ਝੋਨੇ ਦੀ ਖਰੀਦ ਸ਼ੁਰੂ ਹੁੰਦੇ ਹੀ ਫਰਜ਼ੀ ਬਿੱਲ ਨਾਲ ਪਰਮਲ ਆਉਣਾ ਸ਼ੁਰੂ ਹੋ ਗਿਆ ਹੈ। ਫੂਡ ਸਪਲਾਈ ਵਿਭਾਗ ਨੇ ਪਟਿਆਲਾ ਦੇ ਨੇੜੇ ਸ਼ੰਭੂ ਸਰਹੱਦ ‘ਤੇ ਇੱਕ ਟਰੱਕ ਨੂੰ ਕਾਬੂ ਕੀਤਾ ਹੈ। ਇਸ ਵਿੱਚ ਪਰਮਲ ਨੂੰ ਮੱਧ ਪ੍ਰਦੇਸ਼ ਤੋਂ ਵਿਕਰੀ ਲਈ ਪੰਜਾਬ ਲਿਆਂਦਾ ਜਾ ਰਿਹਾ ਸੀ। ਟਰੱਕ ਦੇ ਡਰਾਈਵਰ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਵਿਭਾਗ ਦੀ ਫਲਾਇੰਗ ਟੀਮ ਨੇ ਟਰੱਕ ਨੰਬਰ MP07HB4072 ਨੂੰ ਰੋਕ ਕੇ ਉਸਦੀ ਤਲਾਸ਼ੀ ਲਈ। ਇਸ ਵਿੱਚ 254.50 ਕਿਲੋਗ੍ਰਾਮ ਪਰਮਲ ਝੋਨਾ ਬਰਾਮਦ ਕੀਤਾ ਗਿਆ। ਇਹ ਝੋਨਾ ਦਸਮੇਸ਼ ਐਗਰੋ ਫੂਡਜ਼ ਲੁਧਿਆਣਾ ਦੇ ਨਾਂ ‘ਤੇ ਜਾਅਲੀ ਬਿੱਲ ਕੱਟ ਕੇ ਲਿਆਂਦਾ ਜਾ ਰਿਹਾ ਸੀ।
ਜਦੋਂ ਮਾਰਕੀਟ ਕਮੇਟੀ, ਲੁਧਿਆਣਾ ਨੇ ਇਸ ਸਬੰਧ ਵਿੱਚ ਜਾਣਕਾਰੀ ਮੰਗੀ ਤਾਂ ਪਤਾ ਲੱਗਾ ਕਿ ਦਸਮੇਸ਼ ਐਗਰੋ ਫੂਡਜ਼ ਦੇ ਨਾਮ ‘ਤੇ ਕੋਈ ਫਰਮ ਰਜਿਸਟਰਡ ਨਹੀਂ ਹੈ। ਵਿਭਾਗ ਨੇ ਟਰੱਕ ਦੇ ਡਰਾਈਵਰ ਹਰਮੀਤ ਪਾਲ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਦੇਖੋ :
Instant Aloo Dosa Pan Cake | Morning Nashta Recipe | Watch Full Video On 07 October
ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਇਸ ਵੇਲੇ ਸੂਬੇ ਵਿੱਚ 1500 ਮੁਲਾਜ਼ਮਾਂ ਦੀਆਂ 150 ਟੀਮਾਂ ਝੋਨੇ ਨੂੰ ਦੂਜੇ ਸੂਬਿਆਂ ਤੋਂ ਇੱਥੇ ਲਿਆ ਕੇ ਵੇਚਣ ਨੂੰ ਰੋਕਣ ਲਈ ਕੰਮ ਕਰ ਰਹੀਆਂ ਹਨ। ਉਨ੍ਹਾਂ ਨੂੰ ਸਰਹੱਦ ‘ਤੇ ਵੱਖਰੇ ਤੌਰ ‘ਤੇ ਤਾਇਨਾਤ ਕੀਤਾ ਗਿਆ ਹੈ ਅਤੇ ਉਨ੍ਹਾਂ ਦਾ ਕੰਮ ਇੱਥੇ ਝੋਨੇ ਦੀ ਧੋਖੇ ਨਾਲ ਆਮਦ ਨੂੰ ਰੋਕਣਾ ਹੈ ਤਾਂ ਜੋ ਬਾਹਰਲੀ ਫਸਲ ਨੂੰ ਇੱਥੇ ਨਾ ਵੇਚਿਆ ਜਾ ਸਕੇ।
ਇਹ ਵੀ ਪੜ੍ਹੋ : ਕੁੜੀ ਦੇ ਢਿੱਡ ‘ਚ ਉੱਠੀ ਪੀੜ, ਡਾਕਟਰ ਕੋਲ ਲੈ ਕੇ ਪਹੁੰਚੇ ਮਾਪਿਆਂ ਦੇ ਉੱਡੇ ਹੋਸ਼
ਪਿਛਲੇ ਸੀਜ਼ਨ ਵਿੱਚ ਵਿਰੋਧੀਆਂ ਨੇ ਉਪਜ ਤੋਂ ਵੱਧ ਖਰੀਦ ਹੋ ਜਾਣ ‘ਤੇ ਭਾਰਤ ਭੂਸ਼ਣ ਆਸ਼ੂ ਉੱਤੇ ਸਵਾਲ ਖੜ੍ਹੇ ਕੀਤੇ ਸਨ। ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਨੇ ਬਾਹਰਲੇ ਸੂਬਿਆਂ ਤੋਂ ਫਸਲਾਂ ਲਿਆ ਕੇ ਇੱਥੇ ਵੇਚੀ ਅਤੇ ਮੋਟੀ ਰਕਮ ਦਾ ਐਮਐਸਪੀ ਗਬਨ ਕੀਤਾ ਸੀ। ਇਸ ਵਾਰ ਸਰਕਾਰ ਬੇਹੱਦ ਸਾਵਧਾਨੀ ਨਾਲ ਕਦਮ ਚੁੱਕ ਰਹੀ ਹੈ। ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਵੀ ਸਰਹੱਦੀ ਜ਼ਿਲ੍ਹਿਆਂ ਦੇ ਐਸਐਸਪੀ ਨੂੰ ਇਸ ਕੰਮ ਦੀ ਜ਼ਿੰਮੇਵਾਰੀ ਸੌਂਪੀ ਹੈ।