ਹੁਸ਼ਿਆਰਪੁਰ ਵਿਚ ਤਾਇਨਾਤ IPS ਅਧਿਕਾਰੀ ਧਰੁਮਣ ਨਿੰਬਲੇ ਦੇ ਤਬਾਦਲੇ ‘ਤੇ ਆਮ ਆਦਮੀ ਪਾਰਟੀ ਨੇ ਸਫਾਈ ਦਿੱਤੀ ਹੈ। ਪਾਰਟੀ ਦੇ ਆਗੂ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਉਨ੍ਹਾਂ ਨੂੰ ਮੁਕਤਸਰ ਵਿਚ ਵੱਡਾ ਟਾਸਕ ਦੇ ਕੇ ਭੇਜਿਆ ਗਿਆ ਹੈ। ਨਿੰਬਲੇ ਨੇ 5 ਦਿਨ ਪਹਿਲਾਂ ਹੀ ਗੈਰ-ਕਾਨੂੰਨੀ ਮਾਈਨਿੰਗ ਨਾਲ ਜੁੜੇ ਗੁੰਡਾ ਟੈਕਸ ਰੈਕੇਟ ਨੂੰ ਫੜਿਆ ਸੀ। ਇਸ ਦੇ ਤੁਰੰਤ ਤਬਾਦਲੇ ‘ਤੇ ਕਾਂਗਰਸ ਨੇ ਸਵਾਲ ਚੁੱਕੇ ਸਨ ਜਿਸ ਦੇ ਜਵਾਬ ਵਿਚ ਆਪ ਨੇ ਕਿਹਾ ਕਿ ਕਾਂਗਰਸ ਦੇ ਸਮੇਂ ਕੈਬਨਿਟ ‘ਚ ਹੀ ਰੁਪਏ ਲੈ ਕੇ ਐੱਸਐੱਸਪੀ ਤਾਇਨਾਤ ਕਰਨ ਦੇ ਦੋਸ਼ ਲੱਗੇ ਸਨ।
ਆਮ ਆਦਮੀ ਪਾਰਟੀ ਦੇ ਸਟੇਟ ਜੁਆਇੰਟ ਸੈਕ੍ਰੇਟਰੀ ਤੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਐੱਸਐੱਸਪੀ ਨੂੰ ਬਦਲ ਕੇ ਮੁਕਤਸਰ ਲਗਾਇਆ ਗਿਆ ਹੈ। ਮਾਨ ਸਰਕਾਰ ਦੇ ਫੈਸਲੇ ‘ਤੇ ਵਿਰੋਧੀ ਬੇਬੁਨਿਆਦ ਦੋਸ਼ ਲਗਾ ਰਹੇ ਹਨ। ਮੈਂ ਉਨ੍ਹਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਮੁਕਤਸਰ ਨੂੰ ਈਮਾਨਦਾਰ ਅਫਸਰਾਂ ਦੀ ਲੋੜ ਨਹੀਂ ਹੈ। ਮਾਨ ਸਰਕਾਰ ਲੋਕਾਂ ਨੂੰ ਈਮਾਨਦਾਰ ਤੇ ਪਾਰਦਰਸ਼ੀ ਸਰਕਾਰ ਦੇਣ ਲਈ ਵਚਨਬੱਧ ਹੈ। ਅਸੀਂ ਇਸੇ ਪ੍ਰੰਪਰਾ ਨੂੰ ਚਲਾ ਰਹੇ ਹਾਂ।
ਵੀਡੀਓ ਲਈ ਕਲਿੱਕ ਕਰੋ :
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਰਹਿੰਦਿਆਂ ਪੰਜਾਬ ਕੈਬਨਿਟ ਮੀਟਿੰਗ ਵਿਚ ਹੰਗਾਮਾ ਹੋਇਆ ਸੀ। ਇਸ ਵਿਚ ਕਿਹਾ ਗਿਆ ਕਿ ਮੰਤਰੀ ਰਾਣਾ ਗੁਰਜੀਤ ਨੇ ਦੋਸ਼ ਲਗਾਏ ਕਿ ਪੰਜਾਬ ਵਿਚ ਪੈਸੇ ਲੈ ਕੇ ਐੱਸਐੱਸਪੀ ਤਾਇਨਾਤ ਕੀਤੇ ਜਾ ਰਹੇ ਹਨ। ਇਸ ਨੂੰ ਸੁਣ ਕੇਉਸ ਸਮੇਂ ਦੇ ਗ੍ਰਹਿ ਵਿਭਾਗ ਦੇਖ ਰਹੇ ਡਿਪਟੀ ਸੀਐੱਮ ਰੰਧਾਵਾ ਭੜਕੇ ਉਠੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਦੋਸ਼ ਉਨ੍ਹਾਂ ‘ਤੇ ਲਗਾਏ ਜਾ ਰਹੇ ਹਨ। ਅਧਿਕਾਰਕ ਤੌਰ ‘ਤੇ ਕਿਸੇ ਨੇ ਵੀ ਇਸ ਦੀ ਪੁਸ਼ਟੀ ਨਹੀਂ ਕੀਤੀ।
ਇਹ ਵੀ ਪੜ੍ਹੋ : ਬੇਭਰੋਸਗੀ ਮਤਾ ਖਾਰਜ ਹੋਣ ਮਗਰੋਂ ਬੋਲੇ ਇਮਰਾਨ- ‘ਦੇਸ਼ ਖਿਲਾਫ਼ ਗੱਦਾਰਾਂ ਦੀ ਸਾਜ਼ਿਸ਼ ਫੇਲ੍ਹ, ਚੋਣਾਂ ਦੀ ਤਿਆਰੀ ਕਰਨ ਲੋਕ’
ਧਰੁਮਣ ਨਿੰਬਲੇ ਦੇ ਤਬਾਦਲੇ ‘ਤੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਤੇ ਬਾਜਵਾ ਨੇ ਸਵਾਲ ਚੁੱਕੇ ਸਨ। ਉਨ੍ਹਾਂ ਕਿਹਾ ਕਿ ਜਿਸ ਅਫਸਰ ਨੇ ਗੁੰਡਾ ਟੈਕਸ ਰੈਕੇਟ ਫੜ 1.53 ਕਰੋੜ ਬਰਾਮਦ ਕੀਤੇ, ਉਸ ਨੂੰ ਇਨਾਮ ਦੀ ਜਗ੍ਹਾ ਟਰਾਂਸਫਰ ਮਿਲੀ। ਕੀ ਤੁਸੀਂ ਪੰਜਾਬ ਵਿਚ ਇਹੀ ਬਦਲਾਅ ਲਿਆਉਣਾ ਚਾਹੁੰਦੀ ਸੀ।