UAE ‘ਚ ਹੁਣ ਤੋਂ ਐਡਲਟ ਫਿਲਮਾਂ ਸੈਂਸਰ ਨਹੀਂ ਹੋਣਗੀਆਂ। ਹੁਣ ਦਰਸ਼ਕ ਐਡਲਟ ਫਿਲਮਾਂ ਪੂਰੀਆਂ ਦੇਖ ਸਕਣਗੇ ਪਰ ਸਿਨੇਮਾ ਘਰਾਂ ਵਿੱਚ ਸਿਰਫ 21 ਸਾਲ ਵਾਲੇ ਲੋਕਾਂ ਨੂੰ ਹੀ ਐਂਟਰੀ ਮਿਲੇਗੀ।
ਦੇਸ਼ ਦੇ ਸੰਸਕ੍ਰਿਤੀ ਅਤੇ ਯੁਵਾ ਮੰਤਰਾਲੇ ਦੇ ਮੀਡੀਆ ਰੈਗੂਲੇਟਰੀ ਦਫਤਰ ਦਾ ਕਹਿਣਾ ਹੈ ਕਿ 19 ਦਸੰਬਰ ਤੋਂ ਸਿਨੇਮਾ ਘਰਾਂ ਵਿੱਚ 21 ਸਾਲ ਤੋਂ ਵੱਧ ਉਮਰ ਦੀ ਰੇਟਿੰਗ ਵਾਲੀਆਂ ਫਿਲਮਾਂ ਦਿਖਾਈਆਂ ਜਾਣਗੀਆਂ ਅਤੇ 21 ਸਾਲ ਤੋਂ ਵੱਧ ਉਮਰ ਦੇ ਲੋਕ ਫਿਲਮਾਂ ਦੇਖ ਸਕਣਗੇ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਫਿਲਮਾਂ ਦੇ ਅੰਤਰਰਾਸ਼ਟਰੀ ਸੰਸਕਰਣ ਹੁਣ ਸਿਨੇਮਾ ਘਰਾਂ ਵਿੱਚ ਵਿਖਾਏ ਜਾਣਗੇ, ਜਦੋਂ ਕਿ ਲੋਕਾਂ ਦੀ ਉਮਰ ਦੀ ਸਖਤੀ ਨਾਲ ਜਾਂਚ ਕੀਤੀ ਜਾਵੇਗੀ। ਦੱਸ ਦੇਈਏ ਕਿ ਹੁਣ ਤੱਕ ਯੂਏਈ ਵਿੱਚ ਫਿਲਮਾਂ ਵਿੱਚੋਂ ਐਡਲਟ ਸੀਨ ਨੂੰ ਕੱਟ ਦਿੱਤਾ ਜਾਂਦਾ ਸੀ ਜਾਂ ਉਸ ਨੂੰ ਐਡਿਟ ਕਰ ਦਿੱਤਾ ਜਾਂਦਾ ਸੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਯੂਏਈ ਦੇ ਇੱਕ ਅਖਬਾਰ ਮੁਤਾਬਕ, ਇਸ ਫੈਸਲੇ ਦਾ ਮਤਲਬ ਹੈ ਕਿ ਹੁਣ ਤੋਂ ਬਾਲਗਾਂ ਲਈ ਬਣਾਏ ਗਏ ‘ਅਣਉਚਿਤ’ ਦ੍ਰਿਸ਼ਾਂ ਦੀ ਕੋਈ ਸੈਂਸਸ਼ਿਪ ਨਹੀਂ ਕੀਤੀ ਜਾਵੇਗੀ ਸਗੋਂ ਫਿਲਮਾਂ ਦੇ ਨਾਲ ਤੈਅ ਕੀਤੀ ਗਈ ਏਜ ਰੇਟਿੰਗ ਦਾ ਸਮਰਥਨ ਕੀਤਾ ਜਾਵੇਗਾ ਤੇ ਉਨ੍ਹਾਂ ਫਿਲਮਾਂ ਨੂੰ ਉਨ੍ਹਾਂ ਦੇ ਅਸਲ ਰੂਪ ਵਿੱਚ ਵਿਖਾਇਆ ਜਾਵੇਗਾ।
ਇਹ ਵੀ ਪੜ੍ਹੋ : ਲੁਧਿਆਣਾ ਬਲਾਸਟ : ਸੂਬੇ ‘ਚ ਹਾਈ ਅਲਰਟ, ਜ਼ਖਮੀਆਂ ਦਾ ਹਾਲ ਜਾਣਨ CM ਚੰਨੀ ਪਹੁੰਚੇ ਹਸਪਤਾਲ
ਬਿਆਨ ਵਿੱਚ ਸਿਨੇਮਾਘਰਾਂ ਨੂੰ ਕਿਹਾ ਗਿਆ ਹੈ ਕਿ ‘ਸਖਤੀ ਨਾਲ ਉਮਰ ਦੀ ਰੇਟਿੰਗ ਦਾ ਸਮਰਥਨ ਕਰਨ ਤੇ 21 ਸਾਲ ਜਾਂ ਉਸ ਤੋਂ ਵਰੱਧ ਉਮਰ ਦੇ ਲੋਕਾਂ ਦੀ ਪਛਾਣ ਦਾ ਸਬੂਤ ਮੰਗਣ’।