮਰ 8 ਸਾਲ ਹੈ। ਮਾਰਟਿਨ ਦੇ ਨਾਂ ਆਪਣੀ ਉਮਰ ਦੇ ਹਿਸਾਬ ਨਾਲ 8 ਵਿਸ਼ਵ ਰਿਕਾਰਡ ਹਨ। ਮਾਰਟਿਨ ਦੇ ਇਸ ਹੁਨਰ ਨੂੰ ਦੇਖ ਕੇ ਲੋਕ ਹੈਰਾਨ ਹਨ। ਜੋ ਬਾਲਗ ਨਹੀਂ ਕਰ ਪਾਉਂਦੇ, 8 ਸਾਲ ਦੇ ਬੱਚੇ ਨੇ ਕਰ ਵਿਖਾਇਆ। ਮਾਰਟਿਨ ਨੇ ਵਿਸ਼ਵ ਪੱਧਰ ‘ਤੇ ਰਿਕਾਰਡ ਬਣਾ ਕੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਮਾਰਟਿਨ ਹੁਣ ਤੱਕ 8 ਵਿਸ਼ਵ ਰਿਕਾਰਡ ਅਤੇ 3 ਏਸ਼ੀਆ ਰਿਕਾਰਡ ਬਣਾ ਚੁੱਕਾ ਹੈ।
ਇਹ ਵੀ ਪੜ੍ਹੋ : ਮੋਦੀ ਸਰਕਾਰ ਦੀ ਵੱਡੀ ਪਹਿਲ, ਅਫ਼ਗਾਨਿਸਤਾਨ ‘ਚ ਰਹਿ ਰਹੇ ਸਿੱਖਾਂ-ਹਿੰਦੂਆਂ ਨੂੰ ਜਾਰੀ ਕੀਤਾ ਵੀਜ਼ਾ
ਇਹ ਸੱਚ ਹੈ ਕਿ ਲੌਕਡਾਊਨ ਕਈ ਲੋਕਾਂ ਲਈ ਵਰਦਾਨ ਤੋਂ ਘੱਟ ਨਹੀਂ ਰਿਹਾ। ਕਈ ਲੋਕਾਂ ਨੇ ਲਾਕਡਾਊਨ ਵਿੱਚ ਆਪਣਾ ਕਰੀਅਰ ਬਣਾਇਆ ਹੈ। ਲਾਕਡਾਊਨ ਦੌਰਾਨ ਜਦੋਂ ਕਰਨ ਲਈ ਕੁਝ ਨਹੀਂ ਸੀ, ਮਾਰਟਿਨ ਨੇ ਇਸ ਖਾਲੀ ਸਮੇਂ ਦਾ ਫਾਇਦਾ ਉਠਾਇਆ। ਉਸ ਨੇ ਆਪਣੇ ਪਿਤਾ ਦੀ ਮਦਦ ਨਾਲ ਘਰ ਵਿੱਚ ਕਿੱਕਬਾਕਸਿੰਗ ਦੇ ਗੁਰ ਸਿੱਖੇ। ਉਸ ਨੇ ਬਹੁਤ ਅਭਿਆਸ ਕੀਤਾ ਅਤੇ ਹੁਣ ਨਤੀਜਾ ਤੁਹਾਡੇ ਸਾਹਮਣੇ ਹੈ। ਵਿਸ਼ਵ ਰਿਕਾਰਡ ਬਣਾਉਣ ਤੋਂ ਬਾਅਦ ਮਾਰਟਿਨ ਨੂੰ ਲੰਡਨ ਦੀ ਸੰਸਦ ਵਿੱਚ ਵੀ ਸਨਮਾਨਿਤ ਕੀਤਾ ਗਿਆ।
ਮਾਰਟਿਨ ਤੋਂ ਪਹਿਲਾਂ ਪੰਚਿੰਗ ਬੈੱਡ ‘ਤੇ 3 ਮਿੰਟ ‘ਚ 918 ਮੁੱਕੇ ਮਾਰਨ ਦਾ ਵਿਸ਼ਵ ਰਿਕਾਰਡ ਰੂਸ ਦੇ 28 ਸਾਲਾ ਪਾਵੇਲ ਦੇ ਨਾਂ ਸੀ ਪਰ 8 ਸਾਲ ਦੀ ਉਮਰ ‘ਚ ਮਾਰਟਿਨ ਨੇ 3 ਮਿੰਟ ‘ਚ 1105 ਮੁੱਕੇ ਮਾਰ ਕੇ ਇਹ ਰਿਕਾਰਡ ਆਪਣੇ ਨਾਂ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: