ਹੁਸ਼ਿਆਰਪੁਰ ਵਿੱਚ ਦਸੂਹਾ ਰੋਡ ‘ਤੇ ਅੱਜ ਸਕੂਲ ਬੱਸ ਨਾਲ ਵਾਪਰੇ ਹਾਦਸੇ ਵਿੱਚ 9ਵੀਂ ਜਮਾਤ ਦੇ ਇੱਕ ਮਾਸੂਮ ਬੱਚੇ ਦੀ ਮੌਤ ਹੋ ਗਈ ਅਤੇ 13 ਬੱਚੇ ਗੰਭੀਰ ਜ਼ਖਮੀ ਹੋ ਗਏ। ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟਾਇਆ ਅਤੇ ਵਾਹਿਗੁਰੂ ਅੱਗੇ ਵਿਛੜੀ ਰੂਹ ਲਈ ਅਰਦਾਸ ਕਰਦਿਆਂ ਜ਼ੇਰੇ ਇਲਾਜ ਬੱਚਿਆਂ ਦੀ ਜਲਦ ਹੀ ਸਿਹਤਯਾਬੀ ਦੀ ਕਾਮਨਾ ਕੀਤੀ।
ਦੱਸ ਦੇਈਏ ਕਿ ਦਸੂਹਾ ਰੋਡ ‘ਤੇ ਸਕੂਲੀ ਬੱਸ ਇੱਕ ਟਰੱਕ ਨਾਲ ਟਕਰਾ ਗਈ, ਜਿਸ ਨਾਲ ਇਹ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਕੁਲ 40 ਬੱਚੇ ਸਵਾਰ ਸਨ, ਜਿਨ੍ਹਾਂ ਵਿੱਚੋਂ 13 ਜ਼ਖਮੀ ਹੋਏ ਅਤੇ ਇੱਕ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਇੱਕ ਬੇਕਾਬੂ ਹੋਏ ਟਰੱਕ ਨੇ ਬੱਸ ਨੂੰ ਜ਼ੋਰਦਾਰ ਟੱਕਰ ਮਾਰੀ ਜਿਸ ਨਾਲ ਹਾਦਸਾ ਵਾਪਰਿਆ। ਮੌਕੇ ‘ਤੇ 12 ਬੱਚੇ ਫੱਟੜ ਹੋ ਗਏ ਹਨ ਜਿਨ੍ਹਾਂ ਨੂੰ ਹਸਪਤਾਲ ਪਹੁੰਚਿਆ ਗਿਆ ਹੈ। ਛੋਟੇ-ਛੋਟੇ ਮਾਸੂਮ ਬੱਚੇ ਮਾਪਿਆਂ ਨੂੰ ਵਾਜਾਂ ਮਾਰ ਰੋ ਰਹੇ ਸਨ। ਹਾਦਸੇ ਨੂੰ ਦੇਖ ਕੇ ਬੱਚੇ ਸਹਿਮੇ ਹੋਏ ਸਨ। ਐਕਸੀਡੈਂਟ ਵਿਚ ਬੱਸ ਦਾ ਕੰਡਕਟਰ ਵੀ ਜ਼ਖਮੀ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਮਿਸ਼ਨ ਰੇਡ ‘ਤੇ CM ਮਾਨ, ਪਹਿਲੀ ਵਾਰ ਪੰਚਾਇਤੀ ਜ਼ਮੀਨਾਂ ਦਾ ਕਬਜ਼ਾ ਛੁਡਾਉਣ ਖੁਦ ਪਹੁੰਚੇ ਮੋਹਾਲੀ
ਜਾਣਕਾਰੀ ਮੁਤਾਬਕ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਵੱਖ-ਵੱਖ ਪਿੰਡਾਂ ਤੋਂ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ। ਜਦੋਂ ਬੱਸ ਸਕੂਲ ਤੋਂ ਥੋੜ੍ਹੀ ਦੂਰ ਰਿਲਾਇੰਸ ਪੈਟਰੋਲ ਪੰਪ ਦੇ ਕੋਲ ਪਹੁੰਚੀ ਤਾਂ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਟੱਰਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਬੱਸ ਪਿੱਛੇ ਤੋਂ ਬੁਰੀ ਤਰ੍ਹਾਂ ਨੁਕਸਾਨੀ ਗਈ। ਘਟਨਾ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: