ਰੂਸ-ਯੂਕਰੇਨ ਵਿਚਾਲੇ ਜੰਗ ਪਿਛਲੇ 22 ਦਿਨਾਂ ਤੋਂ ਜਾਰੀ ਹੈ। ਰੂਸ ਦੇ ਫੌਜੀ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ‘ਤੇ ਲਗਾਤਾਰ ਹਮਲੇ ਕਰ ਰਹੇ ਹਨ। ਵੀਰਵਾਰ ਨੂੰ ਖਾਰਕੀਵ ਵਿੱਚ ਬੰਬਾਰੀ ਨਾਲ ਇੱਕ ਮਾਰਕੀਟ ਵਿੱਚ ਅੱਗ ਲੱਗ ਗਈ, ਦੂਜੇ ਪਾਸੇ ਯੂਕਰੇਨ ਦਾ ਦਾਅਵਾ ਹੈ ਕਿ ਯੂਕਰੇਨੀ ਫੌਜ ਨੇ ਨਿਕੋਲੀਵ ਦੇ ਕੋਲ ਰੂਸੀ ਹੈਲੀਕਾਪਟਰ ਨੂੰ ਮਾਰ ਸੁੱਟਿਆ ਹੈ।
ਜੰਗ ਵਿਚਾਲੇ ਡੋਨੇਤਸਕ ਤੋਂ ਵੀ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਦੂਜੇ ਪਾਸੇ ਮਾਰਊਪੋਲ ਵਿੱਚ ਇੱਕ ਡਰਾਮਾ ਥਿਏਟਰ ‘ਤੇ ਹਮਲਾ ਹੋਇਆ ਹੈ। ਇਥੇ ਇੱਕ ਹਜ਼ਾਰ ਲੋਕਾਂ ਨੇ ਸ਼ਰਣ ਲਈ ਸੀ। ਦੂਜੇ ਪਾਸੇ ਇਸ ਜੰਗ ਦੀ ਸਭ ਤੋਂ ਦਰਦਨਾਕ ਤਸਵੀਰ ਸਾਹਮਣੇ ਆਈ ਹੈ। ਜੰਗ ਵਿੱਚ ਉਤਰੀ 12 ਬੱਚਿਆਂ ਦੀ ਮਾਂ 48 ਸਾਲ ਦੀ ਓਲਗਾ ਦੀ ਹਮਲੇ ਵਿੱਚ ਮੌਤ ਹੋ ਗਈ।
ਓਲਕਾ ਸੇਮਿਡਾਨੋਵਾ ਨਾਂ ਦੀ ਯੂਕਰੇਨੀ ਔਰਤ ਹਮਲਾਵਰਾਂ ਖਿਲਾਫ ਆਪਣੇ ਦੇਸ਼ ਦੀ ਰੱਖਿਆ ਕਰਦੇ ਹੋਏ ਰੂਸੀ ਫੌਜ ਵੱਲੋਂ ਹਮਲੇ ਵਿੱਚ ਮਾਰੀ ਗਈ। ਯੂਕਰੇਨ ਦੇ ਦੱਖਣ ਵਿੱਚ ਡੋਨੇਤਸਕ ਸ਼ਹਿਰ ਵਿੱਚ ਇੱਕ ਭਿਆਨਕ ਲੜਾਈ ਦੌਰਾਨ 3 ਮਾਰਚ ਨੂੰ 48 ਸਾਲਾ ਸੇਮਿਡਾਨੋਵਾ ਦੀ ਮੌਤ ਹੋ ਗਈ ਸੀ।
ਓਲਗਾ ਸੇਮਿਡਾਨੋਵਾ 12 ਬੱਚਿਆਂ ਦੀ ਮਾਂ ਸੀ, ਜਿਨ੍ਹਾਂ ਵਿੱਚੋਂ 6 ਨੂੰ ਉਸ ਨੇ ਗੋਦ ਲਿਆ ਸੀ। ਉਸ ਨੇ 2014 ਵਿੱਚ ਫੌਜ ਦੀ ਸੇਵਾ ਕੀਤੀ ਸੀ। ਉਹ ਡੋਨੇਤਸਕ ਤੇ ਜਾਪੋਰਿੱਜਿਆ ਓਬਲਾਸਟ ਵਿਚਾਲੇ ਸਰਹੱਦ ‘ਤੇ ਮਾਰੀ ਗਈ। ਡੋਨੇਤਸਕ ਖੇਤਰ ਵਿੱਚ ਓਲਗਾ ਵਿੱਚ ਉਹ 2014 ਤੋਂ ਕਾਂਬੈਟ ਮੇਡਿਕ ਸੀ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਸ ਤੋਂ ਵੀ ਭਾਰੀ ਦੁੱਖ ਵਾਲੀ ਗੱਲ ਉਸ ਦੇ ਪਰਿਵਾਰ ਵਾਲਿਆਂ ਲਈ ਇਹ ਹੈ ਕਿ ਚੱਲ ਰਹੀ ਲੜਾਈ ਕਰੇਕ ਉਸ ਦੀ ਲਾਸ਼ ਤੱਕ ਨਹੀਂ ਮਿਲ ਸਕੀ। ਸੇਮਿਡਾਨੋਵਾ, ਮਾਰਹਾਨੇਟ ਸ਼ਹਿਰ ਵਿੱਚ ਰਹਿੰਦੀ ਸੀ, ਜੋ ਉਸ ਦੀ ਮੌਤ ਵਾਲੀ ਥਾਂ ਤੋਂ 150 ਮੀਲ ਦੂਰ ਸੀ।