ਤੇਲੰਗਾਨਾ ਦੇ ਜ਼ਿਲ੍ਹੇ ਨਾਲਗੌਂਡਾ ਦਾ ਇੱਕ ਪਰਿਵਾਰ ਜਿਸ ਦੇ ਘਰ ਦੇ ਮੁਖੀਆ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਮਾਂ ਕੈਂਸਰ ਦੀ ਭਿਆਨਕ ਬੀਮਾਰੀ ਤੋਂ ਪੀੜਤ ਹੈ। ਉਸ ਦੇ ਤਿੰਨ ਬੱਚੇ ਹਨ। ਨਾਲਗੌਂਡਾ ਦੇ ਹੀ ਰਹਿਣ ਵਾਲੇ ਭਾਣੂਪ੍ਰਸਾਦ ਨੇ ਇਸ ਪਰਿਵਾਰ ਲਈ ਸੋਨੂੰ ਸੂਦ ਜੋ ਕਿ ਆਮ ਤੌਰ ‘ਤੇ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਹਨ, ਤੋਂ ਮਦਦ ਦੀ ਗੁਹਾਰ ਲਗਾਈ ਹੈ।
ਭਾਣੂ ਪ੍ਰਸਾਦ ਨੇ ਅਭਿਨੇਤਾ ਸੋਨੂ ਸੂਦ ਨੂੰ ਅਪੀਲ ਕਰਦਿਆਂ ਕਿਹਾ ਕਿ ਮੱਝਾਂ ਖਰੀਦ ਕੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਇਹ ਪਰਿਵਾਰ ਆਪਣਾ ਪੇਟ ਪਾਲ ਸਕੇ। ਉਸ ਨੂੰ ਪੂਰੀ ਉਮੀਦ ਹੈ ਕਿ ਸੋਨੂ ਸੂਦ ਇਸ ਗਰੀਬ ਪਰਿਵਾਰ ਦੀ ਮੰਗ ਪੂਰੀ ਕਰਨਗੇ ਤੇ ਜਲਦ ਹੀ ਇਨ੍ਹਾਂ ਨੂੰ ਮੱਝ ਦਿਵਾਉਣਗੇ। ਬਸ਼ਰਤੇ ਕਿ ਦੁੱਧ ਵਿਚ ਪਾਣੀ ਨਾ ਮਿਲਾਉਣ।