ਇਕ ਨਿਯੋਨਟੇਲ ਇੰਟੈਂਸਿਵ ਕੇਅਰ ਯੂਨਿਟ ਦੀ ਨਰਸ ਨੇ ਜਦੋਂ ਆਪਣੇ ਇਕ ਮਰੀਜ਼ ਨੂੰ ਦੇਖਿਆ ਜੋ 14 ਸਾਲ ਦੀ ਉਮਰ ਵਿਚ ਸਮੇਂ ਤੋਂ ਪਹਿਲਾਂ ਤਿੰਨ ਬੱਚਿਆਂ ਦੀ ਮਾਂ ਬਣ ਗਈ ਸੀ, ਜਿਸ ਨੂੰ ਬੱਚਿਆਂ ਦੀ ਦੇਖਭਾਲ ਲਈ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਡਰ ਨਾਲ ਕਿ ਉਨ੍ਹਾਂ ਸਾਰਿਆਂ ਨੂੰ ਫਾਸਟਰ ਕੇਅਰ ਲਈ ਭੇਜਿਆ ਜਾਵੇਗਾ ਤੇ ਵੱਖ ਕਰ ਦਿੱਤਾ ਜਾਵੇਗਾ। ਉਸ ਨੇ ਉਨ੍ਹਾਂ ਸਾਰਿਆਂ ਨੂੰ ਘਰ ਲਿਜਾਣ ਤੇ ਉਨ੍ਹਾਂ ਨੂੰ ਆਪਣਾ ਬਣਾ ਕੇ ਪਾਲਣ ਦਾ ਫੈਸਲਾ ਕੀਤਾ।
ਇੰਡੀਆਯਾਨਾਪੋਲਿਸ ਵਿਚ ਕਮਿਊਨਿਟੀ ਹਸਪਤਾਲ ਨਾਰਥ ਵਿਚ ਕੰਮ ਕਰਨ ਵਾਲੀ ਇਕ ਨਰਸ ਕੈਟਰੀਨਾ ਮੁਲੇਨ ਨੂੰ ਦੋ ਬੀਮਾਰ ਬੱਚਿਆਂ ਤੇ ਇਕ ਲੜਕੇ ਨਾਲ 14 ਸਾਲ ਦੀ ਸ਼ਰੀਆ ਸਮਾਲ ਨੂੰ ਸੌਂਪਿਆ ਗਿਆ ਸੀ। ਮੁਲੇਨ ਖੁਦ ਪਹਿਲਾਂ ਤੋਂ ਹੀ 5 ਬੱਚਿਆਂ ਦੀ ਸਿੰਗਲ ਮਦਰ ਸੀ ਤੇ 16 ਸਾਲ ਦੀ ਉਮਰ ਵਿਚ ਇਕ ਟੀਨਏਜ ਮੌਮ ਬਣ ਗਈ ਸੀ।
ਮੁਲੇਨ ਨੇ ਸਮਾਲ ਨੂੰ ਦੱਸਿਆ ਕਿ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਤੋਂ ਸਮਝਦੀ ਹਾਂ ਕਿ ਘੱਟ ਉਮਰ ਵਿਚ ਗਰਭਵਤੀ ਹੋਣਾ ਕਿੰਨਾ ਡਰਾਉਣਾ ਹੈ, ਜੇਕਰ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ, ਜੇਕਰ ਤੁਹਾਨੂੰ ਕੋਈ ਵੀ ਗੱਲ ਕਰਨ ਦੀ ਲੋੜ ਹੈ, ਤਾਂ ਮੈਂ ਇਥੇ ਤੁਹਾਡੇ ਨਾਲ ਹਾਂ।
ਇਹ ਵੀ ਪੜ੍ਹੋ : ‘ਸੱਚ ਬੋਲਣ ਦੀ ਕੀਮਤ ਚੁਕਾਈ’, ਸਰਕਾਰੀ ਬੰਗਲਾ ਖਾਲੀ ਕਰਦੇ ਸਮੇਂ ਬੋਲੇ ਕਾਂਗਰਸ ਨੇਤਾ ਰਾਹੁਲ ਗਾਂਧੀ
ਅਗਸਤ 2020 ਵਿਚ ਜਨਮ ਦੇ ਬਾਅਦ 5 ਮਹੀਨਿਆਂ ਤੱਕ ਬੱਚੇ ਸੇਰੇਨਾਇਟੀ, ਸਮਰੀ, ਸਰਾਯਾਹ ਹਸਪਤਾਲ ਵਿਚ ਸਨ, ਇਸ ਦੌਰਾਨ ਮੁਲੇਨ ਤੇ ਸਮਾਲ ਵਿਚ ਇਕ ਮਜ਼ਬੂਤ ਰਿਸ਼ਤਾ ਬਣ ਗਿਆ। ਜਨਵਰੀ 2021 ਵਿਚ ਬੱਚਿਆਂ ਦੇ ਡਿਸਚਾਰਜ ਹੋਣ ਦੇ ਬਾਅਦ ਵੀ ਸਮਾਲ ਨੇ ਬੱਚਿਆਂ ਦੇ ਪਾਲਣ ਪੋਸ਼ਣ ਵਿਚ ਮਦਦ ਲਈ ਮੁਲੇਨ ਨੂੰ ਫੋਨ ਕਰਨਾ ਜਾਰੀ ਰੱਖਿਆ।
ਮੁਲੇਨ ਸਮਾਲ ਨੂੰ ਮਿਲਣ ਵੀ ਗਈ ਜੋ ਲਗਭਗ ਇਕ ਘੰਟੇ ਦੀ ਦੂਰੀ ‘ਤੇ ਇਕ ਰਿਸ਼ਤੇਦਾਰ ਦੇ ਘਰ ਵਿਚ ਰਹਿ ਰਹੀ ਸੀ ਤੇ ਇਹ ਦੇਖ ਕੇ ਦੁਖੀ ਹੋ ਗਈ ਕਿ ਬੱਚਿਆਂ ਨੂੰ ਉਥੇ ਚੰਗੀ ਦੇਖਭਾਲ ਨਹੀਂ ਮਿਲ ਪਾ ਰਹੀ ਹੈ ਤੇ ਸਮਾਲ ਇਕ ਸੋਫੇ ‘ਤੇ ਸੌਂਦੀ ਹੈ।
ਕੁਝ ਹੀ ਸਮੇਂ ਬਾਅਦ ਮੁਲੇਨ ਨੂੰ ਚਾਈਲਡ ਪ੍ਰੋਟੈਕਟਿਵ ਸਰਵਿਸਿਜ਼ ਤੋਂ ਸੂਚਨਾ ਮਿਲੀ ਕਿ ਸਮਾਲ ਤੇ ਉਸ ਦੇ ਬੱਚਿਆਂ ਨੂੰ ਫਾਸਟਰ ਕੇਅਰ ਸਿਸਟਮ ਵਿਚ ਰੱਖਿਆ ਜਾਵੇਗਾ ਤੇ ਵੱਖ ਕਰ ਦਿੱਤਾ ਜਾਵੇਗਾ। ਮੁਲੇਨ ਨੂੰ ਇਹ ਵੀ ਸੂਚਿਤ ਕੀਤਾ ਗਿਆ ਸੀ ਕਿ ਸਮਾਲ ਨੇ ਕਿਹਾ ਸੀ ਕਿ ਉਹ ਉਸ ਦੇ ਨਾਲ ਰਹਿਣਾ ਚਾਹੁੰਦੀ ਹੈ।
ਇਸ ਲਈ ਸਮਾਲ ਤੇ ਉਸ ਦੇ ਪਰਿਵਾਰ ਨੂੰ ਫਾਸਟਰ ਕੇਅਰ ਸਿਸਟਮ ਵਿਚ ਵੱਖ ਕਰਨ ਦੀ ਬਜਾਏ ਮੁਲੇਨ ਨੇ ਸਮਾਲ ਤੇ ਉਸ ਦੇ ਤਿੰਨ ਬੱਚਿਆਂ ਨੂੰ ਆਪਣੇ ਨਾਲ ਘਰ ਲਿਜਾਣ ਤੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨ ਦਾ ਫੈਸਲਾ ਕੀਤਾ। 9 ਅਪ੍ਰੈਲ 2021 ਨੂੰ ਉਹ ਉਨ੍ਹਾਂ ਨੂੰ ਆਪਣੇ ਘਰ ਲੈ ਗਈ ਜਿਨ੍ਹਾਂ ਨੂੰ ਹੁਣ ਉਹ ਆਪਣੇ 8, 15 ਤੇ 16 ਸਾਲ ਦੇ ਬੇਟਿਆਂ ਨਾਲ ਪਾਲ ਰਹੀ ਹੈ। 6 ਫਰਵਰੀ ਨੂੰ ਮੁਲੇਨ ਨੇ ਰਸਮੀ ਤੌਰ ‘ਤੇ ਸਮਾਲ ਨੂੰ ਆਪਣੀ ਧੀ ਵਜੋਂ ਅਪਣਾ ਲਿਆ ਤੇ ਤਿੰਨ ਬੱਚਿਆਂ ਦੀ ਨਾਨੀ ਬਣ ਗਈ।
ਵੀਡੀਓ ਲਈ ਕਲਿੱਕ ਕਰੋ -: