ਐਸ.ਪੀ.-ਜਾਂਚਕਾਰ ਰਾਮਨਿੰਦਰ ਸਿੰਘ ਇੱਕ ਦਿਨ ਪਹਿਲਾਂ ਕਪੂਰਥਲਾ ਵਿੱਚ ਤਿੰਨ ਦਿਨ ਪਹਿਲਾਂ ਹੋਈ ਲੱਖਾਂ ਦੀ ਨਕਦੀ ਸਣੇ ਚੋਰੀ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ‘ਤੇ ਪੁਲਿਸ ਦੀ ਪਿੱਠ ਥਾਪੜ ਰਹੇ ਸਨ, ਪਰ ਅਗਲੇ ਹੀ ਦਿਨ ਕੁਝ ਹੋਰ ਹੀ ਭਾਣਾ ਵਰਤ ਗਿਆ, ਜਦੋਂ ਥਾਣਾ ਸਦਰ ਦੀ ਪੁਲਿਸ ਹਿਰਾਸਤ ਵਿੱਚੋਂ ਇੱਕ ਚੋਰੀ ਦਾ ਦੋਸ਼ੀ ਹੱਥਕੜੀ ਸਣੇ ਸਿਵਲ ਹਸਪਤਾਲ ਕਪੂਰਥਲਾ ਦੀ ਕੰਧ ਟੱਪ ਕੇ ਫਰਾਰ ਹੋ ਗਿਆ।
ਘਟਨਾ ਨਾਲ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਜਦਕਿ ਸਦਰ ਥਾਣੇ ਦੀ ਲਾਪਰਵਾਹੀ ਵੀ ਸਾਹਮਣੇ ਆਈ ਹੈ। ਹਾਲਾਂਕਿ ਪੁਲਿਸ ਨੇ 15 ਮਿੰਟਾਂ ਦੇ ਅੰਦਰ ਮੁਹੱਬਤ ਨਗਰ ਤੋਂ ਮੁਲਜ਼ਮ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਪਰ ਉਸ ਦੀ ਫਰਾਰੀ ਪੁਲਿਸ ਲਈ ਵੀ ਨਮੋਸ਼ੀ ਦਾ ਕਾਰਨ ਬਣ ਰਹੀ ਹੈ।

ਜਾਣਕਾਰੀ ਮੁਤਾਬਕ ਥਾਣਾ ਸਦਰ ਦੀ ਪੁਲਿਸ ਨੇ ਏ.ਸੀ ਕੰਪ੍ਰੈਸ਼ਰ ਚੋਰੀ ਦੇ ਦੋਸ਼ ‘ਚ ਇਕ ਦੋਸ਼ੀ ਜੋਧਾ ਸਿੰਘ ਵਾਸੀ ਖਾਨਪੁਰ ਨੂੰ ਗ੍ਰਿਫਤਾਰ ਕੀਤਾ ਸੀ, ਜਿਸਦੇ ਖਿਲਾਫ FIR ਨੰ. 44 ਥਾਣਾ ਸਦਰ ਵਿੱਚ ਦਰਜ ਹੈ। ਦੋਸ਼ੀ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਪੁਲਿਸ ਟੀਮ ਉਸ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਕਪੂਰਥਲਾ ਆਈ। ਸਿਵਲ ਹਸਪਤਾਲ ‘ਚ ਮੈਡੀਕਲ ਕਰਵਾਉਣ ਤੋਂ ਬਾਅਦ ਚੋਰੀ ਦਾ ਦੋਸ਼ੀ ਜੋਧਾ ਸਿੰਘ ਪੁਲਿਸ ਨੂੰ ਚਕਮਾ ਦੇ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਨੇੜੇ ਕੰਧ ਟੱਪ ਕੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ : 93 ਦਿਨ ਸਮੁੰਦਰ ਦੇ ਅੰਦਰ ਰਹਿ ਕੇ ਬੰਦੇ ਨੇ ਬਣਾਇਆ ਵਰਲਡ ਰਿਕਾਰਡ, ਜ਼ਿੰਦਗੀ ਦੇ 10 ਸਾਲ ਵੀ ਵਧੇ
ਪੁਲਿਸ ਟੀਮ ਨੇ ਤੁਰੰਤ ਪਿੱਛਾ ਕੀਤਾ ਅਤੇ 15 ਮਿੰਟ ਬਾਅਦ ਨਜ਼ਦੀਕੀ ਇਲਾਕੇ ਮੁਹੱਬਤ ਨਗਰ ਤੋਂ ਕਾਬੂ ਕਰ ਲਿਆ। ਸਦਰ ਇੰਚਾਰਜ ਸੋਨਮਦੀਪ ਕੌਰ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਦੂਜੇ ਪਾਸੇ ਐਸਪੀ-ਇਨਵੈਸਟੀਗੇਸ਼ਨ ਰਾਮਨਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”
