ਬਠਿੰਡਾ ਦੇ ਇੱਕ ਮਿਟਰੀ ਸਟੇਸ਼ਨ ‘ਤੇ ਚਾਰ ਫੌਜੀ ਜਵਾਨਾਂ ਦੇ ਕਤਲ ਦਾ ਦੋਸ਼ੀ ਗਨਰ ਦੇਸਾਈ ਮੋਹਨ ਪੰਜ ਦਿਨਾਂ ਤੱਕ ਜਾਂਚ ਟੀਮ ਦੇ ਨਾਲ ਘੁੰਮਦਾ ਰਿਹਾ ਅਤੇ ਮਨਘੜਤ ਕਹਾਣੀ ਘੜਦਾ ਰਿਹਾ। ਜਦੋਂ ਉਹ ਜਵਾਨਾਂ ‘ਤੇ ਗੋਲੀਬਾਰੀ ਕਰ ਰਿਹਾ ਸੀ ਤਾਂ ਨਜ਼ਦੀਕੀ ਚੌਕੀ ‘ਤੇ ਤਾਇਨਾਤ ਜਵਾਨ ਨੇ ਫੌਜ ਦੇ ਕੰਟਰੋਲ ਰੂਮ ਨੂੰ ਸੂਚਨਾ ਦੇ ਕੇ ਅਲਰਟ ਕਰ ਦਿੱਤਾ। ਜਵਾਨ ਨੇ ਕੰਟਰੋਲ ਰੂਮ ਨੂੰ ਦੱਸਿਆ ਕਿ ਉਸ ਦੀ ਚੌਕੀ ਨੇੜੇ ਗੋਲੀਬਾਰੀ ਹੋਈ ਹੈ। ਜਦੋਂ ਤੱਕ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ, ਉਦੋਂ ਤੱਕ ਮੁਲਜ਼ਮ ਹਥਿਆਰ ਲੁਕਾ ਚੁੱਕਾ ਸੀ।
ਘਟਨਾ ਤੋਂ ਬਾਅਦ ਦੇਸਾਈ ਮੋਹਨ ਨੇ ਮੇਜਰ ਸ਼ੁਕਲਾ ਦੇ ਕੋਲ ਆਪਣਾ ਮਾਸੂਮ ਚਿਹਰਾ ਲੈ ਕੇ ਹੰਝੂ ਵਹਾਉਣੇ ਸ਼ੁਰੂ ਕਰ ਦਿੱਤੇ ਅਤੇ ਫੌਜੀ ਅਧਿਕਾਰੀਆਂ ਨੇ ਉਸ ਦੀਆਂ ਗੱਲਾਂ ‘ਤੇ ਵਿਸ਼ਵਾਸ ਕਰਦਿਆਂ ਉਸ ਨੂੰ ਥਾਣਾ ਕੈਂਟ ‘ਚ ਦਰਜ ਐੱਫਆਈਆਰ ‘ਚ ਚਸ਼ਮਦੀਦ ਗਵਾਹ ਵਜੋਂ ਜਾਂਚ ‘ਚ ਸ਼ਾਮਲ ਕਰ ਲਿਆ। ਦੇਸਾਈ ਮੋਹਨ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਹ 2021 ਤੋਂ ਬਠਿੰਡਾ ਕੈਂਟ ਵਿੱਚ ਤਾਇਨਾਤ ਹੈ। ਉਸ ਕੋਲੋਂ ਡਿਊਟੀ ‘ਤੇ ਐਲਐਮਜੀ ਮਿਲੀ ਸੀ ਪਰ ਉਸ ਨੇ ਚੋਰੀ ਦੇ ਹਥਿਆਰ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ।
ਘਟਨਾ ਤੋਂ ਬਾਅਦ ਜਦੋਂ ਆਰਮੀ ਅਤੇ ਪੰਜਾਬ ਪੁਲਿਸ ਦੀ ਟੀਮ ਨੇ ਡਿਊਟੀ ‘ਤੇ ਮੌਜੂਦ ਸਾਰੇ ਜਵਾਨਾਂ ਤੋਂ ਵੱਖਰੇ ਤੌਰ ‘ਤੇ ਪੁੱਛਗਿੱਛ ਕੀਤੀ ਤਾਂ ਕੋਈ ਖਾਸ ਸੁਰਾਗ ਨਹੀਂ ਮਿਲਿਆ। ਇਸ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਉਸ ਵਿੱਚ ਵੀ ਪੁਲਿਸ ਨੂੰ ਕੋਈ ਸ਼ੱਕੀ ਵਿਅਕਤੀ ਨਜ਼ਰ ਨਹੀਂ ਆਇਆ। ਸਭ ਤੋਂ ਪਹਿਲਾਂ ਪੁਲਿਸ ਦੀ ਜਾਂਚ ਟੀਮ ਨੇ ਆਪਣੇ ਆਪ ਨੂੰ ਚਸ਼ਮਦੀਦ ਗਵਾਹ ਦੱਸਣ ਵਾਲੇ ਦੇਸਾਈ ਮੋਹਨ ਨੂੰ ਘਟਨਾ ਵਾਲੀ ਥਾਂ ‘ਤੇ ਕ੍ਰਾਈਮ ਸੀਨ ਰੀਕ੍ਰਿਏਟ ਕੀਤਾ।
ਪੁੱਛਗਿੱਛ ਦੌਰਾਨ ਉਸ ਨੇ ਆਪਣਾ ਬਿਆਨ ਬਦਲ ਲਿਆ। ਇਸ ਕਾਰਨ ਪੁਲਿਸ ਅਤੇ ਫੌਜ ਦੀ ਜਾਂਚ ਟੀਮ ਨੂੰ ਸ਼ੱਕ ਹੋਇਆ। ਪੁਲਿਸ ਟੀਮ ਨੇ ਜਦੋਂ ਉਸ ਤੋਂ ਦੁਬਾਰਾ ਪੁੱਛਗਿੱਛ ਕੀਤੀ ਤਾਂ ਉਸ ਨੇ ਫਿਰ ਆਪਣਾ ਬਿਆਨ ਬਦਲ ਲਿਆ। ਇਸ ਤੋਂ ਪੁਲਿਸ ਨੂੰ ਯਕੀਨ ਹੋ ਗਿਆ ਕਿ ਦੇਸਾਈ ਮੋਹਨ ਇਸ ਕਤਲ ਵਿੱਚ ਸ਼ਾਮਲ ਹੋ ਸਕਦਾ ਹੈ। ਉਹ ਲਗਾਤਾਰ ਆਪਣੇ ਬਿਆਨ ਬਦਲਦਾ ਰਿਹਾ। ਪੁਲਿਸ ਨੇ ਥੋੜੀ ਸਖ਼ਤੀ ਕੀਤੀ ਤਾਂ ਚਸ਼ਮਦੀਦ ਨੇ ਆਪਣਾ ਜੁਰਮ ਕਬੂਲ ਕਰ ਲਿਆ। ਪੁਲਿਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਦੋਂ ਵੀ ਮੁਲਜ਼ਮ ਨੂੰ ਪੁੱਛਗਿੱਛ ਲਈ ਬੁਲਾਇਆ ਜਾਂਦਾ ਸੀ ਤਾਂ ਉਹ ਬੇਕਸੂਰ ਸਾਬਤ ਹੁੰਦਾ ਰਿਹਾ ਤਾਂ ਜੋ ਕਿਸੇ ਨੂੰ ਉਸ ’ਤੇ ਸ਼ੱਕ ਨਾ ਹੋਵੇ।
ਇਹ ਵੀ ਪੜ੍ਹੋ : ਕਰਨਾਲ ‘ਚ ਤੜਕਸਾਰ ਵੱਡਾ ਹਾਦਸਾ, ਡਿੱਗੀ 3 ਮੰਜ਼ਿਲਾ ਰਾਈਸ ਮਿੱਲ, ਅੰਦਰ ਸੁੱਤੇ 3 ਮਜ਼ਦੂਰ ਮਰੇ, ਕਈ ਦਬੇ
ਪੁਲਿਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਦੋਂ ਮੁਲਜ਼ਮ ਨੇ ਪੰਜਾਬ ਪੁਲੀਸ ਦੀ ਜਾਂਚ ਟੀਮ ਅੱਗੇ ਆਪਣਾ ਜੁਰਮ ਕਬੂਲ ਕਰ ਲਿਆ ਤਾਂ ਉਸ ਨੇ ਰੋਂਦੇ ਹੋਏ ਪੁਲਿਸ ਅਧਿਕਾਰੀ ਨੂੰ ਦੱਸਿਆ ਕਿ ਚਾਰੇ ਜਵਾਨ ਉਸ ਨਾਲ ਅਣਮਨੁੱਖੀ ਸਲੂਕ ਕਰਦੇ ਸਨ। ਇਸੇ ਕਾਰਨ ਕਤਲ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੇਸਾਈ ਮੋਹਨ ਨੂੰ ਸੋਮਵਾਰ ਦੁਪਹਿਰ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿੱਥੋਂ ਮੁਲਜ਼ਮ ਨੂੰ 20 ਅਪਰੈਲ ਤੱਕ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: