ਬ੍ਰਿਟੇਨ ਦੇ ਨਾਰਥ ਯਾਰਕਸ਼ਾਇਰ ਵਿਚ ਰਹਿਣ ਵਾਲੇ 90 ਸਾਲ ਦੇ ਫ੍ਰੈਂਕ ਵਾਰਡ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ‘ਚ ਉਹ 15,000 ਫੁੱਟ ‘ਤੇ ਉਡ ਰਹੇ ਪਲੇਨ ਤੋਂ ਛਲਾਂਗ ਲਗਾਉਂਦੇ ਨਜ਼ਰ ਆ ਰਹੇ ਹਨ। ਫ੍ਰੈਂਕ ਪੇਸ਼ੇ ਤੋਂ ਸਟੰਟਮੈਨ ਨਹੀਂ ਹਨ ਪਰ ਉਨ੍ਹਾਂ ਨੇ ਇਕ ਨੇਕ ਕੰਮ ਕਰਨ ਲਈ ਅਜਿਹਾ ਕਰਨ ਦਾ ਫੈਸਲਾ ਲਿਆ। ਲੋਕ ਉਨ੍ਹਾਂ ਦੇ ਜ਼ਜ਼ਬੇ ਦੀ ਖੂਬ ਤਾਰੀਫ ਕਰ ਰਹੇ ਹਨ।
ਫਰੈਂਕ ਪਾਰਡ ਨੇ ਆਪਣੀ ਪਤਨੀ ਦੇ ਨਰਸਿੰਗ ਹੋਮ ਲਈ ਸਕਾਈਡ੍ਰਾਈਵਿੰਗ ਕੀਤੀ ਹੈ। ਫ੍ਰੈਂਕ ਦੀ ਪਤਨੀ ਮਾਰਗਰੇਟ ਇਕ ਨਰਸਿੰਗ ਹੋਮ ਚਲਾਉਂਦੀ ਹੈ ਜਿਸ ਵਿਚ ਵ੍ਹੀਲਚੇਅਰ ਦੀ ਕਮੀ ਹੈ। ਇਸ ਨਾਲ ਮਰੀਜ਼ਾਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਇਕ ਦਿਨ ਫ੍ਰੈਂਕ ਨਰਸਿੰਗ ਹੋਮ ਵਿਚ ਗਏ ਤਾਂ ਉਨ੍ਹਾਂ ਨੂੰ ਸਮੱਸਿਆ ਦਾ ਅਹਿਸਾਸ ਹੋਇਆ।
ਇਸ ‘ਤੇ ਫ੍ਰੈਂਕ ਨੇ ਲੋਕਾਂ ਦੀ ਮਦਦ ਨਾਲ ਵ੍ਹੀਲਚੇਅਰ ਖਰੀਦਣ ਲਈ ਫ੍ਰੈਂਕ ਨੇ ਇਹ ਸਟੰਟ ਕਰਨ ਦਾ ਫੈਸਲਾ ਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਜ਼ਿਆਦਾ ਲੋਕਾਂ ਦਾ ਧਿਆਨ ਖਿੱਚਿਆ ਜਾ ਸਕਦਾ ਹੈ। ਅਸੀਂ ਜਲਦ ਨਰਸਿੰਗ ਹੋਮ ਲਈ ਵ੍ਹੀਲਚੇਅਰ ਖਰੀਦ ਸਕਾਂਗੇ। ਹੁਣ ਫ੍ਰੈਂਕ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਤੇ ਲੋਕ ਉਨ੍ਹਾਂ ਨੂੰ ਖੂਬ ਸਮਰਥਨ ਦੇ ਰਹੇ ਹਨ। ਫ੍ਰੈਂਕ ਹੁਣ ਤੱਕ 1958 ਡਾਲਰ ਦਾ ਫੰਡ ਇਕੱਠਾ ਕਰ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਸਕਾਈਡ੍ਰਾਈਵਿੰਗ ਦੇ ਬਾਅਦ ਜ਼ਮੀਨ ‘ਤੇ ਉਤਰਦੇ ਤਾਂ ਉਨ੍ਹਾਂ ਦਾ ਰਿਐਕਸ਼ਨ ਦੇਖਣ ਵਾਲਾ ਹੈ। ਉਨ੍ਹਾਂ ਤੋਂ ਪੁੱਛਿਆ ਜਾਂਦਾ ਹੈ ਕਿ ਤੁਹਾਨੂੰ ਕਿਵੇਂ ਲੱਗ ਰਿਹਾ ਹੈ, ਇਸ ‘ਤੇ ਫ੍ਰੈਂਕ ਕਹਿੰਦੇ ਹਨ ਕਿ ਮੈਂ ਕੁਝ ਸੁਣ ਨਹੀਂ ਸਕਦਾ। ਮੈਨੂੰ ਲੱਗਦਾ ਹੈ ਕਿ ਮੈਂ 95 ਸਾਲ ਦੀ ਉਮਰ ਵਿਚ ਇਹ ਨਾ ਕਰ ਸਕਾਂ।