ਫੁੱਟਬਾਲ ‘ਚ ਖਿਡਾਰੀਆਂ ਵਿਚਾਲੇ ਲੜਾਈ ਅਕਸਰ ਵੇਖਣ ਨੂੰ ਮਿਲ ਜਾਂਦੀ ਹੈ ਪਰ ਇਸ ਵਾਰ ਭਾਰਤੀ ਖਿਡਾਰੀਆਂ ਨਾਲ ਹੋ ਗਿਆ। ਸੁਨੀਲ ਛੇਤਰੀ ਦੀ ਟੀਮ ਨਾਲ ਅਜਿਹਾ ਹੋਇਆ। ਏਐਫਸੀ ਏਸ਼ੀਅਨ ਕੱਪ ਕੁਆਲੀਫਾਇਰ ਦੇ ਤੀਜੇ ਦੌਰ ਦੇ ਮੈਚ ਵਿੱਚ ਭਾਰਤ ਦਾ ਮੁਕਾਬਲਾ ਅਫਗਾਨਿਸਤਾਨ ਦੀ ਟੀਮ ਨਾਲ ਸੀ।
ਭਾਰਤ ਨੇ ਸ਼ਨੀਵਾਰ ਨੂੰ ਕੋਲਕਾਤਾ ਦੇ ਸਾਲਟ ਲੇਕ ‘ਚ ਅਫਗਾਨਿਸਤਾਨ ‘ਤੇ 2-1 ਨਾਲ ਜਿੱਤ ਦਰਜ ਕੀਤੀ। ਭਾਰਤ ਨੇ ਇਸ ਜਿੱਤ ‘ਤੇ ਖੁਸ਼ ਸੀ ਪਰ ਪਰ ਲੱਗਦਾ ਹੈ ਕਿ ਅਫਗਾਨਿਸਤਾਨ ਦੀ ਟੀਮ ਆਪਣੀ ਹਾਰ ਨੂੰ ਹਜ਼ਮ ਨਹੀਂ ਕਰ ਸਕੀ ਅਤੇ ਇਹ ਉਨ੍ਹਾਂ ਦੇ ਗੁੱਸੇ ‘ਚ ਬਦਲ ਗਈ। ਨਤੀਜਾ ਇਹ ਹੋਇਆ ਕਿ ਮੈਦਾਨ ‘ਤੇ ਹੀ ਭਾਰਤ ਅਤੇ ਅਫਗਾਨਿਸਤਾਨ ਦੇ ਖਿਡਾਰੀਆਂ ਵਿਚਾਲੇ ਮਾਰਕੁੱਟ ਸ਼ੁਰੂ ਹੋ ਗਈ।
ਭਾਰਤ ਦੀ ਟੀਮ ਨੇ ਅਫਗਾਨਿਸਤਾਨ ਨੂੰ ਹਰਾਉਣ ਤੋਂ ਪਹਿਲਾਂ ਕੰਬੋਡੀਆ ਨੂੰ ਲਤਾੜਿਆ ਸੀ ਅਤੇ ਹੁਣ ਅਗਲੇ ਮੈਚ ‘ਚ ਉਸ ਦਾ ਸਾਹਮਣਾ ਹਾਂਗਕਾਂਗ ਦੀ ਟੀਮ ਨਾਲ ਹੋਵੇਗਾ। ਸਾਲ 2016 ਤੋਂ ਬਾਅਦ ਅਫਗਾਨਿਸਤਾਨ ਖਿਲਾਫ ਇਹ ਪਹਿਲੀ ਜਿੱਤ ਸੀ। ਇਸ ਦੌਰਾਨ ਦੋਵੇਂ ਟੀਮਾਂ ਦੋ ਵਾਰ ਆਹਮੋ-ਸਾਹਮਣੇ ਹੋਈਆਂ ਪਰ ਦੋਵੇਂ ਹੀ ਮੌਕਿਆਂ ‘ਤੇ ਮੈਚ ਡਰਾਅ ‘ਤੇ ਖਤਮ ਹੋਇਆ। ਦੋਵਾਂ ਟੀਮਾਂ ਵਿਚਾਲੇ ਖੇਡੇ ਗਏ ਕੁੱਲ ਮੈਚਾਂ ਦੀ ਗੱਲ ਕਰੀਏ ਤਾਂ ਭਾਰਤ ਨੇ ਹੁਣ ਤੱਕ 11 ਮੈਚਾਂ ‘ਚ 7 ਮੈਚ ਜਿੱਤੇ ਹਨ, ਜਦਕਿ ਅਫਗਾਨਿਸਤਾਨ ਨੇ 1 ਵਾਰ ਜਿੱਤ ਦਰਜ ਕੀਤੀ ਹੈ।
ਇਸ ਵਾਰ ਭਾਰਤ ਵੱਲੋਂ ਆਖਰੀ ਪਲਾਂ ਵਿੱਚ ਦੋ ਗੋਲ ਕੀਤੇ ਗਏ, ਜਿਸ ਨੇ ਅਫਗਾਨਿਸਤਾਨ ਦੀ ਹਾਰ ਦੀ ਸਕ੍ਰਿਪਟ ਲਿਖ ਦਿੱਤੀ। ਉਸ ਹਾਰ ਤੋਂ ਬਾਅਦ ਅਫਗਾਨਿਸਤਾਨ ਦੀ ਟੀਮ ਨੂੰ ਜਿਵੇਂ ਸੱਪ ਸੁੰਘ ਗਿਆ। ਉਸ ਦੇ ਖਿਡਾਰੀ ਭਾਰਤੀ ਖਿਡਾਰੀਆਂ ਨਾਲ ਉਲਝ ਗਏ ਅਤੇ ਹੱਥੋਪਾਈ ਸ਼ੁਰੂ ਹੋ ਗਈ, ਜਿਸ ਦੀ ਵੀਡੀਓ ਹੁਣ ਵਾਇਰਲ ਹੋ ਗਈ ਹੈ।
ਵਾਇਰਲ ਹੋ ਰਹੀ ਵੀਡੀਓ ‘ਚ ਪਹਿਲਾ ਹਮਲਾ ਅਫਗਾਨਿਸਤਾਨ ਦੀ ਟੀਮ ਨੇ ਕੀਤਾ ਸੀ। ਇਸ ਲੜਾਈ ਵਿੱਚ ਅਫਗਾਨਿਸਤਾਨ ਦੇ 3 ਅਤੇ ਭਾਰਤ ਦੇ 2 ਖਿਡਾਰੀ ਨਜ਼ਰ ਆਏ। ਇਹ ਸਾਰੇ ਖਿਡਾਰੀ ਦੌੜਦੇ ਅਤੇ ਇੱਕ-ਦੂਜੇ ਨੂੰ ਧੱਕੇ ਮਾਰਦੇ ਦਿਸੇ। ਇਸ ਦੇ ਨਾਲ ਹੀ ਬਾਕੀ ਖਿਡਾਰੀ ਵੀ ਬਚਾਅ ਕਰਦੇ ਨਜ਼ਰ ਆਏ। ਜਿਸ ਵਿੱਚ ਭਾਰਤੀ ਟੀਮ ਦਾ ਗੋਲਕੀਪਰ ਵੀ ਨਜ਼ਰ ਆਇਆ।
ਅਫਗਾਨਿਸਤਾਨ ਖਿਲਾਫ ਭਾਰਤ ਦੇ ਦੋ ਗੋਲਾਂ ਵਿੱਚੋਂ ਇੱਕ ਗੋਲ ਸੁਨੀਲ ਛੇਤਰੀ ਦੇ ਬੂਟ ਵਿੱਚੋਂ ਵੀ ਨਿਕਲਿਆ। ਇਸ ਦੇ ਨਾਲ ਉਸ ਨੇ ਹੁਣ 128 ਕੌਮਾਂਤਰੀ ਮੈਚਾਂ ਵਿੱਚ 82 ਗੋਲ ਕੀਤੇ ਹਨ। ਛੇਤਰੀ ਵਿਸ਼ਵ ਦੇ ਪ੍ਰਮੁੱਖ ਫੁਟਬਾਲਰਾਂ ਵਿੱਚੋਂ ਤੀਜੇ ਸਭ ਤੋਂ ਵੱਧ ਅੰਤਰਰਾਸ਼ਟਰੀ ਗੋਲ ਕਰਨ ਵਾਲੇ ਖਿਡਾਰੀ ਹਨ।
ਵੀਡੀਓ ਲਈ ਕਲਿੱਕ ਕਰੋ -: