ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਨੇ ਗਿਆਸਪੁਰਾ, ਲੁਧਿਆਣਾ ਵਿਖੇ ਮੈਸਰਜ਼ ਹੀਰੋ ਸਟੀਲਜ਼ ਲਿਮਟਿਡ ਦੀ ਫੈਕਟਰੀ ਤੋਂ ਕੈਮੀਕਲ ਵਾਲਾ ਗੰਦਾ ਪਾਣੀ ਬਿਨਾਂ ਟਰੀਟਮੈਂਟ ਸੀਵਰੇਜ ਵਿੱਚ ਪਾਉਣ ‘ਤੇਸਖਤ ਕਾਰਵਾਈ ਕਰਦੇ ਹੋਏ ਮੈਸਰਜ਼ ਹੀਰੋ ਸਟੀਲ ਫਰਮ ਦੀ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਫੈਕਟਰੀ ਦਾ ਬਿਜਲੀ ਕੁਨੈਕਸ਼ਨ ਵੀ ਕੱਟ ਦਿੱਤਾ ਗਿਆ ਹੈ। ਦੂਜ ਪਾਸੇ ਕੰਪਨੀ ‘ਤੇ 10 ਲੱਖ ਜੁਰਮਾਨਾ ਵੀ ਲਗਾਇਆ ਹੈ। ਪੀਪੀਸੀਬੀ ਦੀ ਇਸ ਕਾਰਵਾਈ ਨੇ ਇੰਡਸਟਰੀ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸਤਲੁਜ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਕਿਉਂਕਿ ਪੰਜਾਬ ਦੇ ਦਰਿਆਵਾਂ ਵਿੱਚ ਪ੍ਰਦੂਸ਼ਿਤ ਪਾਣੀ ਛੱਡਿਆ ਜਾ ਰਿਹਾ ਹੈ। ਬੋਰਡ ਇਸ ਰੁਝਾਨ ਨੂੰ ਰੋਕਣ ਲਈ ਇੰਡਸਟਰੀ ‘ਤੇ ਨਜ਼ਰ ਰੱਖਦਾ ਹੈ। ਇਸ ਮੁਹਿੰਮ ਤਹਿਤ ਪੀਪੀਸੀਬੀ ਨੇ ਮੰਗਲਵਾਰ ਦੇਰ ਰਾਤ ਗਿਆਸਪੁਰਾ ਵਿੱਚ ਜਾਂਚ ਕੀਤੀ। ਅਧਿਕਾਰੀਆਂ ਮੁਤਾਬਕ ਜਾਂਚ ਦੌਰਾਨ ਪਾਇਆ ਗਿਆ ਕਿ ਗਿਆਸਪੁਰਾ ਸਥਿਤ ਮੈਸਰਜ਼ ਹੀਰੋ ਸਟੀਲਜ਼ ਲਿਮਟਿਡ ਦੀ ਫੈਕਟਰੀ ਤੋਂ ਕੈਮੀਕਲ ਵਾਲਾ ਗੰਦਾ ਪਾਣੀ ਬਿਨਾਂ ਟਰੀਟਮੈਂਟ ਪਾਈਪ ਰਾਹੀਂ ਸੀਵਰੇਜ ਵਿੱਚ ਪਾਇਆ ਜਾ ਰਿਹਾ ਹੈ। ਇਸ ਦੌਰਾਨ ਟੀਮ ਨੇ ਗੰਦੇ ਪਾਣੀ ਦੇ ਸੈਂਪਲ ਵੀ ਲਏ ਹਨ। ਇਸ ਕਾਰਨ ਫਰਮ ਖਿਲਾਫ ਕਾਰਵਾਈ ਕੀਤੀ ਗਈ। ਪੀਪੀਸੀਬੀ ਨੇ ਕਾਰਵਾਈ ਕਰਦਿਆਂ ਫਰਮ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ। ਇਸ ਤੋਂ ਇਲਾਵਾ ਫਰਮ ‘ਤੇ 10 ਲੱਖ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਵਿਭਾਗ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਪਾਣੀ ਦੇ ਪ੍ਰਦੂਸ਼ਣ ਦੇ ਮੁੱਦੇ ਨੂੰ ਲੈ ਕੇ ਚਿੰਤਤ ਹੈ ਅਤੇ ਪਾਣੀ ਦੇ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਮੁੱਖ ਇੰਜੀਨੀਅਰ ਗੁਲਸ਼ਨ ਰਾਏ ਨੇ ਦੱਸਿਆ ਕਿ ਪੀਪੀਸੀਬੀ ਵੱਲੋਂ ਸ਼ਹਿਰ ਦੇ ਸੀਵਰੇਜ ਸਿਸਟਮ ਦੀ ਜਾਂਚ ਕੀਤੀ ਜਾ ਰਹੀ ਹੈ। ਕਿਤੇ ਕੋਈ ਉਦਯੋਗ ਬਿਨਾਂ ਟਰੀਟ ਕੀਤੇ ਸੀਵਰੇਜ ਲਾਈਨ ਵਿੱਚ ਪਾਣੀ ਤਾਂ ਨਹੀਂ ਛੱਡ ਰਿਹਾ।
ਇਹ ਵੀ ਪੜ੍ਹੋ : ਮਜੀਠੀਆ ਦੀ ਜ਼ਮਾਨਤ ‘ਤੇ ਭਾਵੁਕ ਹੋਏ ਹਰਸਿਮਰਤ ਬਾਦਲ, ਬੋਲੇ- ‘ਰੱਖੜੀ ‘ਤੇ ਸੁਣੀ ਗਈ ਭੈਣ ਦੀ ਅਰਦਾਸ’
ਵਿਭਾਗ ਲਗਾਤਾਰ ਯੂਨਿਟਾਂ ਦੀ ਸਪਾਟ ਚੈਕਿੰਗ ਕਰ ਰਿਹਾ ਹੈ। ਇਸ ਤਹਿਤ ਪੀ.ਪੀ.ਸੀ.ਬੀ ਦੇ ਅਧਿਕਾਰੀਆਂ ਨੇ ਫਰਮ ਦੇ ਅਧਿਕਾਰੀਆਂ ਰਾਹੀਂ ਮੈਸਰਜ਼ ਹੀਰੋ ਸਟੀਲਜ਼ ਲਿਮਟਿਡ, ਗਿਆਸਪੁਰਾ, ਲੁਧਿਆਣਾ ਵਿਖੇ ਦੇਰ ਰਾਤ ਚੈਕਿੰਗ ਕੀਤੀ ਤਾਂ ਪਾਇਆ ਗਿਆ ਕਿ ਇਹ ਫਰਮ ਪਾਈਪ ਲਾਈਨ ਤੋਂ ਸੀਵਰੇਜ ਸਿਸਟਮ ਵਿੱਚ ਅਨਟਰੀਟੇਡ ਪਾਣੀ ਸੀਵਰੇਜ ਪਾ ਰਹੀ ਹੈ।
ਮੌਕੇ ‘ਤੇ ਨਮੂਨੇ ਲਏ ਗਏ ਅਤੇ ਮਾਮਲਾ ਤੁਰੰਤ ਪੀਪੀਸੀਬੀ ਨੂੰ ਰੈਫਰ ਕਰ ਦਿੱਤਾ ਗਿਆ। ਯੂਨਿਟ ਦੀ ਬਿਜਲੀ ਸਪਲਾਈ ਵੀ ਕੱਟ ਦਿੱਤੀ ਗਈ ਹੈ। ਉਦਯੋਗਾਂ ਨੂੰ ਵਾਤਾਵਰਣ ਮੁਆਵਜ਼ੇ ਵਜੋਂ 10 ਲੱਖ ਰੁਪਏ ਅਤੇ 50 ਲੱਖ ਰੁਪਏ ਦੀ ਬੈਂਕ ਗਾਰੰਟੀ ਜਮ੍ਹਾਂ ਕਰਾਉਣ ਲਈ ਵੀ ਕਿਹਾ ਗਿਆ ਹੈ, ਤਾਂ ਜੋ ਭਵਿੱਖ ਵਿੱਚ ਅਜਿਹੀ ਕੋਈ ਅਣਅਧਿਕਾਰਤ ਗਤੀਵਿਧੀ ਨਾ ਹੋਵੇ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਜਾਂਚ ਜਾਰੀ ਰਹੇਗੀ।
ਵੀਡੀਓ ਲਈ ਕਲਿੱਕ ਕਰੋ -: