ਇੱਕ ਆਦਮੀ ਅਜਿਹਾ ਵੀ ਹੈ ਜਿਸ ਨੇ 27 ਵਿਆਹ ਕੀਤੇ ਤੇ ਇਨ੍ਹਾਂ ਵਿਆਹਾਂ ਤੋਂ ਉਸ ਦੇ 150 ਬੱਚੇ ਹਨ। ਇਸ ਬਾਰੇ ਖੁਦ ਉਸ ਦੀ 38 ਸਾਲਾ ਧੀ ਨੇ ਦੱਸਿਆ। ਉਸ ਨੇ ਦੱਸਿਆ ਕਿ ਇੱਕ ਘਰ ਵਿੱਚ ਉਨ੍ਹਾਂ ਦਾ ਸਾਰਾ ਪਰਿਵਾਰ ਇਕੱਠਾ ਰਹਿੰਦਾ ਹੈ, ਜੋ ਕਾਫੀ ਦਿਲਚਸਪ ਹੈ।
ਇਕ ਰਿਪੋਰਟ ਮੁਤਾਬਕ ਕੈਨੇਡਾ ਦੇ ਰਹਿਣ ਵਾਲੇ 65 ਸਾਲਾਂ ਵਿੰਸਟਨ ਬਲੈਕਮੋਰ ਨੇ 27 ਵਿਆਹ ਕੀਤੇ। ਵਿਸੰਟਨ ਦੇ 150 ਬੱਚੇ ਹਨ। ਉਸ ਦੀ ਪਹਿਲੀ ਪਤਨੀ ਤੋਂ ਹੋਈ ਧੀ ਦਾ ਨਾਂ ਮੈਰੀ ਜੇਨ ਬਲੈਕਮੋਰ ਹੈ, ਜਿਸ ਨੇ ਵਿੰਸਟਨ ਦੀ ਜ਼ਿੰਦਗੀ ਬਾਰੇ ਦੱਸਿਆ ਹੈ।
ਮੋਰਮੋਨ ਕਮਿਊਨਿਟੀ ਵਿੱਚ ਪਲੀ ਤੇ ਵੱਡੀ ਹੋਈ ਮੈਰੀ ਜੇਨ ਨੇ ਦੱਸਿਆ ਕਿ ਬਚਪਨ ਵਿੱਚ ਉਸ ਦੇ ਭੈਣ-ਭਰਾਵਾਂ ਦੀ ਇੱਕ ਪੂਰੀ ਫੌਜ ਸੀ। ਜਦੋਂ ਉਹ 14 ਸਾਲ ਦੀ ਸੀ ਤਾਂ ਉਸ ਦੇ ਪਿਤਾ ਦੀਆਂ 12 ਪਤਨੀਆਂ ਸਨ ਤੇ ਉਸ ਵੇਲੇ ਮੈਰੀ ਦੇ 40 ਭੈਣ-ਭਰਾ ਸਨ। ਹਾਲਾਂਕਿ ਬਾਅਦ ਵਿੱਚ ਉਸ ਦੇ ਪਿਤਾ ਨੇ ਕਈ ਹੋਰ ਵਿਆਹ ਕੀਤੇ ਤੇ ਭਰਾ-ਭੈਣਾਂ ਦੀ ਗਿਣਤੀ 150 ਤੱਕ ਪਹੁੰਚ ਗਈ।
ਮੈਰੀ ਦੀ ਮਾਂ ਵਿੰਸਟਨ ਬਲੈਕਮੋਰ ਦੀ ਪਹਿਲੀ ਪਤਨੀ ਸੀ, ਜਿਸ ਨਾਲ ਉਸ ਨੇ ਬ੍ਰਿਟਿਸ਼ ਕੋਲੰਬੀਆ ਵਿੱਚ 18 ਸਾਲ ਦੀ ਉਮਰ ਵਿੱਚ ਵਿਆਹ ਕੀਤਾ ਸੀ। ਮੈਰੀ ਦਾ ਕਹਿਣਾ ਹੈ ਕਿ 1982 ਵਿੱਚ ਜਦੋਂ ਮੇਰੀ ਮਾਂ ਗਰਭਵਤੀ ਸੀ ਤਾਂ ਉਸ ਦੇ ਪਿਤਾ ਨੇ ਕ੍ਰਿਸਟੀਨਾ ਨਾਂ ਦੀ ਔਰਤ ਨਾਲ ਦੂਜਾ ਵਿਆਹ ਕਰ ਲਿਆ। ਇਸ ਤੋਂ ਬਾਅਦ ਮੈਰੀ ਐੱਨ. ਉਸ ਦੀ ਤੀਜੀ ਪਤਨੀ ਬਣੀ। ਉਸ ਦੇ ਵੱਡੇ ਹੁੰਦਿਆਂ ਤੱਕ ਉਸ ਦੇ ਪਿਤਾ ਨੇ 27 ਵਿਆਹ ਕੀਤੇ, ਜਿਸ ਤੋਂ 150 ਬੱਚੇ ਹਨ।
ਮੈਰੀ ਜੇਨ ਨੇ ਦੱਸਿਆ ਕਿ ਘਰ ਵਿੱਚ ਔਰਤਾਂ ਲਈ ਨਿਯਮ ਸਖਤ ਸਨ। ਮੇਕਅਪ ਤੇ ਸਟਾਈਲਿਸ਼ ਵਾਲ ਕਟਾਉਣ ‘ਤੇ ਮਨਾਹੀ ਸੀ। ਸਾਨੂੰ ਆਪਣੀ ਗਰਦਨ ਤੋਂ ਲੈ ਕੇ ਬਾਹਾਂ ਤੇ ਗਿੱਟਿਆਂ ਤੱਕ ਨੂੰ ਢਕਣਾ ਪੈਂਦਾ ਸੀ। ਸਿਗਰਟ, ਚਾਹ, ਖਰਾ ਤੇ ਕੌਫੀ ‘ਤੇ ਪਾੰਦੀ ਸੀ। ਘਰ ਵਿੱਚ ਟੀ.ਵੀ., ਗਾਣੇ, ਨਾਵਲ ‘ਤੇ ਵੀ ਬੈਨ ਸੀ।
ਉਹ ਕਿਹੰਦੀ ਹੈ ਕਿ ਸਾਡਾ ਖਾਲੀ ਸਮਾਂ ਗਾਉਣ-ਵਜਾਉਣ ਤੇ ਨ੍ਰਿਤ ਕਰਨ ਵਿੱਚ ਬੀਤਦਾ ਸੀ। ਹਾਲਾਂਕਿ ਨਿਯਮ ਭਾਵੇਂ ਸਖਤ ਸਨ ਪਰ ਉਨ੍ਹਾਂ ਦਾ ਬਚਪਨ ਕਾਫੀ ਸੁਖਾਲਾ ਰਿਹਾ। ਉਸ ਦੇ ਭਰਾ-ਭੈਣਾਂ, ਚਚੇਰੇ ਭਰਾਵਾਂ ਤੇ ਦੋਸਤਾਂ ਨਾਲ ਖੇਡਦੇ-ਕੁੱਦਦੇ ਮੈਰੀ ਦਾ ਸਮਾਂ ਬੀਤ ਗਿਆ। ਉਸ ਨੂੰ ਬਾਹਰਲੇ ਲੋਕਾਂ ਨੂੰ ਦੱਸਣ ਵਿੱਚ ਝਿਜਕ ਹੁੰਦੀ ਸੀ ਕਿ ਉਸ ਦੇ ਪਿਤਾ ਦੀਆਂ ਇੰਨੀਆਂ ਪਤਨੀਆਂ ਹਨ, ਵੈਸੇ ਵੀ ਜ਼ਿਆਦਾ ਪਤਨੀਆਂ ਰਖਣਾ ਗੈਰ-ਕਾਨੂੰਨੀ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਮੈਰੀ ਅੱਗੇ ਦੱਸਦੀ ਹੈ ਕਿ 2017 ‘ਚ ਪਿਤਾ ‘ਤੇ ਬਹੁਵਿਆਹ ਦਾ ਦੋਸ਼ ਲੱਗਾ। ਫਿਰ 2018 ਵਿੱਚ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਤੇ ਛੇ ਮਹੀਨੇ ਦੀ ਨਜ਼ਪਬੰਦੀ ਦਿੱਤੀ ਗਈ। ਕੈਨੇਡਾ ਵਿੱਚ ਇੱਕ ਸਦੀ ਤੋਂ ਵੀ ਵੱਧ ਸਮੇਂ ਤੋਂ ਇਹ ਪਹਿਲੀ ਬਹੁਤੇ ਵਿਆਹ ਕਰਨ ਦੀ ਸਜ਼ਾ ਸੀ। ਮੈਰੀ ਮੁਤਾਹਕ ਪਿਤਾ ਨੇ ਸਿਰਫ ਕਾਨੂੰਨੀ ਤੌਰ ‘ਤੇ ਮੇਰੀ ਮਾਂ ਨਾਲ ਵਿਆਹ ਕੀਤਾ ਸੀ ਬਾਕੀ ਉਨ੍ਹਾਂ ‘ਅਧਿਆਤਮਿਕ ਵਿਆਹ’ ਸਨ।