ਅਪ੍ਰੈਲ 2022 ਵਿਚ ਰਿਲੀਜ਼ ਹੋਣ ਜਾ ਰਹੀ ਫਿਲਮ ‘ਧੜਕ’ ਲਈ ਬਾਲੀਵੁੱਡ ਅਭਿਨੇਤਾ ਅਰਜੁਨ ਰਾਮਪਾਲ ਸੋਮਵਾਰ ਨੂੰ ਹਰਿਮੰਦਰ ਸਾਹਿਬ ਪੁੱਜੇ। ਅੰਮ੍ਰਿਤਸਰ ਪਹੁੰਚੇ ਅਰਜੁਨ ਰਾਮਪਾਲ ਨੇ ਕੁਝ ਸਮੇਂ ਗੁਰੂ ਘਰ ਵਿਚ ਬੈਠ ਗੁਰਬਾਣੀ ਸੁਣੀ ਤੇ ਆਪਣੇ ਫੈਨਸ ਨਾਲ ਤਸਵੀਰਾਂ ਵੀ ਲਈਆਂ। ‘ਧੜਕ’ ‘ਚ ਉਹ ਕੰਗਨਾ ਰਣੌਤ ਨਾਲ ਦਿਖਾਈ ਦੇਣਗੇ।
ਅਰਜੁਨ ਰਾਮਪਾਲ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਕਿਸੇ ਕੰਮ ਤੋਂ ਆਏ ਸਨ ਪਰ ਅੰਮ੍ਰਿਤਸਰ ਆ ਕੇ ਉਹ ਜ਼ਰੂਰ ਗੋਲਡਨ ਟੈਂਪਲ ਜਾਂਦੇ ਹਨ। ਇਥੇ ਉਨ੍ਹਾਂ ਨੂੰ ਆਨੰਦ ਮਿਲਦਾ ਹੈ। ਇਥੇ ਮਿਲਣ ਵਾਲੀਆਂ ਵਾਈਬ੍ਰੇਸ਼ਨ ਮਨ ਨੂੰ ਸ਼ਾਂਤ ਕਰ ਦਿੰਦੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਗੁਰੂ ਘਰ ਦੀ ਪ੍ਰਕਿਰਮਾ ਲਈ ਤੇ ਫੈਨਸ ਨਾਲ ਫੋਟੋਆਂ ਵੀ ਖਿਚਵਾਈਆਂ। ਉਨ੍ਹਾਂ ਨੇ ਗੁਰੂਘਰ ਵਿਚ ਸ਼ਾਂਤੀ ਲਈ ਅਰਦਾਸ ਕੀਤੀ ਤੇ ਕੁਝ ਸਮੇਂ ਬੈਠ ਕੇ ਗੁਰਬਾਣੀ ਵੀ ਸੁਣੀ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਇਹ ਵੀ ਪੜ੍ਹੋ : ਵਿਸ਼ਵ ਦੇ ਅਮੀਰ ਬਿਜ਼ਨੈੱਸਮੈਨ Elon Musk ਦਾ ਫਿਸਲਿਆ ਦਿਲ, ਨਤਾਸ਼ਾ ਬੈਸੇਟ ‘ਤੇ ਹੋਏ ਫਿਦਾ
ਆਪਣੀ ਫਿਟਨੈੱਸ ਲਈ ਅਭਿਨੇਤਾ ਅਰਜੁਨ ਰਾਮਪਾਲ ਕਾਫੀ ਮਸ਼ਹੂਰ ਹਨ ਅਤੇ ਉਨ੍ਹਾਂ ਦਾ ਫੈਸ਼ਨ ਸਟਾਈਲ ਅੱਜ ਵੀ ਨੌਜਵਾਨ ਫਾਲੋ ਕਰਦੇ ਹਨ। ਹਰਿਮੰਦਰ ਸਾਹਿਬ ਪਹੁੰਚੇ ਅਰਜੁਨ ਨੇ ਬਲੈਕ ਟੀ-ਸ਼ਰਟ ਪਾਈ ਹੋਈ ਸੀ ਤੇ ਉਹ ਮੁੱਛਾਂ ਨਾਲ ਦਿਖੇ। ਉਨ੍ਹਾਂ ਦੀ ਪਰਸਨੈਲਿਟੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਸੀ। ਉਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੇ ਚਾਹੁਣ ਵਾਲੇ ਫੈਨਸ ਨੂੰ ਉਨ੍ਹਾਂ ਨੇ ਨਿਰਾਸ਼ ਨਹੀਂ ਕੀਤਾ ਤੇ ਸਾਰਿਆਂ ਨਾਲ ਫੋਟੋਆਂ ਖਿਚਵਾਈਆਂ।