ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਆਏ ਅੱਜ ਇੱਕ ਮਹੀਨਾ ਪੂਰਾ ਹੋ ਗਿਆ ਹੈ। ‘ਆਪ’ ਵਿਧਾਇਕ ਪੂਰੇ ਐਕਸ਼ਨ ਮੋਡ ਵਿਚ ਹਨ ਤੇ ਵੱਖ-ਵੱਖ ਥਾਵਾਂ ‘ਤੇ ਉਨ੍ਹਾਂ ਵੱਲੋਂ ਛਾਪੇ ਮਾਰੇ ਜਾ ਰਹੇ ਹਨ ਤੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ CM ਮਾਨ ਦੇ ਰੰਗਲੇ ਪੰਜਾਬ ਦਾ ਸੁਪਨਾ ਪੂਰਾ ਕੀਤਾ ਜਾ ਸਕੇ।
ਇਸੇ ਤਹਿਤ ਰੂਪਨਗਰ ਤੋਂ ‘ਆਪ’ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਅੱਜ ਟੋਲ ਪਲਾਜ਼ੇ ‘ਤੇ ਅਚਨਚੇਤ ਛਾਪਾ ਮਾਰਿਆ। ਇਸ ਦੌਰਾਨ ਉਨ੍ਹਾਂ ਦੇਖਿਆ ਕਿ ਟੋਲ ਪਲਾਜ਼ਿਆਂ ‘ਤੇ ਐਂਬੂਲੈਂਸ ਦੇ ਨਾਂ ‘ਤੇ ਖਸਤਾ ਹਾਲ ਤੇ ਕਬਾੜ ਗੱਡੀਆਂ ਖੜ੍ਹੀਆਂ ਕਰਕੇ ਲੋਕਾਂ ਦੀ ਜ਼ਿੰਦਗੀਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਇਨ੍ਹਾਂ ਵਿਚ ਆਕਸੀਜਨ ਸਿਲੰਡਰ ਤੱਕ ਨਹੀਂ ਹੈ ਤੇ ਦਵਾਈਆਂ ਵੀ ਐਕਸਪਾਇਰ ਹੋ ਚੁੱਕੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਹ ਵੀ ਪੜ੍ਹੋ : ਅਮਰੀਕਾ : ਦੱਖਣੀ ਕੈਰੋਲੀਨਾ ਦੇ ਸ਼ਾਪਿੰਗ ਮਾਲ ‘ਚ ਗੋਲੀਬਾਰੀ, 12 ਲੋਕ ਜ਼ਖ਼ਮੀ, 3 ਸ਼ੱਕੀ ਹਿਰਾਸਤ ‘ਚ
ਵਿਧਾਇਕ ਦਿਨੇਸ਼ ਚੱਢਾ ਨੇ ਦੱਸਿਆ ਕਿ ਟੋਲ ਪਲਾਜ਼ੇ ‘ਤੇ ਜਿਹੜੀ ਐਂਬੂਲੈਂਸ ਪਈ ਹੈ, ਉਸ ਵਿਚ ਫਸਟ ਏਡ ਬਾਕਸ ਵਿਚ ਸਾਰੀਆਂ ਦਵਾਈਆਂ ਐਕਸਪਾਇਰ ਪਈਆਂ ਮਿਲੀਆਂ ਹਨ। ਜਦੋਂ ਅਧਿਕਾਰੀਆਂ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਵੀ ਜਵਾਬ ਦੇਣ ਵਿਚ ਸਮਰੱਥ ਨਹੀਂ ਸਨ। ਵਿਧਾਇਕ ਨੇ ਪੁੱਛਿਆ ਕਿ ਜੇਕਰ ਇਥੇ ਕੋਈ ਐਕਸੀਡੈਂਟ ਹੋ ਜਾਵੇ ਤਾਂ ਇਨ੍ਹਾਂ ਐਕਸਪਾਇਰਡ ਦਵਾਈਆਂ ਨਾਲ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ? ਇਸ ਦਾ ਕੋਈ ਜਵਾਬ ਸਬੰਧਤ ਅਧਿਕਾਰੀ ਕੋਲ ਨਹੀਂ ਸੀ। ਜਿਸ ਤੋਂ ਬਾਅਦ ਵਿਧਾਇਕ ਦਿਨੇਸ਼ ਚੱਢਾ ਨੇ ਜਾਂਚ ਦੇ ਨਿਰਦੇਸ਼ ਦੇ ਦਿੱਤੇ।