ਅਮਰੀਕੀ ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਫਲਾਈਟ ਰੱਦ ਹੋਣ ਜਾਂ ਉਨ੍ਹਾਂ ਦੇ ਸਮਾਂ-ਸਾਰਣੀ ਵਿੱਚ ਬਦਲਾਅ ਤੋਂ ਪ੍ਰਭਾਵਿਤ ਯਾਤਰੀਆਂ ਨੂੰ ਟਿਕਟਾਂ ਦੇ ਪੈਸੇ ਵਾਪਸ ਕਰਨ ਲਈ ਏਅਰ ਇੰਡੀਆ ਨੂੰ 1.4 ਲੱਖ ਡਾਲਰ (11.38 ਕਰੋੜ) ਦਾ ਜੁਰਮਾਨਾ ਲਗਾਇਆ ਹੈ।
ਯੂਐਸ ਟਰਾਂਸਪੋਰਟੇਸ਼ਨ ਵਿਭਾਗ ਨੇ ਸੋਮਵਾਰ ਨੂੰ ਕਿਹਾ ਕਿ ਏਅਰ ਇੰਡੀਆ ਉਨ੍ਹਾਂ ਛੇ ਏਅਰਲਾਈਨਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਰਿਫੰਡ ਵਜੋਂ ਯਾਤਰੀਆਂ ਨੂੰ ਕੁੱਲ 60 ਕਰੋੜ ਡਾਲਰ ਵਾਪਸ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਏਅਰ ਇੰਡੀਆ ਨੂੰ 12.5 ਕਰੋੜ ਡਾਲਰ (988 ਕਰੋੜ ਰੁਪਏ) ਵਾਪਸ ਕਰਨ ਲਈ ਵੀ ਕਿਹਾ ਗਿਆ ਹੈ।
ਅਧਿਕਾਰੀਆਂ ਨੇ ਕਿਹਾ ਕਿ ਏਅਰ ਇੰਡੀਆ ਦਾ ਯਾਤਰੀਆਂ ਦੀ ਬੇਨਤੀ ‘ਤੇ ਰਿਫੰਡ ਕਰਨ ਦੀ ਵਿਵਸਥਾ ਅਮਰਿਕੀ ਟਰਾਂਸਪੋਰਟ ਵਿਭਾਗ ਦੀਆਂ ਨੀਤੀਆਂ ਦੇ ਉਲਟ ਹੈ। ਅਮਰੀਕੀ ਸਰਕਾਰ ਨੇ ਇਹ ਨਿਯਮ ਬਣਾਇਆ ਹੈ ਕਿ ਜੇ ਕੋਈ ਫਲਾਈਟ ਰੱਦ ਜਾਂ ਬਦਲੀ ਜਾਂਦੀ ਹੈ ਤਾਂ ਏਅਰਲਾਈਨਜ਼ ਨੂੰ ਕਾਨੂੰਨੀ ਤੌਰ ‘ਤੇ ਯਾਤਰੀਆਂ ਦੇ ਟਿਕਟ ਦੇ ਪੈਸੇ ਵਾਪਸ ਕਰਨੇ ਹੋਣਗੇ।
ਇਹ ਵੀ ਪੜ੍ਹੋ : ਤਲਾਕ ਦੀਆਂ ਖਬਰਾਂ ਵਿਚਾਲੇ ਸ਼ੋਏਬ ਨੇ ਸਾਨੀਆ ਨੂੰ ਜਨਮ ਦਿਨ ਦੀ ਦਿੱਤੀ ਪਿਆਰੀ ਜਿਹੀ ਵਧਾਈ
ਵਿਭਾਗੀ ਜਾਂਚ ‘ਚ ਪਾਇਆ ਗਿਆ ਕਿ ਏਅਰ ਇੰਡੀਆ ਨੂੰ ਅੱਧੇ ਤੋਂ ਜ਼ਿਆਦਾ ਰਿਫੰਡ ਅਰਜ਼ੀਆਂ ‘ਤੇ ਕਾਰਵਾਈ ਕਰਨ ‘ਚ ਤੈਅ 100 ਦਿਨਾਂ ਤੋਂ ਵੱਧ ਸਮਾਂ ਲਗਾਇਆ। ਰਿਫੰਡ ਵਿੱਚ ਦੇਰ ਦੇ ਇਹ ਮਾਮਲੇ ਟਾਟਾ ਗਰੁੱਪ ਦੇ ਹੱਥੋਂ ਏਅਰ ਇੰਡੀਆ ਦਾ ਐਕਵਾਇਰ ਹੋਣ ਤੋਂ ਪਹਿਲਾਂ ਦੇ ਹਨ। ਏਅਰ ਇੰਡੀਆ ਤੋਂ ਇਲਾਵਾ ਫਰੰਟੀਅਰ, ਟੀਏਪੀ ਪੁਰਤਗਾਲ, ਏਅਰ ਮੈਕਸੀਕੋ, ਈ.ਈ.ਏ.ਆਈ. ਅਤੇ ਏਵਿਏਂਕਾ ਏਅਰਲਾਈਨਸ ‘ਤੇ ਵੀ ਅਮਰੀਕੀ ਸਰਕਾਰ ਨੇ ਜੁਰਮਾਨਾ ਲਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: