ਅਭਿਨੇਤਰੀ ਤੇ ਸਾਬਕਾ ਸਾਂਸਦ ਜਯਾ ਪ੍ਰਦਾ ਨੂੰ ਚੇਨਈ ਦੀ ਇਕ ਕੋਰਟ ਨੇ 6 ਮਹੀਨੇ ਦੀ ਸਜ਼ਾ ਤੇ 5 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ ਹੈ। ਜਯਾ ਪ੍ਰਦਾ ਖਿਲਾਫ ਇਹ ਮਾਮਲਾ ਚੇਨਈ ਤੇ ਰੋਯਾਪੇਟਾ ਸਥਿਤ ਉਨ੍ਹਾਂ ਦੇ ਹੀ ਇਕ ਥੀਏਟਰ ਨਾਲ ਜੁੜਿਆ ਹੈ। ਇਸ ਥੀਏਟਰ ਦੇ ਮੁਲਾਜ਼ਮਾਂ ਨੇ ਜਯਾ ਪ੍ਰਦਾ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ। ਇਸ ਮਾਮਲੇ ਵਿਚ ਜਯਾ ਪ੍ਰਦਾ ਨਾਲ ਉਨ੍ਹਾਂ ਦੇ ਬਿਜ਼ਨੈੱਸ ਪਾਰਟਨਰ ਰਾਮ ਕੁਮਾਰ ਤੇ ਰਾਜਾ ਬਾਬੂ ਨੂੰ ਵੀ ਦੋਸ਼ੀ ਪਾਇਆ ਗਿਆ ਹੈ।
ਜਯਾ ਪ੍ਰਦਾ ਤੇ ਉਨ੍ਹਾਂ ਦੇ ਬਿਜ਼ਨੈੱਸ ਪਾਰਟਨਰਸ ਕੋਲ ਕੁਝ ਸਾਲ ਪਹਿਲਾਂ ਚੇਨਈ ਦੇ ਰੋਯਾਪੇਟਾ ਵਿਚ ਇਕ ਮੂਵੀ ਥੀਏਟਰ ਹੁੰਦਾ ਸੀ ਪਰ ਨੁਕਸਾਨ ਕਾਰਨ ਉਨ੍ਹਾਂ ਨੇ ਸਿਨੇਮਾ ਹਾਲ ਉਦੋਂ ਬੰਦ ਕਰ ਦਿੱਤਾ ਸੀ ਜਿਸ ਨਾਲ ਮੁਲਾਜ਼ਮਾਂ ਨੂੰ ਵੀ ਨੁਕਸਾਨ ਹੋਇਆ ਤੇ ਉਨ੍ਹਾਂ ਨੇ ਜਯਾ ਪ੍ਰਦਾ ਤੇ ਉਨ੍ਹਾਂ ਦੇ ਬਿਜ਼ਨੈੱਸ ਪਾਰਟਨਰਸ ਖਿਲਾਫ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ।
ਰਿਪੋਰਟ ਮੁਤਾਬਕ ਜਯਾ ਦੇ ਇਸ ਥੀਏਟਰ ਦੀ ਦੇਖਭਾਲ ਉਨ੍ਹਾਂ ਦੇ ਬਿਜ਼ਨੈੱਸ ਪਾਰਟਨਰ ਰਾਮ ਕੁਮਾਰ ਤੇ ਰਾਜਾ ਬਾਬੂ ਕਰਦੇ ਸਨ। ਥੀਏਟਰ ਬੰਦ ਹੋਣ ‘ਤੇ ਮੈਨੇਜਮੈਂਟ ਨੇ ਆਪਣੇ ਮੁਲਾਜ਼ਮਾਂ ਨੂੰ ESI ਨਹੀਂ ਦੇ ਸਕੇ ਸਨ ਜਿਸ ਦੇ ਬਾਅਦ ਮੁਲਾਜ਼ਮਾਂ ਨੇ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਹਾਲਾਂਕਿ ਜਯਾ ਪ੍ਰਦਾ ਨੇ ਕੋਰਟ ਤੋਂ ਇਸ ਮਾਮਲੇ ਨੂੰ ਖਾਰਜ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਸੀ ਕਿ ਉਹ ਆਪਣੇ ਮੁਲਾਜ਼ਮਾਂ ਨੂੰ ਪੂਰੀ ਰਕਮ ਦੇਵੇਗੀ ਪਰ ਲੇਬਰ ਗਵਰਨਮੈਂਟ ਇੰਸ਼ੋਰੈਂਸ ਕਾਰਪੋਰੇਸ਼ਨ ਦੇ ਵਕੀਲ ਨੇ ਜਯਾ ਦੀ ਅਪੀਲ ‘ਤੇ ਇਤਰਾਜ਼ ਪ੍ਰਗਟਾਇਆ ਸੀ।
ਇਹ ਵੀ ਪੜ੍ਹੋ : BJP ਨੇਤਾ ਸਰਬਜੀਤ ਸਿੰਘ ਕਾਕਾ ਦੀ ਗੋ.ਲੀ ਲੱਗਣ ਨਾਲ ਮੌ.ਤ, ਲੁਧਿਆਣਾ ਹਸਪਤਾਲ ‘ਚ ਤੋੜਿਆ ਦਮ
ਇਸੇ ਮਾਮਲੇ ਵਿਚ ਜਯਾ ਪ੍ਰਦਾ ਤੇ ਉਨ੍ਹਾਂ ਦੇ ਦੋ ਬਿਜ਼ਨੈੱਸ ਪਾਰਟਨਰਸ ਨੂੰ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਸਾਰਿਆਂ ਨੂੰ 50000 ਰੁਪਏ ਜੁਰਮਾਨਾ ਵੀ ਭਰਨ ਨੂੰ ਕਿਹਾ ਗਿਆ ਹੈ। ਹਾਲਾਂਕਿ ਜਯਾ ਪ੍ਰਦਾ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਈ ਅਪਡੇਟ ਨਹੀਂ ਆਇਆ ਹੈ। ਅਭਿਨੇਤਰੀ ਤੋਂ ਰਾਜਨੇਤਾ ਬਣੀ ਜਯਾ ਪ੍ਰਦਾ ਦੋ ਵਾਰ ਰਾਮਪੁਰਾ ਤੋਂ ਵੀ ਸਾਂਸਦ ਰਹਿ ਚੁੱਕੀ ਹੈ। ਉਨ੍ਹਾਂ ਨੇ ਹਿੰਦੀ ਸਿਨੇਮਾ ਵਿਚ 300 ਤੋਂ ਵੀ ਵਧ ਫਿਲਮਾਂ ਵਿਚ ਕੰਮ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: