ਜਲੰਧਰ ਵਿਚ ਨਗਰ ਨਿਗਮ ਨੇ ਗੈਰ-ਕਾਨੂੰਨੀ ਨਿਰਮਾਣ ਖਿਲਾਫ ਮੋਰਚਾ ਖੋਲ੍ਹ ਦਿਤਾ ਹੈ। ਨਗਰ ਨਿਗਮ ਦੀਆਂ ਟੀਮਾਂ ਗੈਰ-ਕਾਨੂੰਨੀ ਨਿਰਮਾਣ ‘ਤੇ ਕਾਰਵਾਈ ਕਰਨ ਵਿਚ ਲੱਗੀਆਂ ਹੋਈਆਂ ਹਨ। ਅੱਜ ਸਵੇਰੇ ਬਿਲਡਿੰਗ ਬ੍ਰਾਂਚ ਨੇ ਕਾਰਵਾਈ ਕਰਦੇ ਹੋਏ ਮੰਡੀ ਰੋਡ ‘ਤੇ ਜਗਰਾਤਾ ਚੌਕ ਦੇ ਨੇੜੇ ਸੇਂਟ ਸੋਲਜਰ ਸਕੂਲ ਦੇ ਸਾਹਮਣੇ ਗੈਰ-ਕਾਨੂੰਨੀ ਤਰੀਕੇ ਨਾਲ ਬਣਾਈਆਂ ਜਾ ਰਹੀਆਂ ਦੁਕਾਨਾਂ ‘ਤੇ ਮਸ਼ੀਨ ਚਲਾ ਦਿੱਤੀ ।
ਮੰਡੀ ਰੋਡ ‘ਤੇ ਜਿਹੜੀਆਂ ਦੁਕਾਨਾਂ ‘ਤੇ ਨਿਗਮ ਦੀ ਮਸ਼ੀਨ ਚੱਲੀ ਹੈ ਉਸ ਦਾ ਕੋਈ ਨਕਸ਼ਾ ਪਾਸ ਨਹੀਂ ਸੀ। ਪੁਰਾਣੀ ਬਿਲਡਿੰਗ ਦੀਆਂ ਦੀਵਾਰਾਂ ਦੀ ਰਿਪੇਅਰ ਕਰਨ ਦੇ ਨਾਂ ‘ਤੇ ਪਿੱਲਰ ਖੜ੍ਹੇ ਕਰ ਦਿੱਤੇ ਗਏ ਸਨ। ਇਥੋਂ ਤੱਕ ਕਿ ਉਪਰ ਛੱਤ ਵੀ ਪਾ ਦਿੱਤੀ ਗਈ ਸੀ। ਰਿਪੇਅਰ ਦੀ ਆੜ ਵਿਚ ਨਵੀਆਂ ਦੁਕਾਨਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਸਨ। ਇਸ ਦੀ ਸ਼ਿਕਾਇਤ ਨਗਰ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਬਿਲਡਿੰਗ ਬ੍ਰਾਂਚ ਨੂੰ ਕਾਰਵਾਈ ਦੇ ਹੁਕਮ ਦਿੱਤੇ।
ਇਹ ਵੀ ਪੜ੍ਹੋ : ਸਰਕਾਰੀ ਬੱਸ ‘ਚ ਸਫਰ ਕਰਨਾ ਹੋਵੇਗਾ ਮਹਿੰਗਾ, 10 ਪੈਸੇ ਪ੍ਰਤੀ ਕਿਲੋਮੀਟਰ ਕਿਰਾਇਆ ਵਧਾਉਣ ਦੀ ਤਿਆਰੀ ‘ਚ PRTC
ਜਿਥੇ ਨਿਗਮ ਦੀ ਮਸ਼ੀਨ ਚੱਲੀ ਹੈ ਉਥੇ ਪਹਿਲਾਂ ਡੇਅਰੀ ਸੀ। ਡੇਅਰੀ ਦੀ ਥਾਂ ‘ਤੇ ਗੈਰ-ਕਾਨੂੰਨੀ ਤਰੀਕੇ ਨਾਲ ਕਮਰਸ਼ੀਅਲ ਕੰਪਲੈਕਸ ਬਣਾਇਆ ਜਾ ਰਿਹਾ ਸੀ ਬਿਲਡਿੰਗ ਬ੍ਰਾਂਚ ਦੇ ਏਟੀਪੀ ਸੁਖਦੇਵ ਸ਼ਰਮਾ ਨੇ ਦੱਸਿਆ ਕਿ ਪੁਰਾਣੀਆਂ ਦੀਵਾਰਾਂ ਦੀ ਰਿਪੇਅਰ ਦੇ ਨਾਂ ‘ਤੇ ਨਿਗਮ ਤੋਂ ਇਜਾਜ਼ਤ ਲੈ ਕੇ ਜਦੋਂ ਪਿੱਲਰ ਪਾਏ ਗਏ ਤਾਂ ਨਿਗਮ ਨੇ ਨੋਟਿਸ ਜਾਰੀ ਕੀਤਾ ਸੀ। ਨਿਗਮ ਨੇ ਨਵੀਂ ਇਮਾਰਤ ਦਾ ਪਾਸ ਨਕਸ਼ਾ ਤੇ ਹੋਰ ਦਸਤਾਵੇਜ਼ ਮੰਗੇ ਸਨ ਪਰ ਬਿਲਡਿੰਗ ਦੇ ਮਾਲਕ ਕੋਲ ਦਸਤਾਵੇਜ਼ ਨਹੀਂ ਸੀ ਜਿਸ ਕਾਰਨ ਨਿਰਮਾਣ ਨੂੰ ਰੁਕਵਾ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: