ਗਣੇਸ਼ ਚਤੁਰਥੀ ਦਾ ਤਿਉਹਾਰ ਹਰ ਸਾਲ ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਹਜ਼ਾਰਾਂ ਸ਼ਰਧਾਲੂ ਮੰਦਰਾਂ ਅਤੇ ਪੰਡਾਲਾਂ ਵਿੱਚ ਪ੍ਰਾਰਥਨਾ ਕਰਨ ਲਈ ਜਾਂਦੇ ਹਨ। ਇਸ ਵਾਰ ਵੀ ਲੋਕ ਜ਼ੋਰਾਂ-ਸ਼ੋਰਾਂ ਨਾਲ ਗਣਪਤੀ ਜੀ ਦਾ ਸਵਾਗਤ ਕਰ ਰਹੇ ਹਨ। ਇੱਕ ਤੋੰ ਇੱਕ ਮਜ਼ੇਦਾਰ ਪੰਡਾਲ ਬਣਾਏ ਗਏ ਹਨ। ਇਸੇ ਕੜੀ ਵਿੱਚ ਗਣੇਸ਼ ਚਤੁਰਥੀ ਨੂੰ ਲੈ ਕੇ ਗਜ਼ਬ ਦੀ ਖਬਰ ਸਾਹਮਣੇ ਆਈ ਹੈ, ਜੋ ਸਾਰੇ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਇਥੇ ਗਣੇਸ਼ ਜੀ ਦਾ ਵੀ ਆਧਾਰ ਕਾਰਡ ਬਣਾ ਦਿੱਤਾ ਗਿਆ ਹੈ, ਜਿਸ ਨੂੰ ਸਕੈਨ ਕਰਦੇ ਹੀ ਬੱਪਾ ਦੇ ਦਰਸ਼ਨ ਹੋਣਗੇ।
ਜਮਸ਼ੇਦਪੁਰ ਦੇ ਸਾਕੀ ਬਾਜ਼ਾਰ ‘ਚ ਭਗਵਾਨ ਗਣੇਸ਼ ਦੇ ਆਧਾਰ ਕਾਰਡ ਵਾਲਾ ਪੰਡਾਲ ਲੋਕਾਂ ‘ਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਭਗਵਾਨ ਗਣੇਸ਼ ਦੇ ਆਧਾਰ ਕਾਰਡ ‘ਚ ਉਨ੍ਹਾਂ ਦੀ ਫੋਟੋ ਦੇ ਨਾਲ ਆਧਾਰ ਕਾਰਡ ਨੰਬਰ ਵੀ ਲਿਖਿਆ ਹੋਇਆ ਹੈ। ਪਤਾ ਸ਼੍ਰੀ ਗਣੇਸ਼ ਪੁੱਤਰ ਮਹਾਦੇਵ, ਕੈਲਾਸ਼ ਪਰਵਤ, ਸਿਖਰ ਮੰਜ਼ਿਲ, ਨੇੜੇ ਮਾਨਸਰੋਵਰ, ਝੀਲ, ਕੈਲਾਸ਼ ਪਿਨਕੋਡ- 000001 ਲਿਖ ਦਿੱਤਾ ਗਿਆ ਹੈ। ਇਸ ਦੀਆਂ ਤਸਵੀਰਾਂ ਵੀ ਕਾਫੀ ਵਾਇਰਲ ਹੋ ਰਹੀਆਂ ਹਨ।
ਇਸ ਕਾਰਡ ਨੂੰ ਸਕੈਨ ਕਰਨ ‘ਤੇ ਭਗਵਾਨ ਗਣੇਸ਼ ਦੀ ਤਸਵੀਰ ਆਉਂਦੀ ਹੈ। ਜਿਸ ਨੂੰ ਦੇਖ ਕੇ ਲੋਕ ਉਤਸ਼ਾਹਿਤ ਹੋ ਜਾਂਦੇ ਹਨ ਅਤੇ ਸੈਲਫੀ ਲੈਂਦੇ ਹਨ।
ਆਧਾਰ ਕਾਰਡ ਵਿੱਚ ਇੱਕ ਕਟਆਊਟ ਹੈ ਜਿਸ ਵਿੱਚ ਭਗਵਾਨ ਗਣੇਸ਼ ਦੀ ਮੂਰਤੀ ਰੱਖੀ ਹੋਈ ਹੈ। ਇਸ ਦੇ ਸਾਈਡ ‘ਤੇ ਬਾਰਕੋਡ ਨੂੰ ਸਕੈਨ ਕਰਨ ‘ਤੇ ਸਕ੍ਰੀਨ ‘ਤੇ ਭਗਵਾਨ ਗਣੇਸ਼ ਦੀਆਂ ਤਸਵੀਰਾਂ ਵਾਲਾ ਗੂਗਲ ਲਿੰਕ ਖੁੱਲ੍ਹਦਾ ਹੈ।
ਪੂਜਾ ਪੰਡਾਲ ਦੇ ਸੰਯੋਜਕ ਸੌਰਭ ਕੁਮਾਰ ਨੇ ਦੱਸਿਆ ਕਿ ਉਹ ਇੱਕ ਵਾਰ ਕੋਲਕਾਤਾ ਗਏ ਸਨ। ਉੱਥੇ ਉਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੇ ਪੂਜਾ ਪੰਡਾਲ ਦੇਖੇ, ਜੋ ਆਮ ਆਦਮੀ ਦੀ ਜ਼ਿੰਦਗੀ ਨਾਲ ਜੁੜੇ ਹੋਏ ਸਨ।
ਇਹ ਵੀ ਪੜ੍ਹੋ : ਸ਼ੇਖਾਵਤ ਦੇ BBMB ਵਾਲੇ ਬਿਆਨ ‘ਤੇ ਬੋਲੇ ਮਜੀਠੀਆ, ‘ਭੂੰਡਾਂ ਦਾ ਖੱਖਰ ਛੇੜਨ ਵਾਲੀ ਗੱਲ ਕਰ ਰਹੇ ਨੇ’
ਪੰਡਾਲਾਂ ਰਾਹੀਂ ਕੁਝ ਸੁਨੇਹਾ ਦੇਣ ਦਾ ਯਤਨ ਕੀਤਾ ਜਾ ਰਿਹਾ ਸੀ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਉਸ ਨੇ ਭਗਵਾਨ ਗਣੇਸ਼ ਦਾ ਆਧਾਰ ਕਾਰਡ ਬਣਵਾਇਆ। ਇਸ ਦੇ ਜ਼ਰੀਏ ਉਹ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਜਿਨ੍ਹਾਂ ਲੋਕਾਂ ਨੇ ਆਧਾਰ ਕਾਰਡ ਨਹੀਂ ਬਣਵਾਇਆ ਹੈ, ਉਹ ਜਲਦੀ ਤੋਂ ਜਲਦੀ ਬਣਵਾ ਲੈਣ। ਕਿਉਂਕਿ ਆਧਾਰ ਕਾਰਡ ਬਹੁਤ ਜ਼ਰੂਰੀ ਹੈ।
ਵੀਡੀਓ ਲਈ ਕਲਿੱਕ ਕਰੋ -: