ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂਆਂ ਨਾਲ ਵੱਡਾ ਹਾਦਸਾ ਵਾਪਰ ਗਿਆ, ਜਿਥੇ ਰਾਹ ਵਿੱਚ ਟਰੈਕਟਰ-ਟਰਾਲੀ ਦੇ ਪਲਟ ਜਾਣ ਕਰਕੇ 2 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ 32 ਹੋਰ ਜ਼ਖ਼ਮੀ ਹੋ ਗਏ।
ਮ੍ਰਿਤਕਾਂ ਦੀ ਪਛਾਣ ਜੱਗਰ (46) ਅਤੇ ਨਵਾਬਦੀਨ (19) ਵਜੋਂ ਹੋਈ ਹੈ, ਦੋਵੇਂ ਹਰਿਆਣਾ ਦੇ ਫਤਿਹਾਬਾਦ ਨੇੜੇ ਪਿੰਡ ਇੰਦਾ ਛੋਈ ਦੇ ਰਹਿਣ ਵਾਲੇ ਹਨ। ਹਾਦਸਾ ਭਰਤਗੜ੍ਹ ਦੇ ਨੇੜੇ ਸ਼ਨੀਵਾਰ ਦੇਰ ਰਾਤ ਪਿੰਡ ਬੜਾ ਪਿੰਡ ਕੋਲ ਵਾਪਰਿਆ, ਜਿਥੇ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਪਲਟ ਗਈ।
ਜ਼ਖਮੀਆਂ ਨੂੰ ਭਰਤਗੜ੍ਹ ਕਮਿਊਨਿਟੀ ਹੈਲਥ ਸੈਂਟਰ ਅਤੇ ਰੋਪੜ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਲੋੜੀਂਦੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।
ਡਰਾਈਵਰ ਮੁਤਾਬਕ ਹਾਦਸਾ ਲਾਵਾਰਿਸ ਪਸ਼ੂ ਦੇ ਟਰੈਕਟਰ-ਟਰਾਲੀ ਦੇ ਅੱਗੇ ਆਉਣ ਕਰਕੇ ਵਾਪਰਿਆ। ਇਸ ਦੌਰਾਨ ਪੁਲਿਸ ਨੇ 174 ਦੀ ਕਾਰਵਾਈ ਕਰਦੇ ਹੋਏ ਦੋਵੇਂ ਲਾਸ਼ਾਂ ਨੂੰ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ।
ਇਹ ਵੀ ਪੜ੍ਹੋ : ਉਤਰਾਖੰਡ ‘ਚ ਮੀਂਹ ਕਰਕੇ ਵਾਪਰਿਆ ਵੱਡਾ ਹਾਦਸਾ, ਡੂੰਘੀ ਖਾਈ ‘ਚ ਡਿੱਗੀ ਮੁਸਾਫਰਾਂ ਨਾਲ ਭਰੀ ਬੱਸ, ਕਈ ਜ਼ਖਮੀ
ਮਿਲੀ ਜਾਣਕਾਰੀ ਮੁਤਾਬਕ ਹਾਦਸੇ ਤੋਂ ਬਾਅਦ ਪਿੰਡ ਬੜਾ ਪਿੰਡ ਤੇ ਬੇਲੀਆਂ ਦੇ ਨੌਜਵਾਨ ਜ਼ਖਮੀਆਂ ਦੀ ਮਦਦ ਲਈ ਵੱਡੀ ਗਿਣਤੀ ਵਿੱਚ ਪਹੁੰਚ ਗਏ। ਉਨ੍ਹਾਂ ਨੇ ਆਪਣੀਆਂ ਗੱਡੀਆਂ ਤੇ ਐਂਬੂਲੈਂਸ ਰਾਹੀਂ ਲੋਕਾਂ ਨੂੰ ਹਸਪਤਾਲ ਵਿੱਚ ਪਹੁੰਚਾਇਆ। ਸਿਹਤ ਕੇਂਦਰ ਭਰਤਗੜ੍ਹ ਵਿੱਚ ਦਵਾਈਆਂ ਦੀ ਕਮੀ ਕਰਕੇ ਭਰਤਗੜ੍ਹ ਵਿੱਚ ਸ਼ਿਵ ਕੁਮਾਰ ਨੇ ਜ਼ਖਮੀ ਲੋਕਾਂ ਨੂੰ ਮੁਫਤ ਦਵਾਈਆਂ ਦੇ ਕੇ ਸੇਵਾ ਕੀਤੀ।
ਵੀਡੀਓ ਲਈ ਕਲਿੱਕ ਕਰੋ -: