ਗੁਜਰਾਤ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਤਿਆਰ ਹੋ ਗਈ ਹੈ। ਇਸੇ ਕੜੀ ਵਿੱਚ ਆਮ ਆਦਮੀ ਪਾਰਟੀ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਹਿਲੀ ਸੂਚੀ ਵਿੱਚ 10 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ‘ਆਪ’ ਨੇ ਪਾਰਟੀ ਦੇ ਸੰਗਠਨ ਵਿੱਚ ਅਹਿਮ ਜ਼ਿੰਮੇਵਾਰੀ ਨਿਭਾਅ ਰਹੇ ਆਗੂਆਂ ਨੂੰ ਮੌਕਾ ਦਿੱਤਾ ਹੈ।
ਪਾਰਟੀ ਨੇ ਰਾਜਕੋਟ ਦਿਹਾਤੀ ਤੋਂ ਵਸ਼ਰਾਮ ਸਾਗਠੀਆ, ਕਾਮਰੇਜ ਸੀਟ ਤੋਂ ਰਾਮ ਧਡੂਕ, ਨਰੋਦਾ ਤੋਂ ਓਮਪ੍ਰਕਾਸ਼ ਤਿਵਾਰੀ, ਛੋਟਾ ਉਦੈਪੁਰ ਤੋਂ ਅਰਜੁਨ ਰਾਠਵਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
‘ਆਪ’ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਦੇਵਦਰ ਵਿਧਾਨ ਸਭਾ ਤੋਂ ਭੀਮਾ ਭਾਈ ਚੌਧਰੀ, ਸੋਮਨਾਥ ਤੋਂ ਜਗਮਾਲ ਵਾਲਾ, ਛੋਟਾ ਉਦੈਪੁਰ ਤੋਂ ਅਰਜੁਨ ਰਾਠਵਾ, ਬੇਚਰਾਜੀ ਤੋਂ ਸਾਗਰ ਰਬਾੜੀ, ਰਾਜਕੋਟ ਦਿਹਾਤੀ ਤੋਂ ਵਸ਼ਰਾਮ ਸਗਠੀਆ, ਕਾਮਰੇਜ਼ ਤੋਂ ਰਾਮ ਢੱਡੂਕ, ਸ਼ਿਵਲਾਲ ਬਰਸੀਆ ਨੂੰ ਰਾਜਕੋਟ ਦੱਖਣੀ ਤੋਂ, ਸੁਧੀਰ ਵਾਘਾਨੀ ਨੂੰ ਗਰਿਆਧਰ ਤੋਂ, ਰਾਜੇਂਦਰ ਸੋਲੰਕੀ ਨੂੰ ਬਾਰਡੋਲੀ ਤੋਂ, ਓਮਪ੍ਰਕਾਸ਼ ਤਿਵਾਰੀ ਨੂੰ ਨਰੋਦਾ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਇਸ ਦੇ ਨਾਲ ਹੀ ਪਾਰਟੀ ਸੂਬੇ ਦੇ ਲੋਕਾਂ ਨਾਲ ਕਈ ਵੱਡੇ ਵਾਅਦੇ ਵੀ ਕਰ ਰਹੀ ਹੈ। ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੁਜਰਾਤ ‘ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੇ ਸੱਤਾ ਵਿੱਚ ਆਉਣ ‘ਤੇ ਸੂਬੇ ਦੇ ਹਰ ਨੌਜਵਾਨ ਨੂੰ 3000 ਰੁਪਏ ਮਹੀਨਾ ਬੇਰੁਜ਼ਗਾਰੀ ਭੱਤਾ ਅਤੇ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ।
ਨੌਕਰੀ ਦਾ ਵਾਅਦਾ ਕਰਨ ਤੋਂ ਪਹਿਲਾਂ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸ਼ਾਸਨ ਵਾਲੇ ਰਾਜ ਵਿੱਚ ਸੱਤਾ ਵਿੱਚ ਆਉਣ ‘ਤੇ ਪ੍ਰਤੀ ਮਹੀਨਾ 300 ਯੂਨਿਟ ਤੱਕ ਮੁਫਤ ਬਿਜਲੀ ਦੇਣ ਦਾ ਭਰੋਸਾ ਦਿੱਤਾ ਸੀ। ਵੋਟਾਂ ਹਾਸਲ ਕਰਨ ਲਈ ਰਿਓੜੀਆਂ ਜਾਂ ਮੁਫ਼ਤ ਤੋਹਫ਼ੇ ਵੰਡਣ ਦੀ ਭਾਜਪਾ ਦੀ ਆਲੋਚਨਾ ਦੇ ਜਵਾਬ ਵਿੱਚ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਰਿਓੜੀਆਂ ਨੂੰ ਠੇਕੇਦਾਰਾਂ, ਉਨ੍ਹਾਂ ਦੇ ਦੋਸਤਾਂ ਅਤੇ ਮੰਤਰੀਆਂ ਨੂੰ ਵੰਡਦੀ ਹੈ, ਪਰ ਉਹ ਆਪਣੇ ਦੇਸ਼ ਦੇ ਲੋਕਾਂ ਵਿੱਚ ਵੰਡਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਨੇੜੇ ਸਰਾਵਾਂ ‘ਤੇ 12 ਫੀਸਦੀ GST, CM ਮਾਨ ਬੋਲੇ, ‘ਸ਼ਰਧਾ ‘ਤੇ ਟੈਕਸ, ਕੇਂਦਰ ਵਾਪਸ ਲਏ ਫੈਸਲਾ’
ਕੇਜਰੀਵਾਲ ਨੇ ਕਿਹਾ ਕਿ ਇਹ ਜਨਤਾ ਦਾ ਪੈਸਾ ਹੈ, ਜੋ ਵੀ ਤੁਹਾਨੂੰ ਮੁਫਤ ਮਿਲੇਗਾ, ਉਹ ਨਾਗਰਿਕਾਂ ਲਈ ਹੋਣਾ ਚਾਹੀਦਾ ਹੈ, ਠੇਕੇਦਾਰਾਂ ਜਾਂ ਮੰਤਰੀਆਂ ਲਈ ਨਹੀਂ।
ਸੌਰਾਸ਼ਟਰ ਖੇਤਰ ਦੇ ਗਿਰ ਸੋਮਨਾਥ ਜ਼ਿਲ੍ਹੇ ਦੇ ਵੇਰਾਵਲ ਕਸਬੇ ਵਿੱਚ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਜੇਕਰ ‘ਆਪ’ ਗੁਜਰਾਤ ਵਿੱਚ ਸੱਤਾ ਵਿੱਚ ਆਉਂਦੀ ਹੈ ਤਾਂ ਉਨ੍ਹਾਂ ਦੀ ਪਾਰਟੀ ਇਹ ਯਕੀਨੀ ਬਣਾਏਗੀ ਕਿ ਅਗਲੇ ਪੰਜ ਸਾਲਾਂ ਵਿੱਚ ਹਰ ਬੇਰੁਜ਼ਗਾਰ ਨੌਜਵਾਨ ਨੂੰ ਨੌਕਰੀ ਮਿਲੇ।
ਵੀਡੀਓ ਲਈ ਕਲਿੱਕ ਕਰੋ -: