ਅੰਮ੍ਰਿਤਸਰ : ਦੁਬਈ ਤੋਂ ਅੰਮ੍ਰਿਤਸਰ ਜਾਣ ਵਾਲੇ ਯਾਤਰੀ ਤੋਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਲਿਕਵਿਡ ਸੋਨਾ ਬਰਾਮਦ ਕੀਤਾ ਗਿਆ ਹੈ। ਕਸਟਮ ਕਲੀਅਰੈਂਸ ਦੌਰਾਨ ਇਹ ਸੋਨਾ ਫੜਿਆ ਗਿਆ। ਇਹ ਯਾਤਰੀ ਸੋਨੇ ਨੂੰ ਡੈਟੋਲ ਦੀ ਇੱਕ ਬੋਤਲ ਅਤੇ ਹੈਂਡਵਾਸ਼ ਵਿੱਚ ਲੁਕਾ ਕੇ ਲਿਆ ਰਿਹਾ ਸੀ।
ਮਿਲੀ ਜਾਣਕਾਰੀ ਮੁਤਾਬਕ ਇੱਕ ਯਾਤਰੀ ਦੁਬਈ ਤੋਂ ਫਲਾਈਟ ਨੰਬਰ SB130 ਵਿੱਚ ਉਤਰਿਆ। ਜਾਂਚ ਦੌਰਾਨ ਉਸਦੇ ਬੈਗ ਵਿੱਚੋਂ ਦੋ ਪਲਾਸਟਿਕ ਦੀਆਂ ਬੋਤਲਾਂ ਬਰਾਮਦ ਹੋਈਆਂ। ਇੱਕ ਸੀ ਹੈਂਡ ਵਾਸ਼ ਅਤੇ ਦੂਜਾ ਸੀ ਡੈਟੌਲ। ਦੋਸ਼ੀ ਯਾਤਰੀ ਦੀ ਪਛਾਣ ਰਾਸ਼ਿਦ ਵਜੋਂ ਹੋਈ ਹੈ।
ਕਸਟਮ ਅਧਿਕਾਰੀਆਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਬੋਤਲਾਂ ਦਾ ਭਾਰ ਲਿਕਵਿਡ ਨਾਲੋਂ ਜ਼ਿਆਦਾ ਜਾਪਦਾ ਸੀ। ਇਸ ਲਈ ਇਸਨੂੰ ਖੋਲ੍ਹਿਆ ਗਿਆ ਅਤੇ ਜਾਂਚ ਕੀਤੀ ਗਈ। ਇਨ੍ਹਾਂ ਬੋਤਲਾਂ ਵਿੱਚ ਸੋਨੇ ਨੂੰ ਤਰਲ ਰੂਪ ਵਿੱਚ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ : ਸੁਲਹ ਦੀ ਕੋਸ਼ਿਸ਼ : ਅੱਜ ਚੰਡੀਗੜ੍ਹ ਪਹੁੰਚਣਗੇ ਹਰੀਸ਼ ਰਾਵਤ, ਕੈਪਟਨ ਤੇ ਸਿੱਧੂ ਨਾਲ ਕਰਨਗੇ ਮੁਲਾਕਾਤ
ਜਾਂਚ ਦੌਰਾਨ ਸੋਨੇ ਦਾ ਭਾਰ 600.22 ਗ੍ਰਾਮ ਪਾਇਆ ਗਿਆ, ਜਿਸਦੀ ਕੀਮਤ ਲਗਭਗ 29 ਲੱਖ ਸੀ। ਦੋਸ਼ੀ ਮੁਸਾਫਰ ਯਾਤਰੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਸੋਨਾ ਬਿਨਾਂ ਕਸਟਮ ਡਿਊਟੀ ਦੇ ਲਿਆਂਦਾ ਗਿਆ ਸੀ।