ਪੰਜਾਬ ਵਿਚ ਕੇਂਦਰ ਸਰਕਾਰ ਤੋਂ ‘ਸਪੈਸ਼ਲ ਪੈਕੇਜ’ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਵੀਰਵਾਰ ਨੂੰ ਦਿੱਲੀ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇੱਕ ਲੱਖ ਕਰੋੜ ਦਾ ਪੈਕੇਜ ਮੰਗਿਆ। ਇਸ ਤੋਂ ਬਾਅਦ ਵਿਰੋਧੀਆਂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਚੋਣ ਪ੍ਰਚਾਰ ਵਾਲੀ ਵੀਡੀਓ ਜਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਵਿਚ ਕੇਜਰੀਵਾਲ ਦੱਸ ਰਹੇ ਹਨ ਕਿ ਉਨ੍ਹਾਂ ਦੇ ਫ੍ਰੀ ਦੇ ਵਾਅਦਿਆਂ ਤੇ ਸੂਬੇ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਪੈਸੇ ਕਿਥੋਂ ਆਉਣਗੇ।
CM ਮਾਨ ਨੇ ਕੱਲ੍ਹ ਪ੍ਰਧਾਨ ਮੰਤਰੀ ਮੋਦੀ ਨਾਲ ਰਸਮੀ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਮਾਨ ਨੇ ਉਨ੍ਹਾਂ ਨੂੰ ਕੇਂਦਰ ਤੋਂ ਹਰ ਸਾਲ 50 ਹਜ਼ਾਰ ਕਰੋੜ ਤੇ 2 ਸਾਲ ਵਿਚ 1 ਲੱਖ ਕਰੋੜ ਦਾ ਸਪੈਸ਼ਲ ਪੈਕੇਜ ਮੰਗਿਆ ਹੈ। ਇਸ ਤੋਂ ਬਾਅਦ ਉਹ ਮਾਫੀਆ ਖਤਮ ਕਰਕੇ ਪੰਜਾਬ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕਰ ਦੇਣਗੇ।
ਅਕਾਲੀ ਨੇਤਾ ਪਰਮਬੰਸ ਸਿੰਘ ਰੋਮਾਣਾ ਨੇ ਕੇਜਰੀਵਾਲ ਦੀ ਪੁਰਾਣੀ ਵੀਡੀਓ ਸ਼ੇਅਰ ਕੀਤੀ ਜਿਸ ਵਿਚ ਮਾਨ ਨੂੰ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ ਨੇ 54 ਹਜ਼ਾਰ ਕਰੋੜ ਦਾ ਇੰਤਜ਼ਾਮ ਕਰਕੇ ਰੱਖਿਆ ਹੈ, ਫਿਰ ਅਸੀਂ ਕੇਂਦਰ ਤੋਂ ਕਿਉਂ ਮੰਗ ਰਹੇ ਹਾਂ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਭਾਜਪਾ ਨੇਤਾ ਸਿਰਸਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਪ ਨੇ ਕਿਹਾ ਸੀ ਕਿ ਮਾਫੀਆ ਤੇ ਕਰੱਪਸ਼ਨ ਖਤਮ ਕਰਕੇ ਕਰੋੜਾਂ ਇਕੱਠਾ ਕਰਾਂਗੇ। ਆਪ ਸਰਕਾਰ ਬਣ ਗਈ ਤਾਂ ਆਪਣੇ ਵਾਅਦਿਆਂ ਲਈ ਕੇਂਦਰ ਤੋਂ ਕਿਉਂ ਪੈਸੇ ਮੰਗ ਰਹੇ ਹਨ। ਇਸ ਤਰ੍ਹਾਂ ਤਾਂ ਹਰ ਸੂਬੇ ਦੀ ਸਰਕਾਰ ਮੁਫਤ ਦੇ ਵਾਅਦੇ ਕਰੇਗੀ ਤੇ ਬਾਅਦ ਵਿਚ ਕੇਂਦਰ ਤੋਂ ਪੈਸੇ ਮੰਗਣ ਪਹੁੰਚ ਜਾਵੇਗੀ।
ਇਹ ਵੀ ਪੜ੍ਹੋ : ‘ਆਪ’ ਵਿਧਾਇਕ ਜਸਵੰਤ ਸਿੰਘ ਨੇ ਵਾਅਦਾ ਕੀਤਾ ਪੂਰਾ, ‘ਇੱਕ ਰੁਪਏ ਤਨਖਾਹ ਤੇ ਪੈਨਸ਼ਨ ਛੱਡਣ ਦਾ ਕੀਤਾ ਐਲਾਨ’
ਹਾਲਾਂਕਿ ਅਕਾਲੀ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਨੇ ਆਜ਼ਾਦੀ ਵਿਚ ਜੋ ਯੋਗਦਾਨ ਦਿੱਤਾ, ਉਸ ਲਈ ਸੂਬਾ ਸਪੈਸ਼ਲ ਪੈਕੇਜ ਦਾ ਹੱਕਦਾਰ ਹੈ। ਉਥੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਉਹ PM ਤੋਂ ਇੱਕ ਲੱਖ ਕਰੋੜ ਦੇ ਪੈਕੇਜ ਦੀ ਮੰਗ ਦਾ ਸਮਰਥਨ ਕਰਦੇ ਹਨ। ਹਾਲਾਂਕਿ ਮੈਂ ਉਮੀਦ ਕਰਦਾ ਹਾਂ ਕਿ ਭਗਵੰਤ ਮਾਨ ਪੰਜਾਬ ਨੂੰ ਮਾਫੀਆ ਤੋਂ ਮੁਕਤ ਕਰਕੇ ਪੈਸੇ ਨੂੰ ਖਜ਼ਾਨੇ ਵਿਚ ਲਿਆਉਣਗੇ ਤੇ ਇਸ ਨਾਲ ਸੂਬੇ ਦਾ ਵਿਕਾਸ ਕਰਨਗੇ।