ਲਹਿਰਾਗਾਗਾ ਨੇੜਲੇ ਪਿੰਡ ਭੁਟਾਲ ਕਲਾਂ ਦੇ ਪ੍ਰਾਈਵੇਟ ਸੀਨੀਅਰ ਸੈਕੰਡਰੀ ਸਕੂਲ ਦੇ ਇੱਕ ਡਰਾਈਵਰ ਨਾਲ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਸਬੰਧਤ ਸਕੂਲ ਦੇ ਪ੍ਰਿੰਸੀਪਲ ਗੁਰਜੰਟ ਸਿੰਘ ਨੇ ਦੱਸਿਆ ਕੇ ਵੈਨ ਦਾ ਦੂਜਾ ਡਰਾਈਵਰ ਛੁੱਟੀ ‘ਤੇ ਸੀ, ਜਿਸ ਕਾਰਨ ਮੰਗਤ ਸਿੰਘ ਘੋੜੇਨਵ ਤੋਂ ਵੈਨ ਲੈਣ ਲਈ ਜਾ ਰਿਹਾ ਸੀ, ਜਿਸ ਦੀ ਟਰੈਕਟਰ ਨਾਲ ਟੱਕਰ ਹੋਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ।
ਥਾਣਾ ਲਹਿਰਾ ਦੇ ਸਹਾਇਕ ਥਾਣੇਦਾਰ ਸੁੱਖਾ ਸਿੰਘ ਨੇ ਦੱਸਿਆ ਕਿ ਮੰਗਤ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਭੂਟਾਲ ਖੁਰਦ ਜੋ ਭੁਟਾਲ ਸੀਨੀਅਰ ਸੈਕੰਡਰੀ ਸਕੂਲ ਭੁਟਾਲ ਕਲਾਂ ਨਾਲ ਸਬੰਧਤ ਬੱਚਿਆਂ ਵਾਲੀ ਵੈਨ ਦਾ ਡਰਾਈਵਰ ਸੀ। ਅੱਜ ਸਵੇਰੇ ਸੱਤ ਕੁ ਵਜੇ ਆਪਣੇ ਮੋਟਰਸਾਈਕਲ ‘ਤੇ ਭੁਟਾਲ ਤੋਂ ਘੋੜੇਨਬ ਵੱਲ ਸਕੂਲੀ ਵੈਨ ਲਿਆਉਣ ਲਈ ਜਾ ਰਿਹਾ ਸੀ, ਜਿਸ ਦੀ ਤੇਜ਼ ਰਫ਼ਤਾਰ ਟਰੈਕਟਰ ਨਾਲ ਪਿੰਡ ਕਾਲਬੰਜ਼ਾਰਾ ਅਤੇ ਘੋੜੇਨਬ ਦਰਮਿਆਨ ਭਿਆਨਕ ਟੱਕਰ ਹੋ ਜਾਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਨਹੀਂ ਰਹੇ ਕਾਮੇਡੀਅਨ ਰਾਜੂ ਸ਼੍ਰੀਵਾਸਤਵ, 42 ਦਿਨਾਂ ਤੋਂ ਲੜ ਰਹੇ ਸੀ ਜ਼ਿੰਦਗੀ ਦੀ ਜੰਗ
ਸੁੱਖਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਮੰਗਤ ਸਿੰਘ ਦੀ ਲਾਸ਼ ਮੂਨਕ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਬਾਕੀ ਕਾਰਵਾਈ ਮੌਕੇ ਮੁਤਾਬਕ ਅਮਲ ਵਿੱਚ ਲਿਆਂਦੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: