ਕੋਈ ਬਰਫੀਲੇ ਤੂਫਾਨ ਵਿਚ ਫਸ ਜਾਵੇ, ਰਸਤਾ ਨਜ਼ਰ ਨਾ ਆਵੇ, ਆਸ-ਪਾਸ ਕੋਈ ਨਾ ਦਿਖੇ ਤਾਂ ਕੀ ਹਾਲਤ ਹੋਵੇਗੀ। ਸਮਝਿਆ ਜਾ ਸਕਦਾ ਹੈ ਪਰ ਅਮਰੀਕਾ ਵਿਚ 8 ਸਾਲ ਦਾ ਇਕ ਬੱਚਾ-20 ਡਿਗਰੀ ਤਾਪਮਾਨ ਵਿਚ ਸਿਰਫ ਇਕ ਵੂਲੈਨ ਟੀ-ਸ਼ਰਟ ਪਹਿਨ ਕੇ ਦੋ ਦਿਨ ਤੱਕ ਜ਼ਿੰਦਾ ਰਿਹਾ। ਪਿਆਸ ਲੱਗੀ ਤਾਂ ਬਰਫ ਖਾ ਕੇ ਪਿਆਸ ਬੁਝਾਈ। ਬਚਣ ਲਈ ਅਜਿਹਾ ਤਰੀਕਾ ਅਪਣਾਇਆ ਕਿ ਬਚਾਅ ਦਲ ਵੀ ਹੈਰਾਨ ਸੀ।
ਮਾਮਲਾ ਅਮਰੀਕਾ ਦੇ ਵਿਸਕਾਂਸਿਨ ਦਾ ਹੈ। 8 ਸਾਲ ਦਾ ਨਾਂਟੇ ਨੀਮੀ ਪਰਿਵਾਰ ਲਈ ਜਲਾਊ ਲੱਕੜੀ ਇਕੱਠੀ ਕਰਨ ਲਈ ਜੰਗਲ ਗਿਆ ਪਰ ਰਸਤਾ ਭਟਕ ਗਿਆ। ਫਿਰ ਉਹ ਅੰਦਰ ਵੱਲ ਚੱਲਦਾ ਚਲਾ ਗਿਆ। ਉਸ ਨੂੰ ਕੁਝ ਵੀ ਰਸਤਾ ਨਹੀਂ ਲੱਭ ਰਿਹਾ ਸੀ। ਉਹ ਪਗਡੰਡੀਆਂ ‘ਤੇ ਚੱਲਦਾ ਰਿਹਾ। ਜਦੋਂ ਉਸ ਨੂੰ ਲੱਗਾ ਕਿ ਉਹ ਹੁਣ ਨਿਕਲ ਨਹੀਂ ਸਕਦੀ ਤਾਂ ਉਸ ਨੇ ਇਕ ਛੋਟੀ ਜਿਹੀ ਪਹਾੜੀ ਤੋਂ ਛਾਲ ਮਾਰੀ। ਇਕ ਅਜਿਹੀ ਜਗ੍ਹਾ ਜਾ ਕੇ ਛਿਪ ਗਿਆ ਜਿਥੇ ਇਕ ਦਰੱਖਤ ਸੀ।
ਇਹ ਵੀ ਪੜ੍ਹੋ : ਇਤਿਹਾਸ ‘ਚ ਪਹਿਲੀ ਵਾਰ, 3 ਲੋਕਾਂ ਦੇ DNA ਨਾਲ ਪੈਦਾ ਹੋਇਆ ਬੱਚਾ, ਨਵੀਂ ਹੋਵੇਗੀ ਜੇਨੇਟਿਕ ਬੀਮਾਰੀ
ਉਸ ਜਗ੍ਹਾ ਬਰਫ ਬਹੁਤ ਸੀ ਤੇ ਠੰਡ ਵੀ ਬਹੁਤ ਸੀ। ਇਸ ਤੋਂ ਬਚਣ ਲਈ ਬੱਚੇ ਨੇ ਦਰਖਤ ਦੀਆਂ ਟਾਹਣੀਆਂ ਤੋੜੀਆਂ। ਉਨ੍ਹਾਂ ਤੋਂ ਇਕ ਝੌਂਪੜੀਨੁਮਾ ਘਰ ਬਣਾਇਆ। ਪੱਤੀਆਂ ਨਾਲ ਇਕ ਕੰਬਲ ਵਰਗੀ ਚੀਜ਼ ਤਿਆਰ ਕੀਤੀ ਤੇ ਉੇਸੇ ਨੂੰ ਬਿਸਤਰ ਵੀ ਬਣਾਇਆ। ਉਸ ਕੋਲ ਖਾਣ ਲਈ ਕੁਝ ਨਹੀਂ ਸੀ ਪਰ ਪਾਣੀ ਪੀਣ ਲਈ ਉਹ ਸਾਫ ਬਰਫ ਖਾਧਾ ਸੀ। ਇਨ੍ਹਾਂ ਪੱਤੀਆਂ ਦੀ ਬਦੌਲਤ ਉਸ ਨੇ -20 ਡਿਗਰੀ ਤਾਪਮਾਨ ਸਹਿਣ ਕਰ ਲਿਆ।
ਸੂਚਨਾ ਮਿਲਣ ਦੇ ਬਾਅਦ ਪੁਲਿਸ ਨੇ ਬਚਾਅ ਮੁਹਿੰਮ ਸ਼ੁਰੂ ਕੀਤੀ। 150 ਤੋਂ ਜ਼ਿਆਦਾ ਸੁਰੱਖਿਆ ਮੁਲਾਜ਼ਮ ਆਸਮਾਨ,ਪਾਣੀ ਤੇ ਪੈਦਲ ਉਸ ਨੂੰ ਲੱਭਣ ਨਿਕਲੇ। 9 ਹੈਲੀਕਾਪਟਰ ਲਗਾਏ ਗਏ। ਲਗਭਗ 40 ਵਰਗਮੀਲ ਖੇਤਰ ਦਾ ਕੋਨਾ-ਕੋਨਾ ਤਲਾਸ਼ਿਆ ਗਿਆ। ਆਖਿਰਕਰ ਉਹ ਇਕ ਲਾਗ ਦੇ ਹੇਠਾਂ ਲੁਕ ਕੇ ਬੈਠਾ ਹੋਇਆ ਨਜ਼ਰ ਆਇਆ। ਮਿਸ਼ਿਗਨ ਪੁਲਿਸ ਨੇ ਪਹਿਲਾਂ ਉਸ ਨੂੰ ਹੈਲੀਕਾਪਟਰ ਜ਼ਰੀਏ ਕੱਢਣਾ ਚਾਹਿਆ ਪਰ ਬੱਚੇ ਨੇ ਕਿਹਾ ਕਿ ਉਹ ਪੈਦਲ ਹੀ ਆਉਣਾ ਚਾਹੁੰਦਾ ਹੈ। ਆਖਿਰਕਾਰ ਉਹ ਬਾਹਰ ਆ ਗਿਆ ਤੇ ਹੁਣ ਸੁਰੱਖਿਅਤ ਹੈ।
ਵੀਡੀਓ ਲਈ ਕਲਿੱਕ ਕਰੋ -: