ਅੱਜ ਬੀ.ਐੱਡ. ਅਧਿਆਪਕ ਫਰੰਟ , ਜ਼ਿਲਾ ਲੁਧਿਆਣਾ ਦੀ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਸ. ਗੁਰਦੀਪ ਸਿੰਘ ਚੀਮਾ ਜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ, ਸੀਨੀਅਰ ਮੀਤ ਪ੍ਰਧਾਨ ਅਜੀਤਪਾਲ ਸਿੰਘ ਜੱਸੋਵਾਲ ਅਤੇ ਸੂਬਾ ਵਿੱਤ ਸਕੱਤਰ ਬਿਕਰਮਜੀਤ ਸਿੰਘ ਕੱਦੋਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਮੀਟਿੰਗ ਵਿੱਚ ਚਰਚਾ ਕੀਤੀ ਗਈ ਕਿ ਫਰਵਰੀ 2022 ਦੀ ਤਨਖਾਹ ਲਈ ਡੀ.ਪੀ.ਆਈ. ਦਫਤਰ ਵਿਖੇ ਬਜਟ ਸੈਕਸ਼ਨ ਅਫਸਰ ਸ੍ਰੀਮਤੀ ਸੁਨੀਤਾ ਕੁਮਾਰੀ ਨਾਲ ਬੀ.ਐਡ. ਫਰੰਟ ਦੀ ਸੂਬਾ ਕਮੇਟੀ ਮੂਟਿੰਗ ਹੋਈ ਹੈ ਅਤੇ ਉਹਨਾਂ ਨੇ ਦੱਸਿਆ ਕਿ ਵਿੱਤ ਵਿਭਾਗ ਵੱਲੋਂ ਬਜਟ ਦੀ ਮੰਜ਼ੂਰੀ ਮਿਲ਼ ਗਈ ਹੈ ਅਤੇ 2-3 ਦਿਨਾਂ ਵਿੱਚ ਬਜਟ ਜ਼ਿਲਿਆਂ ਨੂੰ ਜਾਰੀ ਹੋ ਜਾਵੇਗਾ ।
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੱਦੇ ‘ਤੇ ਮਿਤੀ 28-03-2022 ਨੂੰ ਤਹਿਸੀਲ ਪੱਧਰ ਤੇ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਰੋਸ ਮੁਜਾਹਰਾ ਕੀਤਾ ਜਾਵੇਗਾ। ਇਸ ਲਈ ਹੜਤਾਲ ਦਾ ਪੋਸਟਰ ਵੀ ਜਾਰੀ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਬ੍ਰਿਜ ਕੋਰਸ ਸੰਬੰਧੀ ਅਧਿਆਪਕ ਹਿੱਤਾਂ ਦੀ ਹਰ ਹਲਾਤ ਵਿੱਚ ਪੈਰਵੀ ਕਰਨ ਦਾ ਅਹਿਦ ਲਿਆ ਗਿਆ। ਸਿੰਗਲ ਟੀਚਰ ਵਾਲੇ ਸਕੂਲਾਂ ਵਿੱਚ ਅਧਿਆਪਕ ਦੇਣ ਦੀ ਮੰਗ ਸਿੱਖਿਆ ਮੰਤਰੀ ਕੋਲ ਉਠਾਈ ਜਾਵੇਗੀ।