ਦਿੱਲੀ ਤੇ ਪੰਜਾਬ ਵਿਚ ਸੱਤਾਧਾਰੀ ਦਲ ਆਮ ਆਦਮੀ ਪਾਰਟੀ ਨੇ ਰਾਸ਼ਟਰਪਤੀ ਚੋਣ ਵਿਚ ਉਮੀਦਵਾਰ ਨੂੰ ਸਮਰਥਨ ਕਰਨ ਦੇ ਮੁੱਦੇ ‘ਤੇ ਫੈਸਲਾ ਕਰ ਲਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਅੱਜ ਆਮ ਆਦਮੀ ਪਾਰਟੀ ਦੇ ਪਾਲੀਟੀਕਲ ਅਫੇਅਰਸ ਕਮੇਟੀ ਦੀ ਬੈਠਕ ਹੋਈ। ਇਸ ਬੈਠਕ ਵਿਚ ਰਾਸ਼ਟਰਪਤੀ ਚੋਣ ‘ਤੇ ਚਰਚਾ ਹੋਈ।
ਰਾਸ਼ਟਰਪਤੀ ਚੋਣ ਵਿਚ ਵੋਟ ਦੇਣ ‘ਤੇ ਫੈਸਲਾ ਲੈਣ ਦੇ ਬਾਅਦ ਐਲਾਨ ਕੀਤਾ ਗਿਆ ਕਿ ਪਾਰਟੀ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨ੍ਹਾ ਦਾ ਸਮਰਥਨ ਕਰੇਗੀ। ਬੈਠਕ ਵਿਚ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਪੰਕਜ ਗੁਪਤਾ, ਰਾਘਵ ਚੱਢਾ, ਆਤਿਸ਼ੀ, ਸੰਜੇ ਸਿੰਘ, ਦੁਰਗੇਸ਼ ਪਾਠਕ, ਐੱਨ. ਡੀ. ਗੁਪਤਾ ਮੌਜੂਦ ਸਨ। ਆਪ ਇਕੋ ਇਕ ਗੈਰ-ਭਾਜਪਾ ਤੇ ਗੈਰ ਕਾਂਗਰਸੀ ਪਾਰਟੀ ਹੈ ਜਿਸ ਦੀਆਂ ਦੋ ਸੂਬਿਆਂ ਦਿੱਲੀ ਤੇ ਪੰਜਾਬ ਵਿਚ ਸਰਕਾਰਾਂ ਹਨ। ਦੋਵੇਂ ਸੂਬਿਆਂ ਤੋਂ ਆਪ ਦੇ 10 ਰਾਜ ਸਭਾ ਸਾਂਸਦ ਹਨ ਜਿਨ੍ਹਾਂ ਵਿਚੋਂ 3 ਦਿੱਲੀ ਤੋਂ ਹਨ। ਪਾਰਟੀ ਦੇ ਪੰਜਾਬ ਵਿਚ 92, ਦਿੱਲੀ ਵਿਚ 62 ਤੇ ਗੋਆ ਵਿਚ 2 ਵਿਧਾਇਕ ਹਨ। ਰਾਸ਼ਟਰਪਤੀ ਚੋਣ ਲਈ ਮਤਦਾਨ ਸੋਮਵਾਰ ਨੂੰ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
‘ਆਪ’ ਦੇ ਇਸ ਫੈਸਲੇ ਤੋਂ ਬਾਅਦ ਪਾਰਟੀ ਦੇ ਸਾਂਸਦ ਤੇ ਵਿਧਾਇਕ ਯਸ਼ਵੰਤ ਸਿਨ੍ਹਾ ਨੂੰ ਵੋਟ ਕਰਨਗੇ। ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਵਿਚ 10 ਮੈਂਬਰ ਹਨ ਉਥੇ ਪੰਜਾਬ ਵਿਚ 92 ਵਿਧਾਇਕ ਹਨ।