ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡ੍ਰੋਸ ਅਦਨੋਮ ਘੇਬ੍ਰੇਯਸਸ ਨੇ ਇਕ ਚੇਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਨੂੰ ਅਗਲੀ ਮਹਾਮਾਰੀ ਲਈ ਤਿਆਰ ਹੋ ਜਾਣਾ ਚਾਹੀਦਾ ਹੈ। ਅਦਨੋਮ ਦਾ ਕਹਿਣਾ ਹੈ ਕਿ ਅਗਲੀ ਮਹਾਮਾਰੀ ਕੋਵਿਡ-19 ਤੋਂ ਵੀ ਵਧ ਖਤਰਨਾਕ ਹੋ ਸਕਦੀ ਹੈ। ਫਿਲਹਾਲ ਵਿਸ਼ਵ ਦੇ ਕੁਝ ਇਲਾਕਿਆਂ ਵਿਚ ਕੋਵਿਡ-19 ਦੇ ਮਾਮਲੇ ਵਧ ਰਹੇ ਹਨ। ਕਈ ਦੇਸ਼ਾਂ ਵਿਚ ਹਾਲਾਤ ਸਥਿਰ ਹਨ। WHO ਮੁਖੀ ਟੇਡ੍ਰੋਸ ਨੇ ਸਵਿਟਜ਼ਰਲੈਂਡ ਦੇ ਜਿਨੇਵਾ ਵਿਚ ਹੈਲਥ ਮੀਟਿੰਗ ਵਿਚ ਦੱਸਿਆ ਕਿ ਹੁਣ ਕੋਰੋਨਾ ਦਾ ਅਸਰ ਤਾਂ ਖਤਮ ਹੋ ਗਿਆ ਹੈ ਪਰ ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਨਹੀਂ ਆਉਣ ਵਾਲੀ ਮਹਾਮਾਰੀ ‘ਤੇ ਚਰਚਾ ਕਰਨੀ ਚਾਹੀਦੀ ਹੈ।
WHO ਚੀਫ ਨੇ ਕਿਹਾ ਕਿ ਵਿਸ਼ਵ ਪੱਧਰ ‘ਤੇ ਕੋਰੋਨਾ ਦੀ ਗੰਭੀਰਤਾ ਤਾਂ ਖਤਮ ਹੋ ਗਈ ਹੈ ਪਰ ਅਜੇ ਤੱਕ ਕੋਰੋਨਾ ਦਾ ਖਤਰਾ ਟਲਿਆ ਨਹੀਂ ਹੈ। ਵਿਸ਼ਵ ਪੱਧਰ ‘ਤੇ ਹੁਣ ਇਕ ਅਗਲਾ ਵੈਰੀਐਂਟ ਉਭਰਣ ਦਾ ਖਤਰਾ ਹੈ ਜਿਸ ਨਾਲ ਮੌਤ ਦੇ ਮਾਮਲਿਆਂ ਵਿਚ ਉਛਾਲ ਆਏਗਾ। ਇਹ ਬੀਮਾਰੀ ਤੇ ਮੌਤਾਂ ਦਾ ਕਾਰਨ ਬਣੇਗਾ। 76ਵੀਂ ਵਿਸ਼ਵ ਸਿਹਤ ਸਭਾ ਵਿਚ ਰਿਪੋਰਟ ਪੇਸ਼ ਕਰਦੇ ਹੋਏ WHO ਮੁਖੀ ਨੇ ਇਹ ਚੇਤਾਵਨੀ ਦਿੱਤੀ ਹੈ। ਟੇਡ੍ਰੋਸ ਨੇ ਕਿਹਾ ਕਿ ਜਦੋਂ ਅਗਲੀ ਮਹਾਮਾਰੀ ਆਏਗੀ ਉਦੋਂ ਸਾਨੂੰ ਸਮੂਹਿਕ ਤੇ ਬਰਾਬਰ ਤੌਰ ‘ਤੇ ਫੈਸਲਾਕੁੰਨ ਜਵਾਬ ਦੇਣ ਲਈ ਤਿਆਰ ਰਹਿਣਾ ਹੋਵੇਗਾ। ਮਹਾਮਾਰੀ ਨਾਲ ਲੜਨ ਲਈ ਉਸ ਐਮਰਜੈਂਸੀ ਸਥਿਤੀ ਨਾਲ ਲੜਨ ਲਈ ਸਾਨੂੰ ਤਿਆਰ ਰਹਿਣਾ ਹੈ।
ਇਹ ਵੀ ਪੜ੍ਹੋ : ਬੇਅਦਬੀ ਮਾਮਲਾ, ਰਾਮ ਰਹੀਮ ਨੂੰ ਵੱਡੀ ਰਾਹਤ, ਹਾਈਕੋਰਟ ਵੱਲੋਂ ਦਸਤਾਵੇਜ਼ ਮੰਗ ਵਾਲੀ ਪਟੀਸ਼ਨ ਮਨਜ਼ੂਰ
ਮੁਖੀ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿਚ ਕੋਵਿਡ-19 ਨੇ ਸਾਡੀ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ ਸੀ।ਇਸ ਵਿਚ ਲਗਭਗ 70 ਲੱਖ ਲੋਕਾਂ ਦੀ ਮੌਤ ਹੋ ਗਈ ਸੀ ਪਰ ਅਸੀਂ ਜਾਣਦੇ ਹਾਂ ਕਿ ਅੰਕੜੇ ਇਸ ਤੋਂ ਜ਼ਿਆਦਾ ਹੋ ਸਕਦੇ ਹਨ ਜੋ ਲਗਭਗ 2 ਕਰੋੜ ਦੇ ਆਸ-ਪਾਸ ਹੋਣਗੇ। ਉਨ੍ਹਾਂ ਕਿਹਾ ਕਿ ਕੋਵਿਡ ਦੇ ਬਾਅਦ ਇਕ ਹੋਰ ਤਰ੍ਹਾਂ ਦੀ ਬੀਮਾਰੀ ਦੇ ਆਉਣ ਦਾ ਖਤਰਾ ਹੋ ਸਕਦਾ ਹੈ ਜੋ ਮੌਤ ਦਾ ਕਾਰਨ ਬਣ ਸਕਦੀ ਹੈ। ਇਹ ਕੋਵਿਡ ਤੋਂ ਵੀ ਖਤਰਨਾਕ ਹੋ ਸਕਦੀ ਹੈ ਤੇ ਜ਼ਿਆਦਾ ਜਾਨਲੇਵਾ ਸਾਬਤ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: