ਆਸਟ੍ਰੇਲੀਆ ਦੀਆਂ 7 ਯੂਨੀਵਰਸਿਟੀਆਂ ਵਿਚ ਪਿਛਲੇ ਤਿੰਨ ਮਹੀਨੇ ਵਿਚ ਪੰਜਾਬ ਤੇ ਹਰਿਆਣਾ ਸਣੇ ਕਈ ਸੂਬਿਆਂ ਦੇ ਵਿਦਿਆਰਥੀਆਂ ਦੇ ਦਾਖਲੇ ‘ਤੇ ਰੋਕ ਲੱਗ ਚੁੱਕੀ ਹੈ। ਯੂਨੀਵਰਸਿਟੀਆਂ ਨੇ ਇਸ ਦਾ ਮੁੱਖ ਕਾਰਨ ਫਰਜ਼ੀ ਸਰਟੀਫਿਕੇਟ ਜ਼ਰੀਏ ਦਾਖਲਾ ਲੈਣਾ ਸਟੱਡੀ ਵੀਜ਼ੇ ਦਾ ਗਲਤ ਇਸਤੇਮਾਲ ਕਰਨਾ ਤੇ ਦਾਖਲੇ ਦੇ ਬਾਅਦ ਨੌਕਰੀ ਨੂੰ ਵੱਧ ਮਹੱਤਵ ਦੇਣਾ ਦੱਸਿਆ ਹੈ। ਏਜੰਟ ਇਨ੍ਹਾਂ ਵਿਦਿਆਰਥੀਆਂ ਨੂੰ ਚੰਗੇ ਕਾਲਜਾਂ ਵਿਚ ਐਡਮਿਸ਼ਨ ਦਿਵਾਉਣ ਦਾ ਝਾਂਸਾ ਦੇ ਕੇ ਮੋਟੀ ਰਕਮ ਵਸੂਲਦੇ ਹਨ। ਜਦੋਂ ਵਿਦਿਆਰਥੀ ਸ਼ਰਤਾਂ ਪੂਰੀਆਂ ਨਹੀਂ ਕਰ ਪਾਉਂਦੇ ਤਾਂ ਏਜੰਟ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ‘ਤੇ ਐਡਮਿਸ਼ਨ ਦਿਵਾ ਦਿੰਦੇ ਹਨ, ਜੋ ਅੱਗੇ ਚੱਲ ਕੇ ਵਿਦਿਆਰਥੀਆਂ ‘ਤੇ ਭਾਰੀ ਪੈਂਦਾ ਹੈ।
ਪੰਜਾਬ ਦੇ ਹਜ਼ਾਰਾਂ ਵਿਦਿਆਰਥੀ ਹਰ ਸਾਲ ਅਜਿਹੇ ਹੀ ਏਜੰਟਾਂ ਦੇ ਜਾਲ ਵਿਚ ਫਸ ਕੇ ਆਪਣੇ ਭਵਿੱਖ ਨੂੰ ਦਾਅ ‘ਤੇ ਲਗਾ ਰਹੇ ਹਨ। ਭਾਰਤ ਤੋਂ ਜਾਣ ਵਾਲੇ ਹਰ 4 ਵਿਚੋਂ 1 ਵਿਦਿਆਰਥੀ ਵੀਜ਼ੇ ਦੀ ਐਪਲੀਕੇਸ਼ਨ ਫਰਜ਼ੀ ਹੈ। ਇਸ ਦੇ ਚੱਲਦਿਆਂ ਆਸਟ੍ਰੇਲੀਆ ਵਿਚ ਪੜ੍ਹਾਈ ਲਈ ਲਗਾਈ ਜਾਣ ਵਾਲੀ ਅਰਜ਼ੀ ਰੱਦ ਹੋਣ ਦੀ ਦਰ ਵੀ ਵਧ ਕੇ 24.3 ਫੀਸਦੀ ਹੋ ਗਈ ਹੈ ਜੋ ਕਿ ਪਿਛਲੇ 13 ਸਾਲਾਂ ਵਿਚ ਸਭ ਤੋਂ ਜ਼ਿਆਦਾ ਹੈ।
ਆਸਟ੍ਰੇਲੀਆ ਦੀ ਯੂਨੀਵਰਸਿਟੀ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਲਈ ਪੂਰੀ ਤਰ੍ਹਾਂ ਏਜੰਟਾਂ ‘ਤੇ ਨਿਰਭਰ ਹੈ। ਦਾਖਲੇ ਲਈ ਸਟੂਡੈਂਟ ਤੇ ਯੂਨੀਵਰਸਿਟੀ ਦੋਵੇਂ ਏਜੰਟਾਂ ਨੂੰ ਅਪਰੋਚ ਕਰਦੇ ਹਨ। ਇਸ ਦੇ ਬਦਲੇ ਯੂਨੀਵਰਸਿਟੀਆਂ ਏਜੰਟਾਂ ਨੂੰ ਮੋਟੀ ਕਮਿਸ਼ਨ ਦਿੰਦੀ ਹੈ। ਆਸਟ੍ਰੇਲੀਆ ਯੂਨੀਵਰਸਿਟੀ ਦੇ ਤਿੰਨ ਸਾਲ ਦੇ ਡਿਗਰੀ ਕੋਰਸ ਵਿਚ ਦਾਖਲ ਲੈਣ ਨਾਲ ਵੀਜ਼ਾ ਵੀ ਆਸਾਨੀ ਨਾਲ ਮਿਲ ਜਾਂਦਾ ਹੈ। ਯੂਨੀਵਰਸਿਟੀ ਵਿਚ ਸਾਲਾਨਾ ਫੀਸ 25 ਹਜ਼ਾਰ ਡਾਲਰ ਦੇ ਲਗਭਗ ਹੁੰਦੀ ਹੈ।
ਵਿਦਿਆਰਥੀ ਯੂਨੀਵਰਸਿਟੀ ਵਿਚ ਦਾਖਲਾ ਲੈ ਕੇ ਆਸਟ੍ਰੇਲੀਆ ਤਾਂ ਪਹੁੰਚ ਜਾਂਦੇ ਹਨ ਪਰ ਉਥੇ ਭੱਜ ਕੇ ਨਿੱਜੀ ਮੋਟੇ ਕਾਲਜਾਂ ਵਿਚ ਕੁੱਕ, ਹੇਅਰ ਸੈਲੂਰ ਆਦਿ ਦਾ ਕੋਰਸ ਕਰਨ ਲਈ ਚਲੇ ਜਾਂਦੇ ਹਨ, ਜਿਸ ਦੀ ਸਾਲਾਨਾ ਫੀਸ 8 ਹਜ਼ਾਰ ਡਾਲਰ ਹੈ। ਲਿਹਾਜ਼ਾ ਜਿਥੇ 17 ਹਜਾਰ ਡਾਲਰ ਪ੍ਰਤੀ ਹਰੇਕ ਸਾਲ ਫੀਸਦੀ ਬਚਤ ਹੁੰਦੀ ਹੈ। ਇਨ੍ਹਾਂ ਪ੍ਰੋਫੈਸ਼ਨਲ ਕੋਰਸ ਜ਼ਰੀਏ ਆਸਟ੍ਰੇਲੀਆ ਵਿਚ ਪੀਆਰ ਵੀ ਮਿਲਣ ਦੀ ਉਮੀਦ ਬੱਝ ਜਾਂਦੀ ਹੈ। ਯੂਨੀਵਰਸਿਟੀ ਤੋਂ ਫਰਾਰ ਹੋ ਕੇ ਨਿੱਜੀ ਕਾਲਜਾਂ ਵਿਚ ਪਹੁੰਚਣ ਵਾਲੇ ਵਿਦਿਆਰਥੀਆਂ ਨੂੰ ਇਕ ਹੋਰ ਸਹੂਲਤ ਛੋਟੇ ਕਾਲਜਾਂ ਵੱਲੋਂ ਦਿੱਤੀ ਜਾਂਦੀ ਹੈ। ਵਿਦਿਆਰਥੀ ਹਰੇਕ ਮਹੀਨੇ 700 ਡਾਲਰ ਅਦਾ ਕਰਕੇ ਸਟੱਡੀ ਕਰ ਸਕਦੇ ਹਨ। ਇਹ ਕਾਲਜ ਬਸ ਨਾਂ ਦੇ ਹਨ, ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ਵਿਚ ਹੈ। ਉਥੇ ਵਿਦਿਆਰਥੀਆਂ ਦੀ ਹਾਜ਼ਰੀ ਜ਼ਰੂਰੀਨਹੀਂ ਹੈ ਜਿਸ ਕਾਰਨ ਵਿਦਿਆਰਥੀ ਨਾਂ ਲਈ ਦਾਖਲਾ ਲੈਂਦੇ ਹਨ ਪਰ ਉਹ ਬਾਹਰ ਨੌਕਰੀ ਕਰਦੇ ਹਨ।
ਇਹ ਵੀ ਪੜ੍ਹੋ : 2 ਮਹੀਨੇ ਪਹਿਲਾਂ ਕੈਨੇਡਾ ਗਈ ਪੰਜਾਬੀ ਕੁੜੀ ਦੀ ਸੜਕ ਹਾਦਸੇ ‘ਚ ਮੌ.ਤ, ਉੱਚ ਸਿੱਖਿਆ ਹਾਸਲ ਕਰਨ ਲਈ ਗਈ ਸੀ ਵਿਦੇਸ਼
ਆਸਟ੍ਰੇਲੀਆ ਵਿਚ ਪੜ੍ਹਨ ਵਾਲੇ ਵਿਦੇਸ਼ੀ ਵਿਦਿਆਰਥੀ ਦੇ ਕੰਮ ਕਰਨ ‘ਤੇ ਲੱਗੀ ਲਿਮਟ ਨੂੰ ਹਟਾ ਦਿੱਤਾ ਗਿਆ ਸੀ ਜਿਸ ਕਾਰਨ ਵਿਦਿਆਰਥੀਆਂ ਨੇ ਸਟੱਡੀ ਛੱਡ ਕੇ ਨਿੱਜੀ ਕਾਲਜਾਂ ਵੱਲ ਦੌੜ ਲਗਾ ਦਿੱਤੀ। ਹੁਣ ਵਿਦਿਆਰਥੀ ਕਿੰਨੇ ਘੰਟੇ ਵੀ ਕੰਮ ਕਰ ਸਕਦੇ ਹਨ, ਉਨ੍ਹਾਂ ‘ਤੇ ਕੋਈ ਨਿਯਮ ਲਾਗੂ ਨਹੀਂ ਹੈ। ਭਾਰਤ ਤੋਂ ਵਿਦੇਸ਼ ਜਾ ਕੇ ਪੜ੍ਹਾਈ ਕਰਨ ਵਾਲੇ ਬੱਚਿਆਂ ਦੇ ਅੰਕੜੇ ਲਗਾਤਾਰ ਵਧਦੇ ਜਾ ਰਹੇ ਹਨ। ਵਿਦੇਸ਼ ਮੰਤਰਾਲੇ ਦੇ ਸਾਲ 2022 ਦੇ ਅੰਕੜੇ ਦੱਸਦੇ ਹਨ ਕਿ ਕੁੱਲ 13,24,954 ਬੱਚੇ ਵੱਖ-ਵੱਖ ਦੇਸ਼ਾਂ ਵਿਚ ਪੜ੍ਹਾਈ ਕਰਨ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: