ਯੂਨਿਕ ਆਈਡੈਂਟਿਟੀ ਅਥਾਰਟੀ ਆਫ ਇੰਡੀਆ ਨੇ ਆਧਾਰ ਕਾਰਡ ਉਪਯੋਗਕਰਤਾਵਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ। UIDAI ਨੇ ਕਿਹਾ ਕਿ ਉਹ ਕਦੇ ਵੀ ਨਾਗਰਿਕਾਂ ਤੋਂ ਵ੍ਹਟਸਐਪ ਜਾਂ ਈਮੇਲ ‘ਤੇ ਆਪਣੇ ਆਧਾਰ ਡਿਟੇਲ ਨੂੰ ਅਪਡੇਟ ਕਰਨ ਲਈ ਡਾਕੂਮੈਂਟ ਸ਼ੇਅਰ ਕਰਨ ਲਈ ਨਹੀਂ ਕਹਿੰਦਾ ਹੈ। UIDAI ਨੇ ਉਪਯੋਗਕਰਤਾਵਾਂ ਨੂੰ ਨਵੇਂ ਸਕੈਮ ਲਈ ਅਲਰਟ ਕੀਤਾ ਹੈ, ਜੋ ਯੂਜਰਸ ਤੋਂ ਆਧਾਰ ਕਾਰਡ ਅਪਡੇਟ ਕਰਾਉਣ ਦੇ ਨਾਂ ‘ਤੇ ਪਰਸਨਲ ਜਾਣਕਾਰੀ ਮੰਗ ਰਹੇ ਹਨ ਤੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ।
ਐਕਸ ‘ਤੇ ਹੁਣੇ ਜਿਹੇ ਪੋਸਟ ਵਿਚ ਕਿਹਾ ਗਿਆ ਕਿ ਉਹ ਕਦੇ ਵੀ ਉਪਭੋਗਤਾਵਾਂ ਨੂੰ ਵ੍ਹਟਸਐਪ ਜਾਂ ਈਮੇਲ ਵਰਗੀਆਂ ਤਤਕਾਲ ਮੈਸੇਜਿੰਗ ਐਪਾਂ ਰਾਹੀਂ ਆਈਡੀ ਦਾ ਸਬੂਤ (ਪੀਓਆਈ) ਜਾਂ ਪਤੇ ਦਾ ਸਬੂਤ (ਪੀਓਏ) ਸਾਂਝਾ ਕਰਨ ਲਈ ਨਹੀਂ ਕਹਿੰਦਾ। UIDAI ਨੇ ਕਿਹਾ ਕਿ ਜੋ ਉਪਭੋਗਤਾ ਆਪਣਾ ਆਧਾਰ ਕਾਰਡ ਅੱਪਡੇਟ ਕਰਨਾ ਚਾਹੁੰਦੇ ਹਨ, ਉਹ ਜਾਂ ਤਾਂ ਆਪਣੇ ਨਜ਼ਦੀਕੀ ਆਧਾਰ ਕੇਂਦਰ ‘ਤੇ ਜਾ ਕੇ ਜਾਣਕਾਰੀ ਅੱਪਡੇਟ ਕਰ ਸਕਦੇ ਹਨ ਜਾਂ ਅਧਿਕਾਰਤ ਵੈੱਬ ਪੇਜ ਰਾਹੀਂ ਆਧਾਰ ਨੂੰ ਅੱਪਡੇਟ ਕਰ ਸਕਦੇ ਹਨ।
ਨਾਲ ਹੀ ਆਧਾਰ ਨਾਲ ਸਬੰਧਤ ਸੇਵਾਵਾਂ ਦਾ ਲਾਭ ਚੁੱਕਣ ਲਈ ਗੂਗਲ ਪਲੇਅ ਸਟੋਰ ਤੇ ਐਪਲ ਐਪ ਸਟੋਰ ‘ਤੇ ਉਪਲਬਧ mAadhaar ਐਪ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਪਿਛਲੀ ਪੋਸਟ ‘ਚ ਏਜੰਸੀ ਨੇ ਲੋਕਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਆਧਾਰ ਵਿਚ ਬਦਲਾਅ ਦਾ ਵਾਅਦਾ ਕਰਨ ਵਾਲੇ ਅਣਪਛਾਤੇ ਲਿੰਕ ਜਾਂ ਅਨਜਾਣ SMS ਜਾਂ-ਈਮੇਲ ‘ਤੇ ਕਲਿੱਕ ਨਾ ਕਰਨ। ਉਨ੍ਹਾਂ ਕਿਹਾ ਕਿ UIDAI, ਕਾਰਡ ਡਿਟੇਲਸ ਨੂੰ ਅਪਡੇਟ ਕਰਨ ਲਈ ਕਦੇ ਵੀ ਓਟੀਪੀ ਜਾਂ ਪਿਨ ਨਹੀਂ ਮੰਗਦਾ ਹੈ।
ਇਹ ਵੀ ਪੜ੍ਹੋ : CM ਮਾਨ ਦਾ PM ਮੋਦੀ ‘ਤੇ ਨਿਸ਼ਾਨਾ-‘ਸਾਬ੍ਹ ਕੀ ਹਰ ਬਾਤ ਜੁਮਲਾ, ਚਾਯ ਬਨਾਨੀ ਆਤੀ ਹੈ ਇਸ ਪਰ ਭੀ ਸ਼ੱਕ’
ਮੋਬਾਈਲ ਜਾਂ ਲੈਪਟਾਪ ਤੋਂ UIDAI ਦੀ ਅਧਿਕਾਰਕ ਵੈੱਬਸਾਈਟ https://myaadhaar.uidai.gov.in/ ‘ਤੇ ਜਾਓ। ਹੁਣ ਆਧਾਰ ਨੰਬਰ ਪਾ ਕੇ ਓਟੀਪੀ ਜ਼ਰੀਏ ਲਾਗਿਨ ਕਰੋ। ਇਸ ਦੇ ਬਾਅਦ ਡਾਕੂਮੈਂਟ ਅਪਡੇਟ ‘ਤੇ ਕਲਿੱਕ ਕਰੋ ਤੇ ਵੈਰੀਫਾਈ ਕਰੋ। ਹੁਣ ਹੇਠਾਂ ਡ੍ਰਾਪ ਲਿਸਟ ਤੋਂ ਆਈਡੀ ਪਰੂਫ ਤੇ ਏਡ੍ਰੇਸ ਪਰੂਫ ਦੀ ਸਕੈਨ ਕੀਤੀ ਹੋਈ ਕਾਪੀ ਨੂੰ ਅਪਲੋਡ ਕਰੋ ਤੇ ਸਬਮਿਟ ਕਰ ਦਿਓ। ਇਸ ਦੇ ਬਾਅਦ ਤੁਹਾਨੂੰ ਇਕ ਰਿਕਵੈਸਟ ਨੰਬਰ ਮਿਲੇਗਾ, ਇਸ ਦੀ ਮਦਦ ਨਾਲ ਤੁਸੀਂ ਅਪਡੇਟ ਦਾ ਸਟੇਟਸ ਵੀ ਚੈੱਕ ਕਰ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ -: