ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਵਿੱਚ ਔਰਤਾਂ ਦੀ ਹਾਲਤ ਬਹੁਤ ਖਰਾਬ ਹੈ। ਆਉਣ ਵਾਲੇ ਦਿਨਾਂ ਵਿੱਚ ਔਰਤਾਂ ਨੂੰ ਲੈ ਕੇ ਸਖ਼ਤ ਨਿਯਮ ਅਤੇ ਕਾਨੂੰਨ ਬਣਾਏ ਜਾ ਰਹੇ ਹਨ। ਇਸ ਦੌਰਾਨ ਹੁਣ ਅਫਗਾਨ ਔਰਤਾਂ ਲਈ ਇਕ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ, ਜਿਸ ਮੁਤਾਬਕ ਔਰਤਾਂ ਸੰਯੁਕਤ ਰਾਸ਼ਟਰ ਲਈ ਕੰਮ ਨਹੀਂ ਕਰ ਸਕਣਗੀਆਂ। ਇਸ ਦੇ ਲਈ ਤਾਲਿਬਾਨ ਨੇ ਅਫਗਾਨ ਔਰਤਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਨੂੰ ਲੈ ਕੇ ਸ਼ਨੀਵਾਰ ਨੂੰ ਕਾਬੁਲ ‘ਚ ਵਿਰੋਧ ਪ੍ਰਦਰਸ਼ਨ ਹੋਇਆ।
ਅਗਲੇ ਹਫਤੇ ਸੰਯੁਕਤ ਰਾਸ਼ਟਰ ਦੇ ਸੰਮੇਲਨ ਤੋਂ ਪਹਿਲਾਂ ਅਫਗਾਨ ਔਰਤਾਂ ਸ਼ਨੀਵਾਰ ਨੂੰ ਕਾਬੁਲ ਵਿੱਚ ਰੈਲੀ ਕਰਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਦੂਜੇ ਦੇਸ਼ ਤਾਲਿਬਾਨ ਸ਼ਾਸਨ ਨੂੰ ਰਸਮੀ ਤੌਰ ‘ਤੇ ਮਾਨਤਾ ਦੇਣ ਤੋਂ ਗੁਰੇਜ਼ ਕਰਨ। ਉਨ੍ਹਾਂ ਦੇਸ਼ ਵਿੱਚ ਹੋ ਰਹੀਆਂ ਔਰਤਾਂ ਦੇ ਅਧਿਕਾਰਾਂ ਦੀ ਉਲੰਘਣਾ ਦਾ ਜ਼ਿਕਰ ਕੀਤਾ। ਇਸ ਦੌਰਾਨ 25 ਔਰਤਾਂ ਦੇ ਗਰੁੱਪ ਨੇ ਨਾਅਰੇਬਾਜ਼ੀ ਵੀ ਕੀਤੀ। ਹਾਲਾਂਕਿ ਇਹ ਪ੍ਰਦਰਸ਼ਨ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ। ਕਰੀਬ 10 ਮਿੰਟਾਂ ਵਿੱਚ ਇਹ ਔਰਤਾਂ ਆਪਣੀ ਗੱਲ ਕਹਿ ਕੇ ਉੱਥੋਂ ਚਲੀਆਂ ਗਈਆਂ।
ਤੁਹਾਨੂੰ ਦੱਸ ਦੇਈਏ ਕਿ ਸੰਯੁਕਤ ਰਾਸ਼ਟਰ ਦੇ 90 ਤੋਂ ਵੱਧ ਦੇਸ਼ਾਂ ਨੇ ਅਫਗਾਨਿਸਤਾਨ ਵਿਚ ਔਰਤਾਂ ‘ਤੇ ਲਗਾਈ ਗਈ ਪਾਬੰਦੀ ਨੂੰ ਤੁਰੰਤ ਖਤਮ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧੀ ਵਿਸ਼ੇਸ਼ ਮਤਾ ਪਾਸ ਕੀਤਾ ਗਿਆ। ਮਤੇ ਵਿੱਚ ਅਫਗਾਨਿਸਤਾਨ ਵਿੱਚ ਔਰਤਾਂ ਅਤੇ ਲੜਕੀਆਂ ਦੀ ਪੂਰੀ, ਬਰਾਬਰ, ਅਰਥਪੂਰਨ ਅਤੇ ਸੁਰੱਖਿਅਤ ਭਾਗੀਦਾਰੀ ਦੀ ਮੰਗ ਵੀ ਕੀਤੀ ਗਈ।
ਜ਼ਿਕਰਯੋਗ ਹੈ ਕਿ 2021 ‘ਚ ਤਾਲਿਬਾਨ ਦੀ ਸੱਤਾ ‘ਚ ਵਾਪਸੀ ਤੋਂ ਬਾਅਦ ਔਰਤਾਂ ਦੇ ਅਧਿਕਾਰਾਂ ‘ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਅਜਿਹੇ ‘ਚ ਔਰਤਾਂ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੀਆਂ ਹਨ ਪਰ ਇਸ ਦੌਰਾਨ ਵੀ ਉਨ੍ਹਾਂ ਨਾਲ ਮਾੜਾ ਸਲੂਕ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਜਾਂ ਤਾਂ ਡੰਡਿਆਂ ਨਾਲ ਕੁੱਟ ਕੇ ਵੱਖ ਕਰ ਦਿੱਤਾ ਜਾਂਦਾ ਹੈ। ਜਾਂ ਫਿਰ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ 2021 ‘ਚ ਤਾਲਿਬਾਨ ਦੀ ਸੱਤਾ ‘ਚ ਵਾਪਸੀ ਦੇ ਬਾਅਦ ਤੋਂ ਕਿਸੇ ਵੀ ਦੇਸ਼ ਨੇ ਸਰਕਾਰ ਨੂੰ ਜਾਇਜ਼ ਨਹੀਂ ਮੰਨਿਆ ਹੈ।
ਇਹ ਵੀ ਪੜ੍ਹੋ : ਇਹ ਬੰਦਾ ਇੰਝ ਬਣ ਗਿਆ 550 ਤੋਂ ਵੱਧ ਬੱਚਿਆਂ ਦਾ ਪਿਓ, ਅਦਾਲਤ ਵੀ ਹੈਰਾਨ, ਲਾਉਣੀ ਪਈ ਪਾਬੰਦੀ
ਪਿਛਲੀ ਤਾਲਿਬਾਨ ਸਰਕਾਰ, ਜਿਸ ਨੇ 1996 ਤੋਂ 2001 ਤੱਕ ਰਾਜ ਕੀਤਾ, ਨੂੰ ਰਸਮੀ ਤੌਰ ‘ਤੇ ਸਿਰਫ ਤਿੰਨ ਦੇਸ਼ਾਂ – ਪਾਕਿਸਤਾਨ, ਸੰਯੁਕਤ ਅਰਬ ਅਮੀਰਾਤ ਅਤੇ ਸਾਊਦੀ ਅਰਬ ਦੁਆਰਾ ਮਾਨਤਾ ਦਿੱਤੀ ਗਈ ਸੀ। ਅਫਗਾਨਿਸਤਾਨ ਵਿਚ ਤਾਲਿਬਾਨ ਦੀ ਸਰਕਾਰ ਆਉਣ ਤੋਂ ਬਾਅਦ ਤੋਂ ਹੀ ਔਰਤਾਂ ਨੂੰ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਪੂਰੀ ਦੁਨੀਆ ‘ਚ ਤਾਲਿਬਾਨ ਦੀ ਨਿੰਦਾ ਹੋ ਰਹੀ ਹੈ। ਹਾਲਾਂਕਿ ਤਾਲਿਬਾਨ ਦੀ ਸਿਹਤ ‘ਚ ਜ਼ਿਆਦਾ ਫਰਕ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: