ਚੰਡੀਗੜ੍ਹ ‘ਚ ਬੁੱਧਵਾਰ ਸਵੇਰੇ ਕਰੀਬ 5.30 ਵਜੇ ਸੈਕਟਰ 22-ਸੀ ਸਥਿਤ ਹੋਟਲ ਡਾਇਮੰਡ ਪਲਾਜ਼ਾ ‘ਚ ਏ.ਕੇ.-47 ਤੋਂ ਗੋਲੀ ਚੱਲ ਗਈ। ਇਸ ਹਾਦਸੇ ਵਿੱਚ ਪੰਜਾਬ ਪੁਲਿਸ ਦਾ ਇੱਕ ਜਵਾਨ ਜ਼ਖਮੀ ਹੋ ਗਿਆ ਹੈ। ਗੋਲੀ ਪੁਲਿਸ ਮੁਲਾਜ਼ਮ ਦੇ ਢਿੱਡ ਦੇ ਆਰ-ਪਾਰ ਹੁੰਦੇ ਹੋਏ ਸ਼ੀਸ਼ੇ ਨੂੰ ਚੀਰਦੀ ਹੋਈ ਨਿਕਲ ਗਈ।
ਪੰਜਾਬ ਪੁਲਿਸ ਦੇ ਦੋ ਮੁਲਾਜ਼ਮ ਦੇਰ ਰਾਤ ਕਰੀਬ 1 ਵਜੇ ਹੋਟਲ ਪਹੁੰਚੇ ਸਨ। ਸਵੇਰੇ ਇੱਕ ਮੁਲਾਜ਼ਮ ਬਾਥਰੂਮ ਵਿੱਚ ਗਿਆ। ਉਥੇ ਹੀ ਇਹ ਘਟਨਾ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਗੋਲੀ ਗਲਤੀ ਨਾਲ ਚੱਲੀ ਸੀ ਪਰ ਪੁਲਿਸ ਜਾਂਚ ‘ਚ ਜੁਟੀ ਹੋਈ ਹੈ। ਜ਼ਖਮੀ ਪੁਲਿਸ ਮੁਲਾਜ਼ਮ ਦੀ ਪਛਾਣ ਦੀਪਕ ਵਜੋਂ ਹੋਈ ਹੈ। ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਪੰਜਾਬ ਪੁਲਿਸ ਦਾ ਇੱਕ ਹੋਰ ਮੁਲਾਜ਼ਮ ਕਾਰਬਾਈਨ ਲੈ ਕੇ ਕਮਰੇ ਵਿੱਚ ਸੌਂ ਰਿਹਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਐਸਐਸਪੀ ਵੀ ਮੌਕੇ ’ਤੇ ਪੁੱਜੇ।
ਇਸ ਦੇ ਨਾਲ ਹੀ ਸੈਕਟਰ-17 ਥਾਣਾ ਖੇਤਰ ਦੇ ਡੀਐਸਪੀ ਗੁਰਮੁੱਖ ਸਿੰਘ ਅਤੇ ਸੈਕਟਰ-22 ਚੌਕੀ ਦੇ ਇੰਚਾਰਜ ਟੀਮ ਸਮੇਤ ਮੌਕੇ ’ਤੇ ਪਹੁੰਚ ਗਏ। ਚੰਡੀਗੜ੍ਹ ਪੁਲਿਸ ਦੀ ਫੋਰੈਂਸਿਕ ਟੀਮ ਨੇ ਵੀ ਮੌਕੇ ਤੋਂ ਸਬੂਤ ਇਕੱਠੇ ਕੀਤੇ ਹਨ। ਇਸ ਦੇ ਨਾਲ ਹੀ ਸੈਕਟਰ-36 ਤੋਂ ਕੇਂਦਰੀ ਫੋਰੈਂਸਿਕ ਟੀਮ ਵੀ ਪਹੁੰਚ ਗਈ। ਮੁੱਢਲੀ ਜਾਣਕਾਰੀ ਮੁਤਾਬਕ ਗੋਲੀ ਪੁਲਿਸ ਵਾਲੇ ਕੋਲੋਂ ਹੀ ਚੱਲੀ ਸੀ। ਦੋਵੇਂ ਜਵਾਨ ਕਿਸੇ ਬੰਦੇ ਦੇ ਗੰਨਮੈਨ ਦੱਸੇ ਜਾ ਰਹੇ ਹਨ।
ਹੋਟਲ ਕਰਮਚਾਰੀ ਰਾਮ ਦਾਸ ਨੇ ਦੱਸਿਆ ਕਿ ਸਵੇਰੇ 5.30 ਵਜੇ ਦੇ ਕਰੀਬ ਸ਼ੀਸ਼ਾ ਡਿੱਗਣ ਦੀ ਆਵਾਜ਼ ਆਈ। ਉਸਨੂੰ ਲੱਗਾ ਜਿਵੇਂ ਕਿਸੇ ਨੇ ਪੱਥਰ ਮਾਰਿਆ ਹੋਵੇ। ਉਸ ਨੇ ਸਕਿਓਰਿਟੀ ਗਾਰਡ ਨੂੰ ਬੁਲਾਇਆ। ਬਾਅਦ ਵਿੱਚ ਪਤਾ ਲੱਗਾ ਕਿ ਗੋਲੀ ਚੱਲੀ ਸੀ। ਜਿਸ ਕਮਰੇ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ, ਦਾ ਦਰਵਾਜ਼ਾ ਖੜਕਾਇਆ ਗਿਆ ਪਰ ਗੈਸਟ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਫਿਰ ਅੰਦਰੋਂ ਚੀਕਣ ਦੀ ਆਵਾਜ਼ ਆਈ।
ਇਹ ਵੀ ਪੜ੍ਹੋ : ਦਲੇਰ ਮਹਿੰਦੀ ਨਹੀਂ ਮਿਲੀ ਹਾਈਕੋਰਟ ਤੋਂ ਰਾਹਤ, 15 ਸਤੰਬਰ ਤੱਕ ਰਹਿਣਾ ਪਊ ਜੇਲ੍ਹ ‘ਚ
ਦਰਵਾਜ਼ਾ ਧੱਕਾ ਮਾਰ ਕੇ ਖੋਲ੍ਹਿਆ ਗਿਆ। ਪੰਜਾਬ ਪੁਲਿਸ ਦਾ ਇੱਕ ਜਵਾਨ ਖੂਨ ਨਾਲ ਲੱਥਪੱਥ ਹਾਲਤ ਵਿੱਚ ਅੰਦਰ ਪਿਆ ਸੀ। ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਅੰਕਿਤ ਨੇ ਹੋਟਲ ਵਿੱਚ ਕਮਰਾ ਬੁੱਕ ਕਰਵਾਇਆ ਸੀ। ਉਸ ਦੇ ਨਾਲ ਇੱਕ ਹੋਰ ਪੁਲਿਸ ਮੁਲਾਜ਼ਮ ਸੀ। ਉਹ ਪੰਜਾਬ ਦੇ ਗੁਰਦਾਸਪੁਰ ਤੋਂ ਆਏ ਸਨ।
ਵੀਡੀਓ ਲਈ ਕਲਿੱਕ ਕਰੋ -: