ਇਕ ਮਹਿਲਾ ਦੇ ਘਰ ਦਾ ਇਕ ਦਿਨ ਦਾ ਬਿਜਲੀ ਦਾ ਬਿੱਲ 37 ਲੱਖ ਰੁਪਏ ਆ ਗਿਆ। ਸਮਾਰਟ ਮੀਟਰ ਜ਼ਰੀਏ ਜਦੋਂ ਮਹਿਲਾ ਨੂੰ ਇੰਨੀ ਵੱਡੀ ਰਕਮ ਚਾਰਜ ਕੀਤੇ ਜਾਣ ਦੀ ਖਬਰ ਮਿਲੀ ਤਾਂ ਉਹ ਹੈਰਾਨ ਰਹਿ ਗਈ।
25 ਸਾਲ ਦੀ ਚੋਲੇ ਮਾਈਲਸ ਪ੍ਰਾਇਰ ਵੇਸਟ ਸਸੈਕਸ (ਬ੍ਰਿਟੇਨ) ਦੀ ਰਹਿਣ ਵਾਲੀ ਹੈ। ਉਹ ਆਪਣੀ ਧੀ ਨਾਲ ਘਰ ਵਿਚ ਰਹਿੰਦੀ ਹੈ।ਹੁਣੇ ਜਿਹੇ ਉਨ੍ਹਾਂ ਦੇ ਬਿਜਲੀ ਦੇ ਸਮਾਰਟ ਮੀਟਰ ਦੀ ਇਕ ਦਿਨ ਦੀ ਰੀਡਿੰਗ 37 ਲੱਖ ਰੁਪਏ ਦੀ ਆਈ। ਬਿਜਲੀ ਕੰਪਨੀ ਨੇ ਮਾਮਲੇ ਵਿਚ ਸਫਾਈ ਦਿੱਤੀ ਹੈ।
ਰਿਪੋਰਟ ਮੁਤਾਬਕ ਬਿਜਲੀ ਦਾ ਬਿੱਲ ਘੱਟ ਆਏ, ਇਸ ਲਈ ਉਹ ਕਾਪੀ ਅਹਿਤਿਆਤ ਵਰਤਦੀ ਸੀ। ਇਸ ਕਾਰਨ ਉਸ ਦਾ ਬਿਜਲੀ ਬਿੱਲ ਲਗਭਗ 160 ਰੁਪਏ ਦੇ ਕਰੀਬ ਆਉਂਦਾ ਸੀ। ਬ੍ਰਿਟੇਨ ਦੀ ਬਿਜਲੀ ਕੰਪਨੀ ‘ਓਵੋ ਐਨਰਜੀ’ ਨੇ ਮੰਨਿਆ ਕਿ ਮਹਿਲਾ ਦੇ ਕੇਸ ਵਿਚ ਮੀਟਰ ਨਾਲ ਗਲਤੀ ਹੋਈ ਹੈ। ਕੰਪਨੀ ਨੇ ਕਿਹਾ ਕਿ ਅਜਿਹਾ ਜਿਹੜੇ ਵੀ ਕਸਟਮਰਸ ਨਾਲ ਹੋਇਆ ਹੈ, ਉਨ੍ਹਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ।
ਚੋਲੇ ਨੇ ਦੱਸਿਆ ਕਿ ਜਦੋਂ ਉਨ੍ਹਾਂ ਕੋਲ ਇਹ ਬਿੱਲ ਆਇਆ ਤਾਂ ਉਹ ਕਾਫੀ ਪ੍ਰੇਸ਼ਾਨ ਹੋ ਗਈ ਸੀ ਕਿਉਂਕਿ ਬਿੱਲ ਦਾ ਅਮਾਊਂਟ ਲੱਖਾਂ ਵਿਚ ਸੀ। ਚੋਲੇ ਨੇ ਕਿਹਾ ਕਿ ਅਸੀਂ ਪੂਰੀ ਰਾਤ ਲਾਈਟ ਬੰਦ ਕਰਕੇ ਹੀ ਸੌਂਦੇ ਹਨ। ਦਿਨ ਵਿਚ ਵੀ ਸਾਰੀ ਲਾਈਟ ਖੋਲ੍ਹ ਕੇ ਨਹੀਂ ਰੱਖਦੇ ਹਨ। ਜਦੋਂ ਅਜਿਹਾ ਉਨ੍ਹਾਂ ਨਾਲ ਹੋਇਆ ਤਾਂ ਉਹ ਕਾਫੀ ਪ੍ਰੇਸ਼ਾਨ ਹੋ ਗਈ। ਕੁਝ ਘੰਟਿਆਂ ਤੱਕ ਉਨ੍ਹਾਂ ਸਾਹਮਣੇ ਸਾਰਾ ਕੁਝ ਕਾਲਾ ਹੋ ਗਿਆ ਸੀ। ਉਨ੍ਹਾਂ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਇਕ ਵਾਰ ਤਾਂ ਲੱਗਾ ਕਿ ਉਨ੍ਹਾਂ ਨੂੰ ਹਾਰਟ ਅਟੈਕ ਆ ਗਿਆ ਹੈ। ਚੋਲੇ ਨੇ ਕਿਹਾ ਕਿ ਜੋ ਕੁਝ ਵੀ ਹੋਇਆ ਉਨ੍ਹਾਂ ਦੀ ਸਮਝ ਤੋਂ ਪਰੇ ਸੀ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਬਿਜਲੀ ਕੰਪਨੀ ਦੇ ਬੁਲਾਰੇ ਨੇ ਚੋਲੇ ਦੇ ਮਾਮਲੇ ਵਿਚ ਸਫਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਗੜਬੜੀ ਤੋਂ ਚੋਲੇ ‘ਤੇ ਕੋਈ ਅਸਰ ਨਹੀਂ ਪਵੇਗਾ। ਬੁਲਾਰੇ ਨੇ ਕਿਹਾ ਕਿ ਜੋ ਵੀ ਗਲਤੀ ਹੋਈ, ਉਸ ਬਾਰੇ ਸਾਨੂੰ ਜਾਣਕਾਰੀ ਹੈ। ਬੁਲਾਰੇ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਜਿਹੜੇ ਵੀ ਗਾਹਕਾਂ ਨਾਲ ਅਜਿਹਾ ਹੋਇਆ ਹੈ, ਉਨ੍ਹਾਂ ਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਇਸ ਦਿੱਕਤ ਨੂੰ ਜਲਦ ਹੀ ਠੀਕ ਕਰ ਲਿਆ ਜਾਵੇਗਾ।