ਡੇਰਾਬੱਸੀ : ਜਾਕੇ ਰਾਖੋ ਸਾਈਆਂ, ਮਾਰ ਸਕੇ ਨਾ ਕੋਏ… ਇਹ ਕਹਾਵਤ ਇੱਕ ਪਰਿਵਾਰ ‘ਤੇ ਬਿਲਕੁਲ ਫਿੱਟ ਬੈਠਦੀ ਹੈ। ਕਿਉਂਕਿ ਇਹ ਪਰਿਵਾਰ ਮੌਤ ਦੇ ਮੂੰਹ ਵਿੱਚੋਂ ਨਿਕਲ ਕੇ ਵਾਪਿਸ ਆਇਆ ਹੈ।
ਮੋਹਾਲੀ ਦੇ ਡੇਰਾਬੱਸੀ ਗੁਲਾਬਗੜ੍ਹ ਰੋਡ ‘ਤੇ ਅਚਾਨਕ ਚੱਲਦੀ ਕਾਰ ਨੂੰ ਅੱਗ ਲੱਗ ਗਈ। ਅੱਗ ਲੱਗਣ ਦੇ ਕੁਝ ਮਿੰਟਾਂ ਦੇ ਅੰਦਰ ਕਾਰ ਅੱਗ ਦੀ ਗੋਲੇ ‘ਚ ਤਬਦੀਲ ਹੋ ਗਈ। ਜਦੋਂ ਕਾਰ ਨੂੰ ਅੱਗ ਲੱਗੀ ਤਾਂ ਪਰਿਵਾਰ ਦੇ ਤਿੰਨ ਮੈਂਬਰ ਗੱਡੀ ਵਿੱਚ ਸਨ। ਗੱਡੀ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦਾ ਤਿੰਨ ਸਾਲ ਦਾ ਬੱਚਾ ਵੀ ਸਵਾਰ ਸਨ। ਇਹ ਸਾਰੇ ਪਰਿਵਾਰਕ ਮੈਂਬਰ ਸੁਰੱਖਿਅਤ ਬਚ ਗਏ।
ਘਟਨਾ ਵੀਰਵਾਰ ਦੁਪਹਿਰ ਤੋਂ ਬਾਅਦ ਦੀ ਦੱਸੀ ਜਾ ਰਹੀ ਹੈ। ਡੇਰਾਬੱਸੀ ਗੁਲਾਬਗੜ੍ਹ ਰੋਡ ‘ਤੇ ਗਲੀ ਨੰਬਰ 11 ਦਾ ਰਹਿਣ ਵਾਲਾ ਅਜੇ ਕੁਮਾਰ ਆਪਣੀ ਪਤਨੀ ਅਤੇ ਬੱਚੇ ਦੇ ਨਾਲ ਡੇਰਾਬੱਸੀ ਸਿਵਲ ਹਸਪਤਾਲ ਵਿੱਚ ਦਵਾਈਆਂ ਲੈਣ ਆਇਆ ਸੀ। ਅਜੈ ਆਪਣੇ ਪਰਿਵਾਰ ਨਾਲ ਕਾਰ ਰਾਹੀਂ ਹਸਪਤਾਲ ਤੋਂ ਘਰ ਪਰਤ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -:
Sooji Parshad | Sooji Halwa | ਸੂਜ਼ੀ ਦਾ ਦਾਣੇਦਾਰ ਪ੍ਰਸ਼ਾਦ | Semolina Halwa | Ashtami Recipe
ਜਦੋਂ ਉਨ੍ਹਾਂ ਦੀ ਕਾਰ ਗੁਲਾਬਗੜ੍ਹ ਰੋਡ ‘ਤੇ ਗ੍ਰੀਨ ਸਵੀਟ ਦੀ ਦੁਕਾਨ ‘ਤੇ ਪਹੁੰਚੀ ਤਾਂ ਕਾਰ ਦੇ ਬੋਨਟ ‘ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਜਦੋਂ ਤੱਕ ਉਹ ਕੁਝ ਸਮਝ ਸਕਦਾ, ਉਸ ਤੋਂ ਪਹਿਲਾਂ ਕਾਰ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਅਜੈ ਨੇ ਸਮਝਦਾਰੀ ਦਿਖਾਈ ਅਤੇ ਤੇਜ਼ੀ ਨਾਲ ਬਾਹਰ ਨਿਕਲ ਗਿਆ। ਇਸ ਦੇ ਨਾਲ ਹੀ ਉਸ ਨੇ ਨਾਲ ਦੀ ਸੀਟ ‘ਤੇ ਬੈਠੀ ਆਪਣੀ ਪਤਨੀ ਅਤੇ ਉਸ ਦੀ ਗੋਦੀ ‘ਚ ਬੈਠੇ ਤਿੰਨ ਸਾਲ ਦੇ ਬੱਚੇ ਨੂੰ ਵੀ ਬਾਹਰ ਕੱਢਿਆ।
ਅਜੈ ਨੇ ਦੱਸਿਆ ਕਿ ਜੇਕਰ ਘਟਨਾ ਦੇ ਸਮੇਂ ਕੁਝ ਸਕਿੰਟਾਂ ਦੀ ਦੇਰੀ ਹੁੰਦੀ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਇਸ ਲਈ ਬਿਨਾਂ ਦੇਰੀ ਕੀਤਿਆਂ ਉਸ ਨੇ ਕਾਰ ਤੋਂ ਛਾਲ ਮਾਰ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਬਚਾਈ। ਇਸ ਤੋਂ ਬਾਅਦ ਅੱਗ ਨੇ ਭਿਆਨਕ ਰੂਪ ਧਾਰ ਲਿਆ ਅਤੇ ਕਾਰ ਸੜ ਕੇ ਸੁਆਹ ਹੋ ਗਈ।
ਇਹ ਵੀ ਪੜ੍ਹੋ : ਗੁਰਨਾਮ ਸਿੰਘ ਚੜੂਨੀ ਨੇ 2022 ‘ਚ ਪੰਜਾਬ ਵਿਧਾਨ ਸਭ ਚੋਣਾਂ ਲੜਨ ਦਾ ਕੀਤਾ ਐਲਾਨ ! ਦੇਖੋ ਵੀਡੀਓ
ਹਾਲਾਂਕਿ ਉਸਨੇ ਆਪਣੇ ਪੱਧਰ ‘ਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਭੜਕ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ।
ਪੇਸ਼ੇ ਤੋਂ ਟੈਕਸੀ ਡਰਾਈਵਰ ਅਜੇ ਨੇ ਦੱਸਿਆ ਕਿ ਇਹ ਹੁੰਡਈ ਐਕਸੇਂਟ ਕਾਰ 2018 ਮਾਡਲ ਹੈ, ਜਿਸ ਨੂੰ ਕੰਪਨੀ ਦੁਆਰਾ ਫਿੱਟ ਕੀਤੀ ਗਈ ਸੀਐਨਜੀ ਕਿੱਟ ਲਗਾਈ ਗਈ ਸੀ ਅਤੇ ਸ਼ਾਇਦ ਕਿਸੇ ਤਾਰ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।